ਨੇਪਾਲ : ਐਵਰੈਸਟ ''ਤੇ ਦੋ ਵਿਦੇਸ਼ੀ ਪਰਬਤਾਰੋਹੀਆਂ ਦੀ ਮੌਤ

Thursday, May 13, 2021 - 03:15 PM (IST)

ਨੇਪਾਲ : ਐਵਰੈਸਟ ''ਤੇ ਦੋ ਵਿਦੇਸ਼ੀ ਪਰਬਤਾਰੋਹੀਆਂ ਦੀ ਮੌਤ

ਕਾਠਮੰਡੂ (ਬਿਊਰੋ): ਨੇਪਾਲ ਵਿਚ ਮਾਊਂਟ ਐਵਰੈਸਟ ਦੀ ਚੜ੍ਹਾਈ ਦੌਰਾਨ 2 ਵਿਦੇਸ਼ੀ ਪਰਬਤਾਰੋਹੀਆਂ ਦੀ ਮੌਤ ਹੋ ਗਈ ਹੈ। ਇਹਨਾਂ ਵਿਚੋਂ ਇਕ ਸਵਿਟਜ਼ਰਲੈਂਡ ਦਾ ਨਾਗਰਿਕ 41 ਸਾਲਾ ਅਬਦੁੱਲ ਵਰਾਇਚ ਅਤੇ ਦੂਜਾ ਅਮਰੀਕੀ 55 ਸਾਲਾ ਪੁਵੇਈ ਲਿਊ ਹੈ। ਦੋਹਾਂ ਦੀ ਹੀ ਮੌਤ ਦਾ ਕਾਰਨ ਆਕਸੀਜਨ ਦੀ ਕਮੀ ਕਾਰਨ ਥਕਾਵਟ ਹੋਣਾ ਦੱਸਿਆ ਗਿਆ ਹੈ। ਇਹਨਾਂ ਦੋਹਾਂ ਪਰਬਤਾਰੋਹੀਆਂ ਨੂੰ ਬਚਾਉਣ ਲਈ ਵਾਧੂ ਸਹਾਇਤਾ ਵੀ ਭੇਜੀ ਗਈ ਸੀ।

ਪਰਬਤਾਰੋਹਨ ਦਾ ਆਯੋਜਨ ਕਰਨ ਵਾਲੀ ਕੰਪਨੀ ਸੇਵਨ ਸਮਿਟ ਟ੍ਰੈਕਸ ਮੁਤਾਬਕ ਸਵਿਟਜ਼ਰਲੈਂਡ ਦੇ ਰਹਿਣ ਵਾਲੇ ਵਰਾਇਚ ਦੀ ਮੌਤ ਉਸ ਵੇਲੇ ਹੋਈ, ਜਦੋਂ ਉਹ ਐਵਰੈਸਟ ਨੂੰ ਫਤਹਿ ਕਰਨ ਦੇ ਬਾਅਦ ਵਾਪਸ ਪਰਤ ਰਹੇ ਸਨ। ਅਮਰੀਕੀ ਪਰਬਤਾਰੋਹੀ ਲਿਊ ਚੋਟੀ ਤੱਕ ਨਹੀਂ ਪਹੁੰਚ ਪਾਏ। 

ਪੜ੍ਹੋ ਇਹ ਅਹਿਮ ਖਬਰ- ਨੇਪਾਲ 'ਚ ਆਕਸੀਜਨ ਦੀ ਕਮੀ ਨਾਲ 16 ਕੋਵਿਡ ਮਰੀਜ਼ਾਂ ਦੀ ਮੌਤ

ਜ਼ਿਕਰਯੋਗ ਹੈ ਕਿ ਐਵਰੈਸਟ 'ਤੇ 1963 ਵਿਚ ਪਹਿਲੀ ਵਾਰ ਐਡਮੰਡ ਹਿਲੇਰੀ ਅਤੇ ਤੇਨਜਿੰਗ ਨਾਰਗੇ ਪਹੁੰਚੇ ਸਨ। ਉਸ ਮਗਰੋਂ ਹੁਣ ਤੱਕ 6 ਹਜ਼ਾਰ ਪਰਬਤਾਰੋਹੀ ਇੱਥੇ ਪਹੁੰਚ ਚੁੱਕੇ ਹਨ। ਐਵਰੈਸਟ ਮੁਹਿੰਮ ਵਿਚ ਸ਼ਾਮਲ ਲੋਕਾਂ ਵਿਚ ਹੁਣ ਤੱਕ 311 ਦੀ ਮੌਤ ਹੋ ਚੁੱਕੀ ਹੈ। ਨੇਪਾਲ ਨੇ ਇਸ ਵਾਰ ਪਰਬਤਾਰੋਹਨ ਲਈ 408 ਪਰਮਿਟ ਜਾਰੀ ਕੀਤੇ ਹਨ।

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 :  ਭਾਰਤ ਦੀ ਮਦਦ ਲਈ 'ਅਮੇਰਿਕਨ ਇੰਡੀਆ ਫਾਊਂਡੇਸ਼ਨ' ਨੇ ਜੁਟਾਏ 2.5 ਕਰੋੜ

ਨੋਟ-  ਐਵਰੈਸਟ 'ਤੇ ਦੋ ਵਿਦੇਸ਼ੀ ਪਰਬਤਾਰੋਹੀਆਂ ਦੀ ਮੌਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News