ਨੇਪਾਲ : ਪਸ਼ੂਪਤੀਨਾਥ ਮੰਦਰ ''ਚ ਸ਼ੱਕੀ ਵਸਤੂ ਮਿਲੀ, ਫੌਜ ਤੇ ਪੁਲਸ ਮੌਕੇ ''ਤੇ

Friday, Sep 20, 2019 - 09:09 PM (IST)

ਨੇਪਾਲ : ਪਸ਼ੂਪਤੀਨਾਥ ਮੰਦਰ ''ਚ ਸ਼ੱਕੀ ਵਸਤੂ ਮਿਲੀ, ਫੌਜ ਤੇ ਪੁਲਸ ਮੌਕੇ ''ਤੇ

ਕਾਠਮੰਡੂ (ਏਜੰਸੀ)- ਨੇਪਾਲ ਦੀ ਰਾਜਧਾਨੀ ਕਾਠਮੰਡੂ ਸਥਿਤ ਪ੍ਰਸਿੱਧ ਅਤੇ ਇਤਿਹਾਸਕ ਪਸ਼ੂਪਤੀ ਮੰਦਰ ਵਿਚ ਸ਼ੱਕੀ ਵਸਤੂ ਮਿਲੀ ਹੈ, ਜਿਸ ਤੋਂ ਹੜਕੰਪ ਮਚ ਗਿਆ। ਪੁਲਸ ਨੇ ਦੱਸਿਆ ਕਿ ਨੇਪਾਲ ਆਰਮੀ ਅਤੇ ਨੇਪਾਲ ਪੁਲਸ ਮੌਕੇ 'ਤੇ ਹੈ। ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਸ਼ੱਕੀ ਵਸਤੂ ਬੰਬ ਹੈ ਜਾਂ ਕੁਝ ਹੋਰ। ਨੇਪਾਲ ਦਾ ਮੰਦਰ ਬਾਗਮਤੀ ਨਦੀ ਕੰਢੇ ਕਾਠਮੰਡੂ ਵਿਚ ਸਥਿਤ ਹੈ ਅਤੇ ਇਸ ਨੂੰ ਯੂਨੈਸਕੋ ਦੀ ਵਿਸ਼ਵ ਧਰੋਹਰ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਮੰਦਰ ਵੱਡਾ ਅਤੇ ਇਥੇ ਦੇਸ਼-ਵਿਦੇਸ਼ ਤੋਂ ਸੈਲਾਨੀ ਆਉਂਦੇ ਹਨ। ਪਸ਼ੂਪਤੀ ਕਾਠਮੰਡੂ ਘਾਟੀ ਦੇ ਪ੍ਰਾਚੀਨ ਸ਼ਾਸਕਾਂ ਦੇ ਦੇਵਤਾ ਰਹੇ ਹਨ। ਪਸ਼ੂਪਤ ਭਾਈਚਾਰੇ ਦੇ ਇਸ ਮੰਦਰ ਦੇ ਨਿਰਮਾਣ ਦਾ ਕੋਈ ਪ੍ਰਮਾਣਿਤ ਇਤਿਹਾਸ ਤਾਂ ਨਹੀਂ ਹੈ ਪਰ ਕੁਝ ਥਾਵਾਂ 'ਤੇ ਇਹ ਜ਼ਿਕਰ ਮਿਲਦਾ ਹੈ ਕਿ ਮੰਦਰ ਦਾ ਨਿਰਮਾਣ ਸੋਮਦੇਵ ਰਾਜਵੰਸ਼ ਦੇ ਪਸ਼ੂਪਰੇਕਸ਼ ਨੇ ਤੀਜੀ ਸਦੀ ਈਸਾ ਪੂਰਵ ਵਿਚ ਕਰਵਾਇਆ ਗਿਆ ਸੀ।


author

Sunny Mehra

Content Editor

Related News