ਨੇਪਾਲ ਨੇ 8 ਸਾਲਾਂ 'ਚ 3,100 ਤੋਂ ਵਧੇਰੇ ਵਿਦੇਸ਼ੀ ਕੀਤੇ ਡਿਪੋਰਟ, ਇਹਨਾਂ 'ਚੋਂ ਜ਼ਿਆਦਾਤਰ ਚੀਨੀ ਨਾਗਰਿਕ

11/25/2021 4:56:31 PM

ਕਾਠਮੰਡੂ (ਬਿਊਰੋ): ਨੇਪਾਲ ਸਰਕਾਰ ਨੇ ਪਿਛਲੇ 8 ਸਾਲਾਂ ਵਿਚ ਹਿਮਾਲਿਆ ਦੇਸ਼ ਤੋਂ 3,130 ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਹੈ ਜਿਹਨਾਂ ਵਿਚੋਂ ਜ਼ਿਆਦਾਤਰ ਚੀਨੀ ਨਾਗਰਿਕ ਹਨ। ਮਾਈ ਰਿਪਬਲਿਕਾ ਨੇ ਦੱਸਿਆ ਕਿ ਵਿਦੇਸ਼ੀ ਨਾਗਰਿਕ ਵਿਭਿੰਨ ਦੇਸ਼ਾਂ ਤੋਂ ਨੇਪਾਲ ਪਹੁੰਚੇ ਅਤੇ ਨੇਪਾਲ ਵਿਚ ਵਿਭਿੰਨ ਗੈਰ ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਸਨ। ਇਮੀਗ੍ਰੇਸ਼ਨ ਵਿਭਾਗ ਮੁਤਾਬਕ ਡਿਪੋਰਟ ਲੋਕਾਂ ਵਿਚ 1,513 ਚੀਨੀ ਨਾਗਰਿਕ ਸਨ ਜਦਕਿ 214 ਅਮਰੀਕਾ ਦੇ ਸਨ।

ਇਸੇ ਮਿਆਦ ਦੌਰਾਨ ਘੱਟੋ-ਘੱਟ 118 ਬੰਗਲਾਦੇਸ਼ੀ ਨਾਗਰਿਕਾਂ, 104 ਬ੍ਰਿਟਿਸ਼ ਅਤੇ 74 ਪਾਕਿਸਤਾਨੀ ਨਾਗਰਿਕਾਂ ਨੂੰ ਉਹਨਾਂ ਦੇ ਦੇਸ਼ਾਂ ਵਿਚ ਵਾਪਸ ਭੇਜ ਦਿੱਤਾ ਗਿਆ। ਇਮੀਗ੍ਰੇਸ਼ਨ ਵਿਭਾਗ ਦੇ ਬੁਲਾਰੇ ਝੰਕਾ ਨਾਥ ਢਕਾਲ ਨੇ ਕਿਹਾ ਕਿ ਉਹਨਾਂ ਨੂੰ ਵਿਭਿੰਨ ਅਪਰਾਧਾਂ ਵਿਚ ਸ਼ਾਮਲ ਹੋਣ, ਦੇਸ਼ ਵਿਚ ਵੱਧ ਸਮੇਂ ਤੱਕ ਰਹਿਣ ਅਤੇ ਸ਼ੱਕੀ ਪਾਸਪੋਰਟ ਰੱਖਣ ਲਈ ਨੇਪਾਲ ਵਿਚੋਂ ਡਿਪੋਰਟ ਕੀਤਾ ਗਿਆ ਸੀ। ਉਹਨਾਂ ਨੇ ਦੱਸਿਆ ਕਿ ਵਿਦੇਸ਼ੀਆਂ ਨੂੰ ਵੱਧ ਸਮੇਂ ਤੱਕ ਰਹਿਣ ਸਮੇਤ ਵਿਭਿੰਨ ਅਪਰਾਧਾਂ ਵਿਚ ਸ਼ਾਮਲ ਹੋਣ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਸਕਾਟਲੈਂਡ: ਨਿਕੋਲਾ ਸਟਰਜਨ ਦਾ ਫਸਟ ਮਨਿਸਟਰ ਵਜੋਂ ਲੰਬੇ ਸਮੇਂ ਤੱਕ ਸੇਵਾਵਾਂ ਦੇਣ ਦਾ ਇਰਾਦਾ

ਮਾਈ ਰਿਪਪਬਲਿਕਾ ਨੇ ਦੱਸਿਆ ਕਿ ਨੇਪਾਲ ਵਿਚ ਚੀਨੀ ਨਾਗਰਿਕਾਂ ਦੀ ਗਿਣਤੀ ਵਿਚ ਵਾਧੇ ਦੇ ਨਾਲ ਵੀਜ਼ਾ ਦੁਆਰਾ ਨਿਰਧਾਰਤ ਸ਼ਰਤਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਮੀਗ੍ਰੇਸ਼ਨ ਬੁਲਾਰੇ ਨੇ ਇਹ ਵੀ ਦੱਸਿਆ ਕਿ ਹਿਮਾਲਿਆ ਰਾਸ਼ਟਰ ਨੇ ਇਸ ਸਾਲ ਵਿਚ ਘੱਟੋ-ਘੱਟ 141 ਵਿਦੇਸ਼ੀਆਂ ਨੂੰ ਡਿਪੋਰਟ ਕੀਤਾ ਹੈ ਅਤੇ ਉਹਨਾਂ ਵਿਚੋਂ ਜ਼ਿਆਦਾਤਰ ਚੀਨੀ ਹਨ ਅਤੇ ਹੋਰ ਅਮਰੀਕੀ, ਬ੍ਰਿਟਿਸ਼, ਜਰਮਨ ਅਤੇ ਫ੍ਰੈਂਚ ਹਨ।

ਪੜ੍ਹੋ ਇਹ ਅਹਿਮ ਖਬਰ- ਕੋਵਿਡ-19: ਇਟਲੀ 'ਚ ਟੀਕਾਕਰਨ ਨਾ ਕਰਵਾਉਣ ਵਾਲੇ ਲੋਕਾਂ 'ਤੇ ਲਗਾਈਆਂ ਜਾਣਗੀਆਂ ਪਾਬੰਦੀਆਂ

 


Vandana

Content Editor

Related News