ਨੇਪਾਲ ਦੇ  PM ਓਲੀ ਬਰਫ ਪਿਘਲਣ ਅਤੇ ਸਮੁੰਦਰ ਦਾ ਪੱਧਰ ਵਧਣ ਦਾ ਉਠਾਉਣਗੇ ਮੁੱਦਾ

Monday, Sep 16, 2024 - 06:13 PM (IST)

ਨੇਪਾਲ ਦੇ  PM ਓਲੀ ਬਰਫ ਪਿਘਲਣ ਅਤੇ ਸਮੁੰਦਰ ਦਾ ਪੱਧਰ ਵਧਣ ਦਾ ਉਠਾਉਣਗੇ ਮੁੱਦਾ

ਕਾਠਮੰਡੂ (ਭਾਸ਼ਾ)- ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਮਹਾਸਭਾ ਦੇ 79ਵੇਂ ਸੈਸ਼ਨ ਦੌਰਾਨ ਬਰਫ ਪਿਘਲਣ ਅਤੇ ਸਮੁੰਦਰ ਦਾ ਪੱਧਰ ਵਧਣ ਦੇ ਮੁੱਦੇ 'ਤੇ ਦੁਨੀਆ ਦਾ ਧਿਆਨ ਖਿੱਚਣਗੇ। ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਸੈਸ਼ਨ ਵਿਚ ਸ਼ਾਮਲ ਹੋਣ ਲਈ ਅਮਰੀਕਾ ਦੇ ਆਪਣੇ ਆਉਣ ਵਾਲੇ ਦੌਰੇ ਬਾਰੇ ਸਦਨ ਨੂੰ ਜਾਣਕਾਰੀ ਦਿੰਦੇ ਹੋਏ  ਓਲੀ ਨੇ ਕਿਹਾ ਕਿ ਉਹ 'ਸਮਿਟ ਆਫ ਦਿ ਫਿਊਚਰ' ਮਤਲਬ 'ਭਵਿੱਖ ਦੇ ਸਿਖਰ ਸੰਮੇਲਨ' ਵਿਚ ਮਨੁੱਖਜਾਤੀ ਅਤੇ ਧਰਤੀ ਦੀ ਸੁਰੱਖਿਆ ਦੇ ਨਾਲ-ਨਾਲ ਹਿਮਾਲਿਆ ਅਤੇ ਮਹਾਸਾਗਰਾਂ ਦੀ ਵਾਤਾਵਰਣ ਪ੍ਰਣਾਲੀ ' ਦੀ ਸੁਰੱਖਿਆ ਤੇ ਨੇਪਾਲ ਦਾ ਸਪਸ਼ਟ ਦ੍ਰਿਸ਼ਟੀਕੋਣ ਪੇਸ਼ ਕਰਨਗੇ। 

ਪੜ੍ਹੋ ਇਹ ਅਹਿਮ ਖ਼ਬਰ- ਸ਼ਕਤੀਸ਼ਾਲੀ ਤੂਫਾਨ 'ਬਬਿੰਕਾ' ਦੀ ਸ਼ੰਘਾਈ 'ਚ ਦਸਤਕ, ਜ਼ਿੰਦਗੀ ਠੱਪ (ਤਸਵੀਰਾਂ)

ਓਲੀ 20 ਸਤੰਬਰ ਨੂੰ ਅਮਰੀਕਾ ਲਈ ਰਵਾਨਾ ਹੋਣਗੇ। ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਵਿਦੇਸ਼ ਦੌਰਾ ਹੋਵੇਗਾ। 22 ਅਤੇ 23 ਸਤੰਬਰ ਨੂੰ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਵਿਖੇ 'ਸਮਿਟ ਆਫ ਦਿ ਫਿਊਚਰ' ਆਯੋਜਿਤ ਕੀਤਾ ਜਾਵੇਗਾ। ਓਲੀ ਨੇ ਕਿਹਾ, ''ਮੈਂ ਦੌਰੇ ਦੌਰਾਨ ਦੇਸ਼ ਦੇ ਮਾਣ ਨੂੰ ਘੱਟ ਨਹੀਂ ਹੋਣ ਦੇਵਾਂਗਾ।'' ਉਨ੍ਹਾਂ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਨੂੰ ਨੇਪਾਲ ਦੀ ਨੀਤੀ ਤੋਂ ਜਾਣੂ ਕਰਵਾਉਣਗੇ ਕਿ ਉਹ ਸੰਯੁਕਤ ਰਾਸ਼ਟਰ ਦੇ ਚਾਰਟਰ ਅਨੁਸਾਰ ਦੂਜੇ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿਚ ਦਖਲਅੰਦਾਜ਼ੀ ਨਹੀਂ ਕਰਦਾ ਅਤੇ ਦੂਜੇ ਦੇਸ਼ਾਂ ਨੂੰ ਉਸ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੇਣ ਦੀ ਇਜਾਜ਼ਤ ਵੀ ਨਹੀਂ ਦਿੰਦਾ। ਓਲੀ ਨੇ ਕਿਹਾ, "ਮੈਂ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਨੇਪਾਲ ਦੇ ਸੰਵਿਧਾਨ, ਲੋਕਤੰਤਰੀ ਕਦਰਾਂ-ਕੀਮਤਾਂ, ਇੱਕ ਪ੍ਰਭੂਸੱਤਾ ਸੰਪੰਨ ਸੁਤੰਤਰ ਰਾਸ਼ਟਰ ਵਜੋਂ ਇਸਦੀ ਪਛਾਣ, ਜਾਇਜ਼ ਰਾਸ਼ਟਰੀ ਹਿੱਤ ਅਤੇ ਅੰਤਰਰਾਸ਼ਟਰੀ ਵਚਨਬੱਧਤਾਵਾਂ 'ਤੇ ਸਪੱਸ਼ਟ ਰੂਪ ਵਿੱਚ ਆਪਣੇ ਵਿਚਾਰ ਪੇਸ਼ ਕਰਾਂਗਾ।" 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News