ਕੁਦਰਤ ਦੀ ਮਾਰ ਝੱਲ ਰਹੇ ਪੀੜਤਾਂ ਲਈ ਮੋਦੀ ਸਰਕਾਰ ਦਾ ਵੱਡਾ ਕਦਮ

Wednesday, Sep 03, 2025 - 11:55 AM (IST)

ਕੁਦਰਤ ਦੀ ਮਾਰ ਝੱਲ ਰਹੇ ਪੀੜਤਾਂ ਲਈ ਮੋਦੀ ਸਰਕਾਰ ਦਾ ਵੱਡਾ ਕਦਮ

ਨਵੀਂ ਦਿੱਲੀ (ਵਾਰਤਾ): ਅਫ਼ਗਾਨਿਸਤਾਨ ਵਿਚ ਭੂਚਾਲ ਨੇ ਭਾਰੀ ਤਬਾਹੀ ਮਚਾਉਂਦਿਆਂ ਜਿੱਥੇ ਕਈ ਲੋਕਾਂ ਦੀ ਜਾਨ ਲੈ ਲਈ, ਉੱਥੇ ਹੀ ਬਹੁ-ਗਿਣਤੀ ਪਰਿਵਾਰਾਂ ਦੇ ਘਰ ਢਹਿ-ਢੇਰੀ ਕਰ ਕੇ ਵੱਡੀ ਤਬਾਹੀ ਮਚਾਈ। ਇਨ੍ਹਾਂ ਹਾਲਾਤਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਨੇ ਅਫ਼ਗਾਨਿਸਤਾਨ ਦੇ ਪੀੜਤਾਂ ਵੱਲ ਮਦਦ ਦਾ ਹੱਥ ਵਧਾਇਆ ਹੈ। ਭਾਰਤ ਵੱਲੋਂ ਅਫ਼ਗਾਨਿਸਤਾਨ ਦੇ ਭੂਚਾਲ ਪ੍ਰਭਾਵਿਤ ਲੋਕਾਂ ਦੀ ਰਾਹਤ ਸਮੱਗਰੀ ਭੇਜੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀਆਂ ਨਾਲ ਜੁੜੀ ਵੱਡੀ ਅਪਡੇਟ! ਹੋ ਗਿਆ ਨਵਾਂ ਐਲਾਨ

ਭਾਰਤ ਵੱਲੋਂ ਅਫ਼ਗਾਨਿਸਤਾਨ ਭੇਜੀ ਗਈ ਇਹ ਰਾਹਤ ਸਮੱਗਰੀ ਮੰਗਲਵਾਰ ਨੂੰ ਕਾਬੁਲ ਪਹੁੰਚੀ। ਹਵਾਈ ਰਸਤੇ ਭੇਜੀ ਗਈ ਰਾਹਤ ਸਮੱਗਰੀ ਵਿਚ ਕੰਬਲ, ਟੈਂਟ, ਸਫਾਈ ਕਿੱਟਾਂ, ਪਾਣੀ ਸਟੋਰੇਜ ਟੈਂਕ, ਜਨਰੇਟਰ, ਖਾਣਾ ਪਕਾਉਣ ਦੇ ਭਾਂਡੇ, ਪੋਰਟੇਬਲ ਵਾਟਰ ਪਿਊਰੀਫਾਇਰ, ਸਲੀਪਿੰਗ ਬੈਗ, ਜ਼ਰੂਰੀ ਦਵਾਈਆਂ, ਵ੍ਹੀਲਚੇਅਰ, ਹੈਂਡ ਸੈਨੀਟਾਈਜ਼ਰ, ਪਾਣੀ ਸ਼ੁੱਧੀਕਰਨ ਗੋਲੀਆਂ, ਓਆਰਐਸ ਘੋਲ ਅਤੇ ਡਾਕਟਰੀ ਵਰਤੋਂਯੋਗ ਸਾਮਾਨ ਸ਼ਾਮਲ ਹਨ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਭਾਰਤ ਜ਼ਮੀਨੀ ਸਥਿਤੀ 'ਤੇ ਨਜ਼ਰ ਰੱਖੇਗਾ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਮਨੁੱਖੀ ਸਹਾਇਤਾ ਭੇਜੇਗਾ। ਭਾਰਤ ਨੇ ਅਫਗਾਨਿਸਤਾਨ ਵਿਚ ਭੂਚਾਲ ਕਾਰਨ ਹੋਈ ਭਾਰੀ ਤਬਾਹੀ ਤੋਂ ਬਾਅਦ ਮਦਦ ਦਾ ਹੱਥ ਵਧਾਇਆ ਅਤੇ ਤੁਰੰਤ ਸਹਾਇਤਾ ਵਜੋਂ ਇਕ ਹਜ਼ਾਰ ਟੈਂਟ ਅਤੇ 15 ਟਨ ਭੋਜਨ ਸਮੱਗਰੀ ਭੇਜੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ: ਭਾਰੀ ਬਾਰਿਸ਼ ਵਿਚਾਲੇ ਦੁਕਾਨਦਾਰਾਂ ਲਈ ਸਖ਼ਤ ਹੁਕਮ

ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਮੌਲਵੀ ਅਮੀਰ ਖ਼ਾਨ ਮੁਤਕੀ ਨਾਲ ਗੱਲ ਕੀਤੀ ਅਤੇ ਭੂਚਾਲ ਕਾਰਨ ਹੋਏ ਜਾਨੀ-ਮਾਲੀ ਨੁਕਸਾਨ 'ਤੇ ਸੰਵੇਦਨਾ ਪ੍ਰਗਟ ਕੀਤੀ ਅਤੇ ਕਿਹਾ ਕਿ ਭਾਰਤ ਇਸ ਮੁਸ਼ਕਲ ਸਮੇਂ ਵਿਚ ਅਫਗਾਨਿਸਤਾਨ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਕਾਬੁਲ ਨੂੰ ਇਕ ਹਜ਼ਾਰ ਟੈਂਟ ਭੇਜੇ ਹਨ। ਕਾਬੁਲ ਵਿਚ ਭਾਰਤੀ ਮਿਸ਼ਨ ਵੱਲੋਂ 15 ਟਨ ਭੋਜਨ ਸਮੱਗਰੀ ਵੀ ਤੁਰੰਤ ਕੁਨਾਰ ਭੇਜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਤੋਂ ਹੋਰ ਰਾਹਤ ਸਮੱਗਰੀ ਭੇਜੀ ਜਾਵੇਗੀ। ਡਾ. ਜੈਸ਼ੰਕਰ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਪੋਸਟ ਵਿਚ ਕਿਹਾ, "ਅੱਜ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਮੌਲਵੀ ਅਮੀਰ ਖਾਨ ਮੁਤੱਕੀ ਨਾਲ ਗੱਲ ਕੀਤੀ। ਭੂਚਾਲ ਵਿਚ ਹੋਏ ਜਾਨੀ ਅਤੇ ਮਾਲੀ ਨੁਕਸਾਨ 'ਤੇ ਆਪਣੀ ਸੰਵੇਦਨਾ ਪ੍ਰਗਟ ਕੀਤੀ। ਭਾਰਤ ਨੇ ਅੱਜ ਕਾਬੁਲ ਵਿਚ 1000 ਪਰਿਵਾਰਾਂ ਲਈ ਟੈਂਟ ਪਹੁੰਚਾਏ ਹਨ। ਭਾਰਤੀ ਮਿਸ਼ਨ ਵੱਲੋਂ ਕਾਬੁਲ ਤੋਂ ਕੁਨਾਰ ਲਈ ਤੁਰੰਤ 15 ਟਨ ਖਾਣ-ਪੀਣ ਦੀਆਂ ਚੀਜ਼ਾਂ ਭੇਜੀਆਂ ਜਾ ਰਹੀਆਂ ਹਨ। ਕੱਲ੍ਹ ਤੋਂ ਭਾਰਤ ਤੋਂ ਹੋਰ ਰਾਹਤ ਸਮੱਗਰੀ ਭੇਜੀ ਜਾਵੇਗੀ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਇਸ ਮੁਸ਼ਕਲ ਸਮੇਂ ਵਿਚ ਭਾਰਤ ਅਫਗਾਨਿਸਤਾਨ ਦੇ ਨਾਲ ਹੈ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News