ਨੇਪਾਲ ਨੇ ਕੋਰੋਨਾ ਦੇ ਵਿਗੜਦੇ ਹਾਲਾਤ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਉਡਾਣਾਂ ''ਤੇ ਪਾਬੰਦੀ 31 ਮਈ ਤਕ ਵਧਾਈ
Wednesday, May 12, 2021 - 06:49 PM (IST)
ਕਾਠਮੰਡੂ-ਨੇਪਾਲ ਸਰਕਾਰ ਨੇ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ 'ਚ ਲਗਾਤਾਰ ਹੋ ਰਹੇ ਵਾਧੇ ਦੇ ਮੱਦੇਨਜ਼ਰ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਦੇ ਸੰਚਾਲਨ 'ਤੇ ਰੋਕ 31 ਮਈ ਤੱਕ ਵਧਾ ਦਿੱਤੀ ਹੈ। ਇਸ ਖਤਰਨਾਕ ਮਹਾਮਾਰੀ ਨਾਲ ਹਿਮਾਲੀ ਰਾਸ਼ਟਰ 'ਚ ਹੁਣ ਤੱਕ 4,13,111 ਲੋਕ ਇਨਫੈਕਟਿਡ ਹੋ ਚੁੱਕੇ ਹਨ ਜਦਕਿ 4,804 ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ। ਦੇਸ਼ ਦੀ ਕੁੱਲ ਆਬਾਦੀ ਕਰੀਬ 2.95 ਕਰੋੜ ਹੈ।
ਇਹ ਵੀ ਪੜ੍ਹੋ-ਪਾਕਿਸਤਾਨ 'ਚ ਡਿੱਗੀ ਪਾਣੀ ਵਾਲੀ ਟੈਂਕੀ, 7 ਬੱਚਿਆਂ ਦੀ ਮੌਤ
ਸਿਵਲ ਏਵੀਏਸ਼ਨ ਅਥਾਰਿਟੀ ਨੇ ਅੰਤਰਰਾਸ਼ਟਰੀ ਉਡਾਣਾਂ ਦੇ ਮੁਅੱਤਲ ਦੀ ਮਿਆਦ ਨੂੰ 31 ਮਈ ਤੱਕ ਵਧਾ ਦਿੱਤਾ ਹੈ। ਉਸ ਨੇ ਕਿਹਾ ਕਿ ਹਾਲਾਂਕਿ ਕਾਠਮੰਡੂ-ਦਿੱਲੀ ਸੈਕਟਰ 'ਚ ਹਫਤੇ 'ਚ ਦੋ ਉਡਾਣਾਂ ਭਾਰਤ ਅਤੇ ਨੇਪਾਲ ਦਰਮਿਆਨ ਬਣੀ 'ਏਅਰ ਬਬਲ' ਵਿਵਸਥਾ ਤਹਿਤ ਸੰਚਾਲਿਤ ਹੋਵੇਗੀ। ਇਨ੍ਹਾਂ 'ਚੋਂ ਇਕ ਨੇਪਾਲ ਏਅਰਲਾਇੰਸ ਦੀ ਉਡਾਣ ਹੈ ਅਤੇ ਦੂਜੀ ਏਅਰ ਇੰਡੀਆ ਦੀ ਹੈ। ਨੇਪਾਲ ਨੇ ਤਿੰਨ ਮਈ ਦੀ ਮੱਧ ਰਾਤ ਤੋਂ ਸਾਰੀਆਂ ਘਰੇਲੂ ਅਤੇ ਸੱਤ ਮਈ ਤੋਂ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਦੇ ਸੰਚਾਲਨ ਨੂੰ ਕੋਰੋਨਾ ਦੇ ਕਹਿਰ ਨੂੰ ਰੋਕਣ ਲਈ 14 ਮਈ ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਸੀ।
ਇਹ ਵੀ ਪੜ੍ਹੋ-ਪਾਕਿ 'ਚ ਕੋਰੋਨਾ ਦੇ ਨਿਯਮਾਂ ਦੀਆਂ ਜਮ ਕੇ ਉਡੀਆਂ ਧੱਜੀਆਂ, ਸਰਕਾਰ ਨੇ 10 ਦਿਨਾਂ ਲਈ ਲਾਇਆ ਲਾਕਡਾਊਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।