239 ਸਾਲਾਂ ਬਾਅਦ ਰਾਜਸ਼ਾਹੀ ਦਾ ਖਾਤਮਾ, 17 ਸਾਲਾਂ ’ਚ 13 ਵਾਰ ਬਦਲੀ ਸਰਕਾਰ
Wednesday, Sep 10, 2025 - 04:55 PM (IST)

ਇੰਟਰਨੈਸ਼ਨਲ ਡੈਸਕ- ਭਾਰਤ ਲਈ ਰਣਨੀਤਕ ਤੌਰ ’ਤੇ ਮਹੱਤਵਪੂਰਨ ਹਿਮਾਲਿਆਈ ਦੇਸ਼ ਨੇਪਾਲ ਵਿਚ 2008 ’ਚ ਰਾਜਸ਼ਾਹੀ ਖਤਮ ਹੋਣ ਤੋਂ ਬਾਅਦ ਪਿਛਲੇ 17 ਸਾਲਾਂ ਤੋਂ ਰਾਜਨੀਤਕ ਅਸਥਿਰਤਾ ਅਤੇ ਅਸ਼ਾਂਤੀ ਦਾ ਦੌਰ ਜਾਰੀ ਹੈ। ਇਸ ਸਮੇਂ ਦੌਰਾਨ ਦੇਸ਼ ਵਿਚ 13 ਵਾਰ ਸਰਕਾਰਾਂ ਬਦਲ ਚੁੱਕੀਆਂ ਹਨ।
ਚੀਨ ਅਤੇ ਭਾਰਤ ਵਰਗੇ 2 ਵੱਡੇ ਦੇਸ਼ਾਂ ਨਾਲ ਘਿਰਿਆ ਹੋਇਆ ਨੇਪਾਲ ਆਪਣੀ ਵਿਦੇਸ਼ ਨੀਤੀ ਅਤੇ ਰਾਜਨੀਤੀ ਵਿਚ ਇਨ੍ਹਾਂ ਦੋਵਾਂ ਦੇਸ਼ਾਂ ਨਾਲ ਸੰਤੁਲਨ ਬਣਾਉਣ ਦੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। ਬਾਹਰੀ ਤਾਕਤਾਂ ਦੇ ਦਖਲ ਨੇ ਵੀ ਦੇਸ਼ ਵਿਚ ਅਸਥਿਰਤਾ ਨੂੰ ਵਧਾਇਆ ਹੈ।
ਲੱਗਭਗ 3 ਕਰੋੜ ਦੀ ਆਬਾਦੀ ਵਾਲੇ ਨੇਪਾਲ ਵਿਚ ਇਕ ਦਹਾਕੇ ਦੇ ਘਰੇਲੂ ਯੁੱਧ ਤੋਂ ਬਾਅਦ 239 ਸਾਲ ਪੁਰਾਣੀ ਰਾਜਸ਼ਾਹੀ 2008 ’ਚ ਖ਼ਤਮ ਹੋ ਗਈ ਅਤੇ ਇਕ ਗਣਰਾਜ ਸਥਾਪਿਤ ਹੋਇਆ। ਇਨ੍ਹਾਂ 17 ਸਾਲਾਂ ਵਿਚ ਦੇਸ਼ ਨੂੰ ਲਗਾਤਾਰ ਰੋਸ-ਪ੍ਰਦਰਸ਼ਨਾਂ ਕਾਰਨ ਅਸਥਿਰਤਾ ਦਾ ਸਾਹਮਣਾ ਕਰਨਾ ਪਿਆ ਅਤੇ ਔਸਤਨ ਹਰ ਇਕ ਜਾਂ ਦੋ ਸਾਲਾਂ ’ਚ ਸਰਕਾਰ ਬਦਲਦੀ ਰਹੀ।
ਇਸ ਸਮੇਂ ਦੌਰਾਨ ਕੇ. ਪੀ. ਸ਼ਰਮਾ ਓਲੀ 4 ਵਾਰ ਪ੍ਰਧਾਨ ਮੰਤਰੀ, ਪੁਸ਼ਪ ਕਮਲ ਦਹਲ ‘ਪ੍ਰਚੰਡ’ 3 ਵਾਰ ਅਤੇ ਸ਼ੇਰ ਬਹਾਦਰ ਦੇਊਬਾ 2 ਵਾਰ ਪ੍ਰਧਾਨ ਮੰਤਰੀ ਬਣੇ। ਕੋਈ ਵੀ ਪ੍ਰਧਾਨ ਮੰਤਰੀ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕਿਆ।
ਇਹ ਵੀ ਪੜ੍ਹੋ- ਦੰਗਿਆਂ ਵਿਚਾਲੇ ਨੇਪਾਲ 'ਚ ਫਸ ਗਈ ਭਾਰਤੀ ਖਿਡਾਰਨ ! ਰੋ-ਰੋ ਦੱਸੀ ਹੱਡਬੀਤੀ, ਮੰਜ਼ਰ ਦੇਖ ਤੁਹਾਡੀ ਵੀ ਕੰਬ ਜਾਏਗੀ ਰੂਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e