ਸ਼ਿਵਰਾਤਰੀ ਤੋਂ ਪਹਿਲਾਂ ਨੇਪਾਲ 'ਚ ਖੋਲ੍ਹੇ ਗਏ ਪਸ਼ੂਪਤੀਨਾਥ ਮੰਦਰ ਦੇ ਦਰਵਾਜ਼ੇ

Friday, Feb 11, 2022 - 01:58 PM (IST)

ਸ਼ਿਵਰਾਤਰੀ ਤੋਂ ਪਹਿਲਾਂ ਨੇਪਾਲ 'ਚ ਖੋਲ੍ਹੇ ਗਏ ਪਸ਼ੂਪਤੀਨਾਥ ਮੰਦਰ ਦੇ ਦਰਵਾਜ਼ੇ

ਕਾਠਮੰਡੂ (ਏ.ਐੱਨ.ਆਈ.): ਨੇਪਾਲ ਦੇ ਪਸ਼ੂਪਤੀਨਾਥ ਮੰਦਰ ਦੇ ਦਰਵਾਜ਼ੇ ਸ਼ੁੱਕਰਵਾਰ ਤੋਂ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਹਨ। ਸ਼ਿਵਰਾਤਰੀ ਦੀ ਸ਼ੁਰੂਆਤ ਤੋਂ ਪਹਿਲਾਂ ਮੰਦਰ ਦੇ ਦਰਵਾਜ਼ੇ ਖੋਲ੍ਹੇ ਗਏ ਹਨ। ਇਹ ਮੰਦਰ ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਸਥਿਤ ਹੈ। ਇੱਥੇ ਦੱਸ ਦਈਏ ਕਿ ਕੋਵਿਡ​​​​​-19 ਸੰਕਰਮਣ ਦੀ ਤੀਸਰੀ ਲਹਿਰ ਦੇ ਮੱਦੇਨਜ਼ਰ 18 ਜਨਵਰੀ ਨੂੰ ਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਸਨ।

 ਪਸ਼ੂਪਤੀ ਖੇਤਰ ਵਿਕਾਸ ਟਰੱਸਟ ਦੁਆਰਾ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਜਾਰੀ ਬਿਆਨ ਮੁਤਾਬਕ ਮੰਦਰ ਨੂੰ ਖੋਲ੍ਹਣ ਦਾ ਫ਼ੈਸਲਾ ਕਾਠਮੰਡੂ ਦੇ ਜ਼ਿਲ੍ਹਾ ਦਫ਼ਤਰ ਪ੍ਰਬੰਧਕ ਦੇ 7 ਫਰਵਰੀ ਦੇ ਆਦੇਸ਼ ਤੋਂ ਬਾਅਦ ਲਿਆ ਗਿਆ। ਡੀ.ਏ.ਓ ਨੇ ਕਿਹਾ ਕਿ ਜਨਤਕ ਸਿਹਤ ਮਿਆਰਾਂ ਦਾ ਪਾਲਣ ਕਰਕੇ ਮਠਾਂ, ਮੰਦਰਾਂ, ਮਸਜਿਦਾਂ ਅਤੇ ਚਰਚਾਂ ਵਰਗੀਆਂ ਥਾਵਾਂ 'ਤੇ ਪੂਜਾ, ਧਿਆਨ ਜਾਂ ਪ੍ਰਾਰਥਨਾ ਕੀਤੀ ਜਾ ਸਕਦੀ ਹੈ। ਇਕ ਭਗਤ ਨੇ ਕਿਹਾ ਕਿ ਮੈਂ ਮੰਦਰ ਆ ਕੇ ਬਹੁਤ ਖੁਸ਼ ਹਾਂ। ਪਹਿਲਾਂ ਮੈਂ ਇੱਥੇ ਦੋ ਵਾਰ ਆਇਆ ਸੀ ਪਰ ਮੰਦਰ ਬੰਦ ਸੀ। ਇਸ ਵਾਰ ਮੰਦਰ ਦੇ ਅੰਦਰ ਜਾਣ ਦਾ ਮੌਕਾ ਮਿਲਿਆ ਅਤੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰ ਰਿਹਾ ਹਾਂ। ਮੈਂ ਮੰਦਰ ਦੇ ਅੰਦਰ ਜਾ ਸਕਿਆ ਅਤੇ ਪ੍ਰਾਰਥਨਾ ਕੀਤੀ। ਇਸ ਤੋਂ ਪਹਿਲਾਂ ਓਮੀਕਰੋਨ ਵੇਰੀਐਂਟ ਦਾ ਇਨਫੈਕਸ਼ਨ ਵਧਣ ਕਾਰਨ ਪਸ਼ੂਪਤੀਨਾਥ ਮੰਦਰ ਨੂੰ 18 ਜਨਵਰੀ ਨੂੰ ਸ਼ਰਧਾਲੂਆਂ ਲਈ ਬੰਦ ਕਰ ਦੱਤਾ ਗਿਆ ਸੀ। ਇਕ ਹੋਰ ਭਗਤ ਨੇ ਕਿਹਾ ਕਿ ਮੇਰਾ ਨਾਮ ਵਿਰਾਟ ਕੁਮਾਰ ਜਿਗੋਟਿਆ ਹੈ। ਮੈਂ ਵਿਰਾਟਨਗਰ ਤੋਂ ਮੰਦਰ ਵਿਚ ਪੂਜਾ ਕਰਨ ਆਇਆ ਹਾਂ। ਮੈਂ ਬਹੁਤ ਉਤਸ਼ਾਹਿਤ ਅਤੇ ਖੁਸ਼ ਹਾਂ ਕਿ ਮੈਨੂੰ ਮੰਦਰ ਦੇ ਅੰਦਰ ਆਉਣ ਅਤੇ ਪੂਜਾ ਕਰਨ ਦਾ ਮੌਕਾ ਮਿਲਿਆ, ਜੋ ਮੇਰੇ ਲਈ ਖੁਸ਼ੀ ਦੀ ਗੱਲ ਹੈ।

ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟੇਨ ਦੇ ਪ੍ਰਿੰਸ ਚਾਰਲਸ ਦੂਜੀ ਵਾਰ ਕੋਰੋਨਾ ਦੀ ਚਪੇਟ 'ਚ, ਖੁਦ ਨੂੰ ਕੀਤਾ ਆਈਸੋਲੇਟ

ਸ਼ਿਵਰਾਤਰੀ ਉਤਸਵ ਤੋਂ ਪਹਿਲਾਂ ਸ਼ਰਧਾਲੂਆਂ ਲਈ ਮੰਦਰ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਹਨ। ਸ਼ਿਵਰਾਤਰੀ ਦਾ ਤਿਉਹਾਰ ਫੱਗਣ ਮਹੀਨੇ ਵਿਚ ਘੱਟਦੇ ਚੰਦਰਮਾ ਦੇ ਚੌਥੇ ਦਿਨ ਆਉਂਦਾ ਹੈ। ਚੰਦਰ ਕੈਲੰਡਰ ਮੁਤਾਬਕ ਇਸ ਨੂੰ ਫੱਗਣ ਕ੍ਰਿਸ਼ਨ ਚਤੁਰਦਸ਼ੀ ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ। ਇਹ ਤਿਉਹਾਰ ਭਗਵਾਨ ਸ਼ਿਵ ਨੂੰ ਸਮਰਪਿਤ ਹੈ। ਇਸ ਸਾਲ ਸ਼ਿਵਰਾਤਰੀ 1 ਮਾਰਚ ਨੂੰ ਮਨਾਈ ਜਾਵੇਗੀ। ਨੇਪਾਲ ਕੈਲੰਡਰ ਮੰਦਰਾਂ ਦੀਆਂ ਕਮੇਟੀਆਂ ਅਨੁਸਾਰ ਫੱਗਣ ਦੀ ਕ੍ਰਿਸ਼ਨ ਚਤੁਰਦਸ਼ੀ ਦੀ ਮੱਧ ਰਾਤ ਵਿੱਚ ਬ੍ਰਹਮਾ ਨੇ ਸ਼ਿਵ ਦਾ ਰੂਪ ਧਾਰਿਆ ਸੀ। ਇਸ ਦਿਨ ਲੋਕ ਭਗਵਾਨ ਸ਼ਿਵ ਦੀ ਪ੍ਰਾਰਥਨਾ, ਪੂਜਾ ਅਤੇ ਦਰਸ਼ਨ ਕਰਦੇ ਹਨ। 


author

Vandana

Content Editor

Related News