FM ਸਾਊਦ ਨੇ ਕਿਹਾ-ਨੇਪਾਲ ਨੂੰ ਭਾਰਤ ਅਤੇ ਚੀਨ ਦੇ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ
Tuesday, Jul 11, 2023 - 03:34 PM (IST)
ਕਾਠਮਾਂਡੂ- ਨੇਪਾਲ ਦੇ ਵਿਦੇਸ਼ ਮੰਤਰੀ ਐੱਨ.ਪੀ. ਸਾਊਦ ਨੇ ਸੋਮਵਾਰ ਨੂੰ ਭਾਰਤ ਅਤੇ ਚੀਨ ਨਾਲ ਆਪਣੇ ਦੇਸ਼ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਗੁਆਂਢੀਆਂ ਨਾਲ ਸਬੰਧਾਂ ਦੀ ਤੁਲਨਾ ਕਿਸੇ ਹੋਰ ਨਾਲ ਨਹੀਂ ਕੀਤੀ ਜਾਣੀ ਚਾਹੀਦੀ। ਸਾਊਦ ਨੇ ਪ੍ਰਤੀਨਿਧੀ ਸਭਾ ਦੀ ਅੰਤਰਰਾਸ਼ਟਰੀ ਸਬੰਧ ਕਮੇਟੀ ਨੂੰ ਕਿਹਾ, "ਸਾਡੇ ਦੋਵੇਂ ਗੁਆਂਢੀ ਉੱਭਰ ਰਹੀਆਂ ਆਰਥਿਕ ਸ਼ਕਤੀਆਂ ਹਨ ਅਤੇ ਉਨ੍ਹਾਂ ਦਾ ਪ੍ਰਭਾਵ ਵਧ ਰਿਹਾ ਹੈ... ਨੇਪਾਲ ਦੀ ਦੋਵਾਂ ਗੁਆਂਢੀਆਂ ਨਾਲ ਰਵਾਇਤੀ ਦੋਸਤੀ ਹੈ, ਜਿਸ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ।" ਸਾਊਦ ਦੇ ਦ਼ਫਤਰ ਮੁਤਾਬਕ ਉਨ੍ਹਾਂ ਕਿਹਾ ਕਿ ਗੁਆਂਢੀਆਂ ਨਾਲ ਤੁਹਾਡੇ ਸਬੰਧਾਂ ਦੀ ਤੁਲਨਾ ਕਿਸੇ ਹੋਰ ਨਾਲ ਨਹੀਂ ਹੋਣੀ ਚਾਹੀਦੀ।
ਉਨ੍ਹਾਂ ਨੇ ਕਿਹਾ, "ਜਿੱਥੋਂ ਤੱਕ ਗੁਆਂਢੀ ਦੇਸ਼ਾਂ ਨਾਲ ਨੇਪਾਲ ਦੇ ਸਬੰਧਾਂ ਦਾ ਸਵਾਲ ਹੈ, ਸਾਨੂੰ ਮਨੋਵਿਗਿਆਨਕ ਦਬਾਅ ਮਹਿਸੂਸ ਨਹੀਂ ਕਰਨਾ ਚਾਹੀਦਾ ਅਤੇ ਆਪਣੀਆਂ ਚਿੰਤਾਵਾਂ ਨੂੰ ਪਾਰਦਰਸ਼ੀ ਢੰਗ ਨਾਲ ਪ੍ਰਗਟ ਕਰਨ ਦੀ ਲੋੜ ਹੈ।" ਉਨ੍ਹਾਂ ਕਿਹਾ ਕਿ ਭਾਰਤ ਨਾਲ ਨੇਪਾਲ ਦੇ ਸਬੰਧ ਇਤਿਹਾਸਕ ਅਤੇ ਵਿਸ਼ੇਸ਼ ਹਨ। ਮੰਤਰੀ ਨੇ ਕਿਹਾ, "ਸਾਡੀ ਖੁੱਲ੍ਹੀ ਸਰਹੱਦ, ਵਪਾਰ ਅਤੇ ਆਵਾਜਾਈ ਸੁਵਿਧਾਵਾਂ ਦੇ ਕਾਰਨ, ਸਾਡੇ ਦੱਖਣੀ ਗੁਆਂਢੀ (ਭਾਰਤ) ਨਾਲ ਸਾਡੇ ਸਬੰਧ ਮਹੱਤਵਪੂਰਨ ਹਨ।"
ਸਾਊਦ ਨੇ ਕਿਹਾ ਕਿ ਨੇਪਾਲ ‘ਇਕ ਚੀਨ’ ਨੀਤੀ ਨੂੰ ਲੈ ਕੇ ਵਚਨਬੱਧ ਹੈ। ਉਨ੍ਹਾਂ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਨੇਪਾਲ ਨੂੰ ਆਪਣੇ ਗੁਆਂਢੀਆਂ ਦੇ ਖ਼ਿਲਾਫ਼ ਆਪਣੀ ਖੇਤਰ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਨੇਪਾਲ ਅਤੇ ਚੀਨ ਵਿਚਾਲੇ ਹੋਏ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀ.ਆਰ.ਆਈ.) ਸਮਝੌਤੇ 'ਤੇ ਮੰਤਰੀ ਨੇ ਕਿਹਾ ਕਿ ਇਹ ਅਜੇ ਤੱਕ ਲਾਗੂ ਨਹੀਂ ਹੋਇਆ ਹੈ ਅਤੇ ਇਸ ਨੂੰ ਲਾਗੂ ਕਰਨ ਲਈ ਚਰਚਾ ਚੱਲ ਰਹੀ ਹੈ। ਚੀਨ ਨੇਪਾਲ 'ਚ ਕਈ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ 'ਚ ਨਿਵੇਸ਼ ਕਰਦਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8