ਨੇਪਾਲ ਨੇ ਭਾਰਤ ਬਾਇਓਟੈਕ ਦੇ ਕੋਵਿਡ-19 ਰੋਕੂ ਟੀਕੇ ਕੋਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਨੂੰ ਦਿੱਤੀ ਮਨਜ਼ੂਰੀ
Sunday, Mar 21, 2021 - 10:22 PM (IST)
ਕਾਠਮੰਡੂ-ਨੇਪਾਲ ਦੇ ਰਾਸ਼ਟਰੀ ਡਰੱਗ ਰੈਗੂਲੇਟਰ ਨੇ ਭਾਰਤ ਬਾਇਓਟੈਕ ਦੇ ਕੋਵਿਡ-19 ਰੋਕੂ ਟੀਕੇ ਕੋਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਨੂੰ ਸ਼ਨੀਵਾਰ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਦੇ ਨਾਲ ਹੀ ਉਹ ਭਾਰਤ 'ਚ ਬਣੇ ਇਸ ਟੀਕੇ ਨੂੰ ਮਨਜ਼ੂਰੀ ਦੇਣ ਵਾਲਾ ਤੀਸਰਾ ਦੇਸ਼ ਬਣ ਗਿਆ ਹੈ।ਕਾਠਮੰਡੂ ਪੋਸਟ ਦੀ ਖਬਰ ਮੁਤਾਬਕ ਡਰੱਗ ਐਡਮਨਿਸਟ੍ਰੇਸ਼ਨ ਵਿਭਾਗ ਦੀ ਡਰੱਗ ਐਡਵਾਈਜ਼ਰੀ ਕਮੇਟੀ ਦੀ ਇਕ ਬੈਠਕ 'ਚ ਕੋਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਨੂੰ ਸ਼ਰਤ ਮਨਜ਼ੂਰੀ ਦੇਣ ਦਾ ਫੈਸਲਾ ਕੀਤਾ ਗਿਆ।
ਇਹ ਵੀ ਪੜ੍ਹੋ -'ਚੀਨ ਦੀ ਵੈਕਸੀਨ 'ਤੇ ਤਾਈਵਾਨੀਆਂ ਨੂੰ ਨਹੀਂ ਭਰੋਸਾ, 67 ਫੀਸਦੀ ਲੋਕਾਂ ਨੇ ਲਵਾਉਣ ਤੋਂ ਕੀਤਾ ਇਨਕਾਰ'
ਭਾਰਤ 'ਚ ਤੀਸਰੇ ਪੜਾਅ ਦੇ ਕਲੀਨਿਕਲ ਪ੍ਰੀਖਣ 'ਚ ਕੋਵੈਕਸੀਨ ਨੂੰ 81 ਫੀਸਦੀ ਤੱਕ ਪ੍ਰਭਾਵਕਾਰੀ ਮੰਨਿਆ ਗਿਆ ਸੀ। ਭਾਰਤ ਨੇ ਜਨਵਰੀ 'ਚ ਇਸ ਦੇ ਇਸਤੇਮਾਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ। ਇਸ ਮਹੀਨੇ ਦੀ ਸ਼ੁਰੂਆਤ 'ਚ ਜ਼ਿੰਬਾਬਵੇ ਵੱਲੋਂ ਇਸ ਨੂੰ ਮਨਜ਼ੂਰੀ ਦੇ ਦਿੱਤੀ ਸੀ।ਭਾਰਤ ਬਾਇਓਟੈਕ ਨੇ ਨੇਪਾਲ ਨੂੰ ਕੋਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਲੈਣ ਲਈ 13 ਜਨਵਰੀ ਨੂੰ ਅਰਜ਼ੀ ਦਿੱਤੀ ਸੀ। ਵਿਭਾਗ ਨੇ 15 ਜਨਵਰੀ ਨੂੰ ਆਕਸਫੋਰਡ-ਐਸਟ੍ਰਾਜੇਨੇਕਾ ਦੇ ਟੀਕੇ ਦੇ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਦਿੱਤੀ ਸੀ। ਨੇਪਾਲ 'ਚ ਕੋਰੋਨਾ ਵਾਇਰਸ ਦੇ ਹੁਣ ਤੱਕ ਕੁੱਲ 275,750 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਉੱਥੇ 3016 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ -ਪਾਕਿ PM ਇਮਰਾਨ ਤੋਂ ਬਾਅਦ ਹੁਣ ਉਨ੍ਹਾਂ ਦੀ ਪਤਨੀ ਬੁਸ਼ਰਾ ਨੂੰ ਵੀ ਹੋਇਆ ਕੋਰੋਨਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।