ਨੇਪਾਲ ਜਹਾਜ਼ ਹਾਦਸਾ: ਭਾਰਤੀ ਨਾਗਰਿਕਾਂ ਦੀ ਲਾਸ਼ਾਂ ਦੀ ਹੋਈ ਪਛਾਣ, ਅੱਜ ਸੌਂਪੀਆਂ ਜਾਣਗੀਆਂ ਮ੍ਰਿਤਕ ਦੇਹਾਂ

Monday, Jan 23, 2023 - 10:31 AM (IST)

ਨੇਪਾਲ ਜਹਾਜ਼ ਹਾਦਸਾ: ਭਾਰਤੀ ਨਾਗਰਿਕਾਂ ਦੀ ਲਾਸ਼ਾਂ ਦੀ ਹੋਈ ਪਛਾਣ, ਅੱਜ ਸੌਂਪੀਆਂ ਜਾਣਗੀਆਂ ਮ੍ਰਿਤਕ ਦੇਹਾਂ

ਕਾਠਮੰਡੂ (ਬਿਊਰੋ): ਨੇਪਾਲ ਜਹਾਜ਼ ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਵਿੱਚੋਂ ਦੋ ਹੋਰ ਭਾਰਤੀਆਂ ਦੀ ਪਛਾਣ ਹੋ ਗਈ ਹੈ। ਨੇਪਾਲ ਦੇ ਸਿਹਤ ਅਧਿਕਾਰੀਆਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਸੋਮਵਾਰ ਨੂੰ ਚਾਰੇ ਲਾਸ਼ਾਂ ਉਨ੍ਹਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਨੇਪਾਲੀ ਅਧਿਕਾਰੀਆਂ ਨੇ 14 ਜਨਵਰੀ ਨੂੰ ਯੇਤੀ ਏਅਰਲਾਈਨਜ਼ ਦੇ ਯਾਤਰੀ ਜਹਾਜ਼ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਹਾਜ਼ ਵਿੱਚ 72 ਲੋਕ ਸਵਾਰ ਸਨ।ਜਹਾਜ਼ ਵਿੱਚ 53 ਨੇਪਾਲੀ ਯਾਤਰੀ, ਪੰਜ ਭਾਰਤੀ ਅਤੇ ਚਾਰ ਚਾਲਕ ਦਲ ਦੇ ਮੈਂਬਰਾਂ ਸਮੇਤ 15 ਵਿਦੇਸ਼ੀ ਨਾਗਰਿਕ ਸਵਾਰ ਸਨ ਜਦੋਂ ਇਹ ਪੋਖਰਾ ਵਿੱਚ ਇੱਕ ਨਦੀ ਘਾਟੀ ਵਿੱਚ ਹਾਦਸਾਗ੍ਰਸਤ ਹੋ ਗਿਆ।

ਸਾਰੀਆਂ ਲਾਸ਼ਾਂ ਦਾ ਹੋਇਆ ਪੋਸਟਮਾਰਟਮ

ਮਾਰੇ ਗਏ ਪੰਜ ਭਾਰਤੀ, ਜੋ ਸਾਰੇ ਉੱਤਰ ਪ੍ਰਦੇਸ਼ ਦੇ ਦੱਸੇ ਜਾਂਦੇ ਹਨ, ਦੀ ਪਛਾਣ ਅਭਿਸ਼ੇਕ ਕੁਸ਼ਵਾਹਾ (25), ਵਿਸ਼ਾਲ ਸ਼ਰਮਾ (22), ਅਨਿਲ ਕੁਮਾਰ ਰਾਜਭਰ (27), ਸੋਨੂੰ ਜੈਸਵਾਲ (35) ਅਤੇ ਸੰਜੇ ਜੈਸਵਾਲ ਵਜੋਂ ਹੋਈ ਹੈ।ਤ੍ਰਿਭੁਵਨ ਯੂਨੀਵਰਸਿਟੀ ਟੀਚਿੰਗ ਹਸਪਤਾਲ ਦੇ ਡਾਕਟਰਾਂ ਨੇ ਮਿਲੀਆਂ ਸਾਰੀਆਂ ਲਾਸ਼ਾਂ ਦਾ ਪੋਸਟਮਾਰਟਮ ਮੁਕੰਮਲ ਕਰ ਲਿਆ ਹੈ। ਡਾਕਟਰਾਂ ਨੇ 12 ਲਾਸ਼ਾਂ ਨੂੰ ਛੱਡ ਕੇ ਬਾਕੀਆਂ ਦੀ ਪਛਾਣ ਕਰ ਲਈ ਹੈ। ਡਾਕਟਰਾਂ ਨੇ ਐਤਵਾਰ ਨੂੰ ਦੋ ਹੋਰ ਭਾਰਤੀ ਨਾਗਰਿਕਾਂ ਦੀਆਂ ਲਾਸ਼ਾਂ ਦੀ ਪਛਾਣ ਕੀਤੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵਿਸ਼ਾਲ ਸ਼ਰਮਾ ਦੀ ਲਾਸ਼ ਦੀ ਪਛਾਣ ਹੋ ਗਈ ਸੀ।

ਪੜ੍ਹੋ ਇਹ ਅਹਿਮ ਖ਼ਬਰ-ਅੱਤਵਾਦੀ ਜਗਜੀਤ ਅਤੇ ਨੌਸ਼ਾਦ ਦੀ ਭਾਰਤ ਵਿਰੋਧੀ ਸਾਜਿਸ਼ ਦਾ ਖੁਲਾਸਾ, ਪਾਕਿ-ਕੈਨੇਡਾ ਨਾਲ ਜੁੜੇ ਤਾਰ

ਰਿਸ਼ਤੇਦਾਰ ਚਾਰ ਦਿਨਾਂ ਤੋਂ ਕਰ ਰਹੇ ਸਨ ਉਡੀਕ 

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੰਜੇ ਜੈਸਵਾਲ ਦੀ ਲਾਸ਼ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਸੀ, ਜੋ ਇਸ ਨੂੰ ਭਾਰਤ ਵਾਪਸ ਲੈ ਗਏ ਸਨ। ਸਿਰਫ਼ ਸੋਨੂੰ ਦੀ ਲਾਸ਼ ਦੀ ਪਛਾਣ ਹੋਣੀ ਬਾਕੀ ਸੀ। ਸੋਨੂੰ ਦੇ ਵੱਡੇ ਭਰਾ ਵਿਜੇ ਜੈਸਵਾਲ ਅਤੇ ਸੋਨੂੰ ਦੇ ਪਿਤਾ ਰਾਜੇਂਦਰ ਪ੍ਰਸਾਦ ਜੈਸਵਾਲ ਐਤਵਾਰ ਨੂੰ ਲਾਸ਼ ਲੈਣ ਲਈ ਹਸਪਤਾਲ ਵਿੱਚ ਉਡੀਕ ਕਰਦੇ ਰਹੇ। ਹਸਪਤਾਲ ਵਿੱਚ ਮੌਜੂਦ ਹੋਰਨਾਂ ਵਿੱਚ ਅਨਿਲ ਦੇ ਪਿਤਾ ਰਾਮਦਰਸ ਰਾਜਭਰ, ਅਭਿਸ਼ੇਕ ਦਾ ਛੋਟਾ ਭਰਾ ਅਭਿਨੇਸ਼ ਕੁਸ਼ਵਾਹਾ ਅਤੇ ਵਿਸ਼ਾਲ ਦਾ ਛੋਟਾ ਭਰਾ ਵਿਸ਼ਵਜੀਤ ਸ਼ਰਮਾ ਸ਼ਾਮਲ ਸਨ।  ਇਹਨਾਂ ਦੀਆਂ ਲਾਸ਼ਾਂ ਅੱਜ ਭਾਵ ਸੋਮਵਾਰ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੌਂਪੇ ਜਾਣ ਦੀ ਸੰਭਾਵਨਾ ਹੈ।

72ਵੀਂ ਲਾਸ਼ ਦੀ ਭਾਲ ਜਾਰੀ 

ਇਸ ਦੌਰਾਨ ਨੇਪਾਲ ਦੀ ਸੈਨਾ ਨੇ ਐਤਵਾਰ ਨੂੰ ਕਿਹਾ ਕਿ ਉਸਨੇ ਇੱਕ ਬਚੀ ਹੋਈ ਲਾਸ਼ ਨੂੰ ਲੱਭਣ ਲਈ ਸੇਤੀ ਨਦੀ ਘਾਟੀ ਅਤੇ ਆਸਪਾਸ ਦੇ ਖੇਤਰਾਂ ਵਿੱਚ ਆਪਣੀ ਖੋਜ ਮੁਹਿੰਮ ਜਾਰੀ ਰੱਖੀ ਹੈ ਅਤੇ ਸੋਮਵਾਰ ਨੂੰ ਇਹ ਖੋਜ ਦੁਬਾਰਾ ਸ਼ੁਰੂ ਕਰੇਗੀ। ਹੁਣ ਤੱਕ 71 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News