4 ਸਾਲਾਂ ਦੌਰਾਨ ਭਾਰਤ ਦੇ 4 ਗੁਆਂਢੀ ਦੇਸ਼ਾਂ ’ਚ ‘ਤਖ਼ਤਪਲਟ’; ਅਫਗਾਨਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼ ਤੇ ਹੁਣ ਨੇਪਾਲ
Wednesday, Sep 10, 2025 - 08:01 AM (IST)

ਨਵੀਂ ਦਿੱਲੀ (ਇੰਟ.) - ਭਾਰਤ ਦੇ ਗੁਆਂਢੀ ਦੇਸ਼ ਪਿਛਲੇ ਚਾਰ-ਪੰਜ ਸਾਲਾਂ ਤੋਂ ਅਸਥਿਰ ਰਹੇ ਹਨ। ਪਹਿਲਾਂ ਅਫਗਾਨਿਸਤਾਨਤੇ ਸ਼੍ਰੀਲੰਕਾ, ਫਿਰ ਬੰਗਲਾਦੇਸ਼ ਅਤੇ ਹੁਣ ਨੇਪਾਲ ’ਚ ਸੱਤਾ ਤਬਦੀਲੀ ਲਈ ਦੇਸ਼ਵਿਆਪੀ ਰੋਸ-ਪ੍ਰਦਰਸ਼ਨ ਹੋ ਰਹੇ ਹਨ। ਨੇਪਾਲ ਵਿਚ ਸੋਸ਼ਲ ਮੀਡੀਆ ’ਤੇ ਪਾਬੰਦੀ ਵਿਰੁੱਧ ਜ਼ੈਨ-ਜ਼ੈੱਡ ਸਮੂਹ ਵੱਲੋਂ ਰੋਸ-ਪ੍ਰਦਰਸ਼ਨ ਸ਼ੁਰੂ ਕੀਤੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਨੂੰ ਅਸਤੀਫਾ ਦੇਣਾ ਪਿਆ। ਪ੍ਰਦਰਸ਼ਨਕਾਰੀਆਂ ਨੇ ਨੇਪਾਲ ਦੀ ਸੰਸਦ ਅਤੇ ਸੁਪਰੀਮ ਕੋਰਟ ’ਤੇ ਕਬਜ਼ਾ ਕਰ ਲਿਆ ਹੈ ਅਤੇ ਕਈ ਮੰਤਰੀਆਂ ਦੇ ਘਰਾਂ ਨੂੰ ਅੱਗ ਲਾ ਦਿੱਤੀ ਹੈ। ਪ੍ਰਧਾਨ ਮੰਤਰੀ ਓਲੀ ਦੇ ਅਸਤੀਫ਼ੇ ਦੇ ਬਾਵਜੂਦ ਲੋਕਾਂ ਦਾ ਗੁੱਸਾ ਘੱਟ ਨਹੀਂ ਹੋ ਰਿਹਾ। ਰਾਸ਼ਟਰਪਤੀ ਰਾਮਚੰਦਰ ਪੌਡੇਲ ਦੇ ਨਿੱਜੀ ਨਿਵਾਸ ’ਤੇ ਵੀ ਪ੍ਰਦਰਸ਼ਨਕਾਰੀਆਂ ਨੇ ਕਬਜ਼ਾ ਕਰ ਲਿਆ ਹੈ।
ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਤੋਹਫ਼ਾ: ਦਿਵਿਆਂਗ ਨਾਲ ਵਿਆਹ ਕਰਵਾਉਣ 'ਤੇ ਮਿਲਣਗੇ 50,000 ਰੁਪਏ
ਨੇਪਾਲ ਵਰਗੇ ਹਾਲਾਤ ਸਾਲ 2021 ਵਿਚ ਅਫਗਾਨਿਸਤਾਨ ’ਚ ਵੀ ਪੈਦਾ ਹੋਏ ਸਨ, ਜਦੋਂ ਤਾਲਿਬਾਨ ਨੇ ਕਾਬੁਲ ਦੀ ਸੱਤਾ ’ਤੇ ਕਬਜ਼ਾ ਕਰ ਲਿਆ ਸੀ। 2001 ਵਿਚ ਅਮਰੀਕਾ ਦੀ ਅਗਵਾਈ ’ਚ ਤਾਲਿਬਾਨ ਨੂੰ ਸੱਤਾ ਤੋਂ ਹਟਾ ਦਿੱਤਾ ਗਿਆ ਅਤੇ ਅਸ਼ਰਫ ਗਨੀ ਦੀ ਸਰਕਾਰ ਬਣੀ ਪਰ 20 ਸਾਲਾਂ ਦੇ ਟਕਰਾਅ ਤੋਂ ਬਾਅਦ 2020 ’ਚ ਅਮਰੀਕਾ-ਤਾਲਿਬਾਨ ਸਮਝੌਤੇ ਦੇ ਤਹਿਤ ਵਿਦੇਸ਼ੀ ਫੌਜਾਂ ਦੀ ਵਾਪਸੀ ਦਾ ਫ਼ੈਸਲਾ ਕੀਤਾ ਗਿਆ। ਦੂਜੇ ਪਾਸੇ ਤਾਲਿਬਾਨ ਨੇ ਆਪਣੀ ਫੌਜੀ ਤਾਕਤ ਵਧਾ ਦਿੱਤੀ ਅਤੇ ਅਪ੍ਰੈਲ 2021 ਆਉਂਦੇ-ਆਉਂਦੇ ਅਫਗਾਨਿਸਤਾਨ ’ਚ ਹਮਲੇ ਤੇਜ਼ ਕਰ ਦਿੱਤੇ।
ਇਹ ਵੀ ਪੜ੍ਹੋ : 10 ਦਿਨ ਸਕੂਲ-ਕਾਲਜ ਬੰਦ! ਆਨਲਾਈਨ ਹੋਵੇਗੀ ਪੜ੍ਹਾਈ, ਜਾਣੋ ਹੈਰਾਨੀਜਨਕ ਵਜ੍ਹਾ
ਸ਼੍ਰੀਲੰਕਾ ’ਚ ਆਰਥਿਕ ਸੰਕਟ
ਅਫਗਾਨਿਸਤਾਨ ਵਿਚ ਬਗਾਵਤ ਤੋਂ ਇਕ ਸਾਲ ਬਾਅਦ ਮਤਲਬ 2022 ਤੱਕ ਸ਼੍ਰੀਲੰਕਾ ’ਚ ਆਰਥਿਕ ਸੰਕਟ ਗੰਭੀਰ ਹੋ ਗਿਆ। ਇਸ ਦੇ ਵਿਰੁੱਧ ਵੱਡੇ ਪੱਧਰ ’ਤੇ ਰੋਸ-ਪ੍ਰਦਰਸ਼ਨ ਸ਼ੁਰੂ ਹੋ ਗਏ ਅਤੇ ਹੌਲੀ-ਹੌਲੀ ਇਕ ਜਨ ਅੰਦੋਲਨ ਖੜ੍ਹਾ ਹੋ ਗਿਆ। ਸੜਕਾਂ ’ਤੇ ਅੱਗਜ਼ਨੀ ਕੀਤੇ ਜਾਣ ਦੇ ਨਾਲ ਹੀ ਰਾਸ਼ਟਰਪਤੀ ਨਿਵਾਸ ਅਤੇ ਸੰਸਦ ’ਤੇ ਪ੍ਰਦਰਸ਼ਨਕਾਰੀਆਂ ਨੇ ਕਬਜ਼ਾ ਕਰ ਲਿਆ। ਰਾਸ਼ਟਰਪਤੀ ਭਵਨ ਦੇ ਪੂਲ ਵਿਚ ਤੈਰਾਕੀ ਕਰਦੇ ਪ੍ਰਦਰਸ਼ਨਕਾਰੀਆਂ ਦੇ ਵੀਡੀਓਜ਼ ਵੀ ਸਾਹਮਣੇ ਆਏ। ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੂੰ ਅੱਧੀ ਰਾਤ ਨੂੰ ਦੇਸ਼ ਛੱਡ ਕੇ ਮਾਲਦੀਵ ਭੱਜਣਾ ਪਿਆ।
ਇਹ ਵੀ ਪੜ੍ਹੋ : ਹਾਏ ਓ ਰੱਬਾ! ਜਵਾਕ ਨੂੰ ਫ੍ਰੀਜ਼ਰ 'ਚ ਰੱਖ ਖੁਦ ਸੌਂ ਗਈ ਮਾਂ, ਤੇ ਫਿਰ...
ਬੰਗਲਾਦੇਸ਼ ’ਚ ਡਿੱਗੀ ਹਸੀਨਾ ਸਰਕਾਰ
ਵਿਦਿਆਰਥੀ ਅੰਦੋਲਨ ਕਾਰਨ ਪਿਛਲੇ ਸਾਲ ਮਤਲਬ 2024 ਵਿਚ ਬੰਗਲਾਦੇਸ਼ ’ਚ ਸ਼ੇਖ ਹਸੀਨਾ ਸਰਕਾਰ ਡਿੱਗ ਗਈ। ਬੰਗਲਾਦੇਸ਼ ਵਿਚ 2024 ਦੇ ਵਿਦਿਆਰਥੀ ਅੰਦੋਲਨ ਨੂੰ ‘ਦੂਜਾ ਸੁਤੰਤਰਤਾ ਸੰਗਰਾਮ’ ਤੱਕ ਕਹਿ ਦਿੱਤਾ ਗਿਆ। ਇਸ ਵਿਚ ਫੌਜ ਦੀ ਭੂਮਿਕਾ ਮਹੱਤਵਪੂਰਨ ਸੀ ਅਤੇ ਇਸੇ ਕਾਰਨ ਹਸੀਨਾ ਸਰਕਾਰ ਦਾ ਤਖਤਾਪਲਟ ਹੋਇਆ। ਸ਼ੇਖ ਹਸੀਨਾ ਦੀ ਅਵਾਮੀ ਲੀਗ ਸਰਕਾਰ 2009 ਤੋਂ ਸੱਤਾ ਵਿਚ ਸੀ ਪਰ ਭ੍ਰਿਸ਼ਟਾਚਾਰ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਰਾਖਵਾਂਕਰਨ ਨੀਤੀ ’ਤੇ ਅਸੰਤੁਸ਼ਟੀ ਨੂੰ ਲੈ ਕੇ ਵਿਦਿਆਰਥੀਆਂ ਦਾ ਗੁੱਸਾ ਭੜਕ ਉੱਠਿਆ। ਜੁਲਾਈ-ਅਗਸਤ ਵਿਚ ਰੋਸ-ਪ੍ਰਦਰਸ਼ਨ ਹੋਰ ਹਿੰਸਕ ਹੋ ਗਏ ਅਤੇ ਸਰਕਾਰ ਨੇ ਗੋਲੀਬਾਰੀ ਦਾ ਹੁਕਮ ਦਿੱਤਾ। ਇਸ ਗੋਲੀਬਾਰੀ ਵਿਚ 300 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ।
ਪਾਕਿਸਤਾਨ ’ਚ ਵੀ ਵਿਗੜੇ ਹਾਲਾਤ
ਇਸੇ ਤਰ੍ਹਾਂ ਗੁਆਂਢੀ ਦੇਸ਼ ਪਾਕਿਸਤਾਨ ਵਿਚ ਵੀ ਸਿਆਸੀ ਅਸਥਿਰਤਾ ਜਾਰੀ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਬੇਭਰੋਸਗੀ ਮਤੇ ਰਾਹੀਂ ਸੱਤਾ ਤੋਂ ਹਟਾਉਣ ਤੋਂ ਬਾਅਦ ਸ਼ੁਰੂ ਹੋਇਆ ਅੰਦੋਲਨ ਅਜੇ ਵੀ ਜਾਰੀ ਹੈ। ਪਾਕਿਸਤਾਨ ਵਿਚ ਇਮਰਾਨ ਸਮਰਥਕਾਂ ਦੁਆਰਾ ਲਗਾਤਾਰ ਰੋਸ- ਪ੍ਰਦਰਸ਼ਨ, ਰੈਲੀਆਂ ਅਤੇ ਜਨਤਕ ਮੀਟਿੰਗਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਵਰਗੇ ਸਮੂਹਾਂ ਨੇ ਉੱਤਰ-ਪੱਛਮੀ ਪਾਕਿਸਤਾਨ ਅਤੇ ਬਲੋਚਿਸਤਾਨ ਵਿਚ ਹਮਲੇ ਤੇਜ਼ ਕਰ ਦਿੱਤੇ ਹਨ। ਇੱਥੇ ਅਕਸਰ ਡਰੋਨ ਹਮਲੇ ਕੀਤੇ ਜਾਂਦੇ ਹਨ। ਦੂਜੇ ਪਾਸੇ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਵਰਗੇ ਵੱਖਵਾਦੀ ਸਮੂਹ ਵੀ ਪਾਕਿਸਤਾਨ ਦੀ ਸ਼ਹਿਬਾਜ਼ ਸਰਕਾਰ ਲਈ ਖ਼ਤਰਾ ਬਣੇ ਹੋਏ ਹਨ।
ਇਹ ਵੀ ਪੜ੍ਹੋ : ਪ੍ਰਾਈਵੇਟ ਕਰਮਚਾਰੀਆਂ ਲਈ ਵੱਡੀ ਖ਼ਬਰ: ਹੁਣ 10 ਘੰਟੇ ਕਰਨਾ ਪਵੇਗਾ ਕੰਮ
ਮਿਆਂਮਾਰ ’ਚ ਦਿਸਿਆ ਫੌਜ ਦਾ ਜ਼ਾਲਮ ਚਿਹਰਾ
ਇਸੇ ਤਰ੍ਹਾਂ ਮਿਆਂਮਾਰ ਵਿਚ ਲੋਕਤੰਤਰ ਸਮਰਥਕ ਨੇਤਾ ਆਂਗ ਸਾਨ ਸੂ ਕੀ ਨੂੰ ਸਾਲ 2021 ਵਿਚ ਫੌਜ ਨੇ ਜ਼ਬਰਦਸਤੀ ਸੱਤਾ ਤੋਂ ਬੇਦਖਲ ਕਰ ਦਿੱਤਾ ਸੀ। ਫੌਜ ਨੂੰ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਇਸ ਫੌਜੀ ਤਖਤਾਪਲਟ ਵਿਰੁੱਧ ਜਨਤਾ ਵੱਡੀ ਗਿਣਤੀ ਵਿਚ ਸੜਕਾਂ ’ਤੇ ਉਤਰ ਆਵੇਗੀ। ਜਦੋਂ ਮਿਆਂਮਾਰ ਵਿਚ ਲੱਖਾਂ ਲੋਕਤੰਤਰ ਸਮਰਥਕਾਂ ਨੇ ਪ੍ਰਦਰਸ਼ਨ ਕੀਤਾ ਤਾਂ ਫੌਜ ਨੇ ਜਵਾਬ ਵਿਚ ਨਸਲਕੁਸ਼ੀ ਸ਼ੁਰੂ ਕਰ ਦਿੱਤੀ। ਵਿਰੋਧ ਕਰਨ ਵਾਲਿਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ।
ਇਹ ਵੀ ਪੜ੍ਹੋ : ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ: ਜਾਣੋ ਹੋਰ ਕਿੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ!
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।