ਨੇਪਾਲ ''ਚ ਮੁੜ ਛਿੜੇ Gen-Z ਪ੍ਰਦਰਸ਼ਨ ! 3 ਨੌਜਵਾਨਾਂ ਨੇ ਕੀਤਾ ਆਤਮ-ਦਾਹ, PM ਦੇ ਅਸਤੀਫ਼ੇ ਦੀ ਉੱਠੀ ਮੰਗ

Sunday, Jul 12, 2026 - 01:05 PM (IST)

ਨੇਪਾਲ ''ਚ ਮੁੜ ਛਿੜੇ Gen-Z ਪ੍ਰਦਰਸ਼ਨ ! 3 ਨੌਜਵਾਨਾਂ ਨੇ ਕੀਤਾ ਆਤਮ-ਦਾਹ, PM ਦੇ ਅਸਤੀਫ਼ੇ ਦੀ ਉੱਠੀ ਮੰਗ

ਇੰਟਰਨੈਸ਼ਨਲ ਡੈਸਕ- ਨੇਪਾਲ 'ਚ ਬੇਰੁਜ਼ਗਾਰੀ ਅਤੇ ਪੁਲਸ ਦੀ ਕਾਰਵਾਈ ਤੋਂ ਨਾਰਾਜ਼ ਨੌਜਵਾਨਾਂ 'ਚ ਇਕ ਵਾਰ ਫ਼ਿਰ ਤੋਂ ਗੁੱਸਾ ਭਰ ਆਇਆ ਹੈ ਤੇ ਗੁੱਸੇ 'ਚ ਨੌਜਵਾਨਾਂ ਨੇ ਇਕ ਵਾਰ ਫ਼ਿਰ ਤੋਂ ਸੜਕਾਂ 'ਤੇ ਉਤਰ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ। ਇੱਕ 25 ਸਾਲਾ ਨੌਜਵਾਨ ਗਣੇਸ਼ ਨੇਪਾਲੀ ਵੱਲੋਂ ਪੁਲਸ ਨਾਲ ਹੋਈ ਬਹਿਸ ਤੋਂ ਬਾਅਦ ਕੀਤੇ ਗਏ ਆਤਮ-ਦਾਹ ਮਗਰੋਂ ਹਸਪਤਾਲ ਵਿੱਚ ਉਸ ਦੀ ਮੌਤ ਨੇ ਪੂਰੇ ਦੇਸ਼ 'ਚ ਇਨ੍ਹਾਂ ਪ੍ਰਦਰਸ਼ਨਾਂ ਨੂੰ ਹੋਰ ਹਵਾ ਦਿੱਤੀ ਹੈ। ਗਣੇਸ਼ ਤੋਂ ਇਲਾਵਾ 2 ਹੋਰ ਨੌਜਵਾਨਾਂ ਨੇ ਆਤਮ-ਦਾਹ ਕੀਤਾ ਹੈ, ਜਿਨ੍ਹਾਂ 'ਚੋਂ ਇਕ ਦੀ ਮੌਤ ਹੋ ਚੁੱਕੀ ਹੈ, ਜਦਕਿ 1 ਹਸਪਤਾਲ 'ਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। 

ਇਸ ਘਟਨਾ ਤੋਂ ਬਾਅਦ ਨੇਪਾਲ ਦੀ Gen Z ਅਤੇ ਸਟੂਡੈਂਟ ਯੂਨੀਅਨਾਂ ਨੇ ਮੈਤੀਘਰ ਮੰਡਲਾ ਵਿਖੇ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਦੇ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ ਹੈ। ਰਿਪੋਰਟਾਂ ਮੁਤਾਬਕ, ਮੁਗੂ ਦੇ ਰਹਿਣ ਵਾਲੇ 25 ਸਾਲਾ ਗਣੇਸ਼ ਨੇਪਾਲੀ ਸੜਕ ਕਿਨਾਰੇ ਇਕ ਛੋਟੀ ਦੁਕਾਨ ਚਲਾਉਂਦਾ ਸੀ। ਪਰ ਮਿਉਂਸਪਲ ਪੁਲਸ ਵੱਲੋਂ ਸੜਕ ਕਿਨਾਰੇ ਚੱਲਣ ਵਾਲੇ ਕੰਮ-ਕਾਰ ਬੰਦ ਕਰ ਦਿੱਤੇ ਜਾਣ ਮਗਰੋਂ ਪੁਲਸ ਦੇ ਵਤੀਰੇ ਅਤੇ ਬੇਰੁਜ਼ਗਾਰੀ ਦੇ ਤਣਾਅ ਕਾਰਨ ਗਣੇਸ਼ ਨੇ ਖੁਦ ਨੂੰ ਅੱਗ ਲਗਾ ਲਈ ਸੀ। ਉਸ ਨੂੰ ਬੁਰੀ ਤਰ੍ਹਾਂ ਝੁਲਸ ਜਾਣ ਮਗਰੋਂ ਗੰਭੀਰ ਹਾਲਾਤ 'ਚ ਬੀਰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ, ਜਿਸ ਤੋਂ ਬਾਅਦ ਹਸਪਤਾਲ ਦੇ ਬਾਹਰ ਹੀ ਭਾਰੀ ਹੰਗਾਮਾ ਸ਼ੁਰੂ ਹੋ ਗਿਆ।

ਇਹ ਵੀ ਪੜ੍ਹੋ- ਹੁਣ ਨਹੀਂ ਮਾਰਨੇ ਪੈਣਗੇ ਅੰਬੈਸੀਆਂ ਦੇ ਗੇੜੇ ! ਸਿਰਫ਼ 48 ਘੰਟੇ 'ਚ ਮਿਲੇਗਾ ਵੀਜ਼ਾ, ਜਾਣੋ ਸਾਊਦੀ ਦਾ ਪੂਰਾ ਪਲਾਨ

ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਇਸ ਮੁੱਦੇ 'ਤੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਦੀ ਸਰਕਾਰ ਨੂੰ ਬੁਰੀ ਤਰ੍ਹਾਂ ਘੇਰਿਆ ਹੈ। ਵਿਰੋਧੀ ਧਿਰ ਨੇ ਦੋਸ਼ ਲਗਾਇਆ ਕਿ ਪੁਲਸ ਅਧਿਕਾਰੀ ਨੌਜਵਾਨ ਨੂੰ ਬਚਾਉਣ ਦੀ ਬਜਾਏ ਮੌਕੇ ਤੋਂ ਭੱਜ ਗਏ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਿੱਚ ਥੋੜ੍ਹੀ ਵੀ ਨੈਤਿਕਤਾ ਬਾਕੀ ਹੈ, ਤਾਂ ਪ੍ਰਧਾਨ ਮੰਤਰੀ ਨੂੰ ਤੁਰੰਤ ਅਹੁਦਾ ਛੱਡ ਦੇਣਾ ਚਾਹੀਦਾ ਹੈ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਨੌਜਵਾਨਾਂ ਨੇ ਹੱਥਾਂ 'ਚ ਤਖ਼ਤੀਆਂ ਫੜੀਆਂ ਹੋਈਆਂ ਹਨ, ਜਿਨ੍ਹਾਂ 'ਤੇ ਸਰਕਾਰ ਵਿਰੋਧੀ ਨਾਅਰੇ ਲਿਖੇ ਹੋਏ ਹਨ।

ਜ਼ਿਕਰਯੋਗ ਹੈ ਕਿ ਨੇਪਾਲ 'ਚ ਨੌਜਵਾਨਾਂ ਦਾ ਇਹ ਗੁੱਸਾ ਸਿਰਫ਼ ਇਸ ਇੱਕ ਘਟਨਾ ਕਰ ਕੇ ਨਹੀਂ ਹੈ। ਦੇਸ਼ ਵਿੱਚ ਨੌਜਵਾਨਾਂ 'ਚ ਬੇਰੁਜ਼ਗਾਰੀ ਦਰ (ਕਰੀਬ 21 ਫ਼ੀਸਦੀ) ਬਹੁਤ ਜ਼ਿਆਦਾ ਹੈ। ਇਸ ਤੋਂ ਪਹਿਲਾਂ ਵੀ ਨੇਪਾਲ 'ਚ ਭ੍ਰਿਸ਼ਟਾਚਾਰ ਅਤੇ ਸੋਸ਼ਲ ਮੀਡੀਆ 'ਤੇ ਪਾਬੰਦੀਆਂ ਦੇ ਖ਼ਿਲਾਫ਼ ਨੌਜਵਾਨਾਂ ਨੇ ਵੱਡਾ ਅੰਦੋਲਨ ਛੇੜਿਆ ਸੀ, ਜਿਸ ਕਾਰਨ ਤਤਕਾਲੀਨ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੂੰ ਅਸਤੀਫ਼ਾ ਦੇਣਾ ਪਿਆ ਸੀ। ਹੁਣ, ਨੌਜਵਾਨਾਂ ਨੂੰ ਲੱਗ ਰਿਹਾ ਹੈ ਕਿ ਬਾਲੇਨ ਸ਼ਾਹ ਦੀ ਸਰਕਾਰ ਵੀ ਉਨ੍ਹਾਂ ਦੀਆਂ ਉਮੀਦਾਂ 'ਤੇ ਖਰੀ ਨਹੀਂ ਉੱਤਰ ਰਹੀ, ਜਿਸ ਕਾਰਨ ਦੇਸ਼ ਵਿੱਚ ਇੱਕ ਵਾਰ ਫਿਰ ਸਿਆਸੀ ਅਸਥਿਰਤਾ ਦਾ ਮਾਹੌਲ ਬਣ ਗਿਆ ਹੈ ਤੇ ਜੇ ਸਰਕਾਰ ਨੇ ਨੌਜਵਾਨਾਂ ਦੀ ਗੱਲ ਨਾ ਮੰਨੀ ਤਾਂ ਇਹ ਪ੍ਰਦਰਸ਼ਨ ਵੀ ਪਿਛਲੇ ਪ੍ਰਦਰਸ਼ਨ ਵਾਂਗ ਹਿੰਸਕ ਰੂਪ ਧਾਰਨ ਕਰ ਸਕਦੇ ਹਨ।

ਇਹ ਵੀ ਪੜ੍ਹੋ- ਹੋ ਗਿਆ ਹਮਲਾ ! ਵੱਜ ਗਏ 'ਘੁੱਗੂ' ; ਇਰਾਨ ਨੇ UAE, ਬਹਿਰੀਨ, ਜਾਰਡਨ ਤੇ ਕਤਰ 'ਤੇ ਕਰ'ਤੀ AirStrike

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News