ਯਹੂਦੀ ਪੂਜਾ ਅਸਥਾਨ ’ਤੇ ਹਮਲਾ; 2 ਦੀ ਮੌਤ

Friday, Oct 03, 2025 - 09:50 AM (IST)

ਯਹੂਦੀ ਪੂਜਾ ਅਸਥਾਨ ’ਤੇ ਹਮਲਾ; 2 ਦੀ ਮੌਤ

ਲੰਡਨ (ਭਾਸ਼ਾ)- ਉੱਤਰੀ ਇੰਗਲੈਂਡ ਵਿਚ ਵੀਰਵਾਰ ਨੂੰ ਇਕ ਯਹੂਦੀ ਪੂਜਾ ਅਸਥਾਨ ’ਤੇ ਹੋਏ ਹਮਲੇ ਵਿਚ 2 ਲੋਕ ਮਾਰੇ ਗਏ ਅਤੇ 3 ਹੋਰ ਗੰਭੀਰ ਜ਼ਖਮੀ ਹੋ ਗਏ। ਗ੍ਰੇਟਰ ਮੈਨਚੈਸਟਰ ਪੁਲਸ ਨੇ ਦੱਸਿਆ ਕਿ ਸ਼ੱਕੀ ਹਮਲਾਵਰ ਪੁਲਸ ਦੀ ਗੋਲੀਬਾਰੀ ’ਚ ਮਾਰਿਆ ਗਿਆ ਹੈ ਪਰ ਇਸ ਦੀ ਤੁਰੰਤ ਪੁਸ਼ਟੀ ਨਹੀਂ ਹੋ ਸਕੀ ਕਿਉਂਕਿ ਉਸ ਕੋਲ ਧਮਾਕਾਖੇਜ਼ ਪਦਾਰਥ ਹੋਣ ਦਾ ਸ਼ੱਕ ਸੀ। ਪੁਲਸ ਨੇ ਦੱਸਿਆ ਕਿ ਇਕ ਬੰਬ ਨਿਰੋਧਕ ਦਸਤਾ ਮੌਕੇ ’ਤੇ ਹੈ।

ਇਹ ਘਟਨਾ ਉਦੋਂ ਵਾਪਰੀ ਜਦੋਂ ਲੋਕ ਯੋਮ ਕਿਪੁਰ ਵਿਖੇ ਇਕ ਪੂਜਾ ਅਸਥਾਨ ’ਤੇ ਇਕੱਠੇ ਹੋਏ ਸਨ। ਗ੍ਰੇਟਰ ਮੈਨਚੈਸਟਰ ਪੁਲਸ ਨੇ ‘ਐਕਸ’ ’ਤੇ ਕਈ ਪੋਸਟਾਂ ਵਿਚ ਕਿਹਾ ਕਿ ਉਸ ਨੂੰ ਸਵੇਰੇ 9:30 ਵਜੇ ਤੋਂ ਬਾਅਦ ਕ੍ਰੰਪਸਾਲ ਵਿਚ ਹੀਟਨ ਪਾਰਕ ਹਿਬਰੂ ਕਲੀਸਿਯਾ ਸਿਨਾਗੋਗ ’ਚੋਂ ਇਕ ਵਿਅਕਤੀ ਦਾ ਫੋਨ ਆਇਆ। ਉਸ ਵਿਅਕਤੀ ਨੇ ਲੋਕਾਂ ਦੇ ਇਕ ਸਮੂਹ ਵੱਲ ਆਉਂਦੀ ਇਕ ਕਾਰ ਨੂੰ ਦੇਖਿਆ, ਜਿੱਥੇ ਇਕ ਵਿਅਕਤੀ ਨੂੰ ਚਾਕੂ ਮਾਰਿਆ ਗਿਆ ਸੀ। ਪੁਲਸ ਨੇ ਦੱਸਿਆ ਕਿ ਕੁਝ ਮਿੰਟਾਂ ਬਾਅਦ ਅਧਿਕਾਰੀਆਂ ਨੇ ਗੋਲੀਬਾਰੀ ਕੀਤੀ। ਇਸ ਦੌਰਾਨ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ ਹੈ, ਜਿਸ ਨੂੰ ਅਪਰਾਧੀ ਮੰਨਿਆ ਜਾ ਰਿਹਾ ਸੀ।


author

cherry

Content Editor

Related News