ਨੇਪਾਲ : ਸਟੀਲ ਫੈਕਟਰੀ ''ਚ ਲੱਗੀ ਅੱਗ, ਦੋ ਭਾਰਤੀ ਮਜ਼ਦੂਰਾਂ ਦੀ ਮੌਤ
Sunday, Jun 20, 2021 - 01:35 PM (IST)
ਕਾਠਮੰਡੂ (ਭਾਸ਼ਾ): ਨੇਪਾਲ ਦੇ ਬਾਰਾ ਜ਼ਿਲੇ ਵਿਚ ਇਕ ਸਟੀਲ ਫੈਕਟਰੀ ਵਿਚ ਅੱਗ ਲੱਗ ਗਈ।ਇਸ ਅੱਗ ਵਿਚ ਦੋ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 40 ਸਾਲਾ ਪ੍ਰਦੀਪ ਗੋਧ ਅਤੇ 45 ਸਾਲਾ ਰਾਮਨਾਥ ਮਹਾਤੋ ਵਜੋਂ ਹੋਈ ਹੈ ਅਤੇ ਦੋਵੇਂ ਬਿਹਾਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਕੈਨੇਡੀਅਨ ਸਕੂਲਾਂ 'ਚ ਕਿਸਾਨੀ ਸੰਘਰਸ਼ ਬਾਰੇ ਪੜ੍ਹਾਉਣ 'ਤੇ ਭਾਰਤ ਸਰਕਾਰ ਨੇ ਜਤਾਇਆ ਇਤਰਾਜ਼
ਜਗਾਡਮਸਾ ਸਟੀਲਜ਼ ਇੰਡਸਟਰੀ ਦੀ ਫੈਕਟਰੀ ਵਿਚ ਸ਼ਨੀਵਾਰ ਰਾਤ ਫਰਨੇਸ ਤੇਲ ਟੈਂਕ ਵਿਚ ਧਮਾਕੇ ਮਗਰੋਂ ਅੱਗ ਲੱਗ ਗਈ।ਇਸ ਘਟਨਾ ਵਿਚ ਕੁਝ ਹੋਰ ਕਰਮਚਾਰੀ ਵੀ ਜ਼ਖਮੀ ਹੋ ਗਏ ਜੋ ਸਥਾਨਕ ਹਸਪਤਾਲ ਵਿਚ ਜ਼ੇਰੇ ਇਲਾਜ ਹਨ।ਮਜ਼ਦੂਰ ਯੂਨੀਅਨ ਦੇ ਸੈਕਟਰੀ ਦੀਪਕ ਕਾਰਕੀ ਮੁਤਾਬਕ, ਅੱਗ ਲੱਗਣ ਤੋਂ ਪਹਿਲਾਂ ਕੁਝ ਕਾਮੇ ਟੈਂਕ ਦੀ ਸਫਾਈ ਕਰਨ ਲਈ ਟੈਂਕੀ ਦੇ ਨਜ਼ਦੀਕ ਗਏ ਸਨ।ਨੇਪਾਲ ਵਿਚ ਵੱਖ-ਵੱਖ ਉਦਯੋਗਾਂ ਵਿਚ ਵੱਡੀ ਗਿਣਤੀ ਵਿੱਚ ਭਾਰਤੀ ਕਾਮੇ ਕੰਮ ਕਰ ਰਹੇ ਹਨ।