ਮਿੱਟੀ ਧਸਣ ਨਾਲ 2 ਲੋਕਾਂ ਦੀ ਮੌਤ, 6 ਜ਼ਖ਼ਮੀ
Saturday, Oct 11, 2025 - 03:09 PM (IST)

ਕਾਠਮੰਡੂ- ਨੇਪਾਲ ਦੇ ਮਧੇਸ ਸੂਬੇ 'ਚ ਮਿੱਟੀ ਧੱਸ ਜਾਣ ਨਾਲ ਉਸ ਦੀ ਲਪੇਟ 'ਚ ਆ ਕੇ ਸ਼ਨੀਵਾਰ ਨੂੰ 2 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 6 ਹੋਰ ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਬਾਰਾ ਜ਼ਿਲ੍ਹੇ ਦੇ ਸਿਮਰਾਊਂਗੜ੍ਹ ਨਗਰ ਪਾਲਿਕਾ 'ਚ ਸਵੇਰੇ 6.30 ਵਜੇ ਇਹ ਘਟਨਾ ਵਾਪਰੀ।
ਪੁਲਸ ਨੇ ਦੱਸਿਆ ਕਿ ਘਰ ਦੇ ਕੰਮਾਂ ਲਈ ਤਾਲਾਬ ਕੋਲ ਖੋਦਾਈ ਕਰ ਕੇ ਮਿੱਟੀ ਕੱਢ ਰਹੀ 70 ਸਾਲਾ ਬਜ਼ੁਰਗ ਔਰਤ ਅਤੇ 15 ਸਾਲਾ ਮੁੰਡਾ ਮਿੱਟੀ ਧੱਸ ਜਾਣ ਕਾਰਨ ਉਸ ਦੀ ਲਪੇਟ 'ਚ ਆ ਗਏ। ਇਸ ਘਟਨਾ 'ਚ 6 ਲੋਕ ਜ਼ਖ਼ਮੀ ਹੋ ਗਏ। ਨੇਪਾਲ ਪੁਲਸ ਅਤੇ ਹਥਿਆਰਬੰਦ ਪੁਲਸ ਫ਼ੋਰਸ ਦੇ ਜਵਾਨਾਂ ਨੇ ਜ਼ਖ਼ਮੀਆਂ ਨੂੰ ਬਚਾਇਆ ਅਤੇ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8