ਅਯੁੱਧਿਆ ''ਚ ਰਾਮ ਮੰਦਰ ਨਿਰਮਾਣ ਨਾਲ ਨੇਪਾਲ ''ਚ ਸੀਤਾ ਦੀ ਜਨਮਭੂਮੀ ''ਚ ਵਧੇਗਾ ਟੂਰਿਜ਼ਮ
Friday, Aug 14, 2020 - 03:27 PM (IST)
ਕਾਠਮੰਡੂ (ਬਿਊਰੋ): ਅਯੁੱਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਨਾਲ ਮਾਤਾ ਸੀਤਾ ਦੀ ਜਨਮਭੂਮੀ ਨੇਪਾਲ ਦੇ ਜਨਕਪੁਰ ਵਿਚ ਟੂਰਿਜ਼ਮ ਨੂੰ ਗਤੀ ਮਿਲਣ ਦੀ ਆਸ ਹੈ। ਇਹ ਵੀ ਉਸ ਰਮਾਇਣ ਸਰਕਿਟ ਦਾ ਹਿੱਸਾ ਬਣ ਗਿਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2018 ਵਿਚ ਸ਼੍ਰੀਰਾਮ ਅਤੇ ਉਹਨਾਂ ਦੀ ਪਤਨੀ ਦੇ ਜਨਮ ਸਥਾਨ ਦੇ ਵਿਚ ਸ਼ਟਲ ਸੇਵਾ ਨੂੰ ਹਰੀ ਝੰਡੀ ਦਿਖਾਈ। ਅਯੁੱਧਿਆ ਵਿਚ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਜਨਕਪੁਰ ਉਹਨਾਂ ਦੇ ਤੀਰਥ ਸਥਾਨ ਵਿਚੋਂ ਇਕ ਹੋਵੇਗਾ। ਇਸ ਨਾਲ ਨੇਪਾਲ ਦੇ ਲੋਕਾਂ ਨੂੰ ਰੋਜ਼ਗਾਰ ਦੇ ਵੱਧ ਮੌਕੇ ਮਿਲਣਗੇ ਅਤੇ ਇੱਥੇ ਅਰਥਵਿਵਸਥਾ ਨੂੰ ਵਧਾਵਾ ਮਿਲੇਗਾ। ਜਨਕਪੁਰ ਪਹਿਲਾਂ ਤੋਂ ਹੀ ਰਾਮਾਇਣ ਸਰਕਿਟ ਵਿਚ ਸ਼ਾਮਲ ਹੈ ਪਰ ਅਯੁੱਧਿਆ ਵਿਚ ਰਾਮ ਮੰਦਰ ਦੇ ਬਾਅਦ ਇੱਥੇ ਸੈਲਾਨੀਆਂ ਦੀ ਗਿਣਤੀ ਹੋਰ ਵਧੇਗੀ।
ਅਯੁੱਧਿਆ ਵਿਚ ਮੰਦਰ ਵਿਚ ਜਾਣ ਦੇ ਬਾਅਦ ਲੋਕ ਮਾਤਾ ਜਾਨਕੀ ਦੇ ਘਰ ਜਾਣਾ ਪਸੰਦ ਕਰਨਗੇ। ਇਸ ਸੰਬੰਧ ਵਿਚ ਜਨਕਪੁਰ ਦੇ ਇਕ ਸਮਾਜਿਕ ਕਾਰਕੁੰਨ ਸੁਸ਼ੀਲ ਕਰਨ ਨੇ ਕਿਹਾ,''ਅਯੁੱਧਿਆ ਦਾ ਰਾਮ ਮੰਦਰ ਸਾਡੇ ਸਥਾਨ ਦੇ ਟੂਰਿਜ਼ਮ ਖੇਤਰ ਨੂੰ ਵਧਾਵਾ ਦੇਵੇਗਾ। ਦੁਨੀਆ ਭਰ ਦੇ ਹਿੰਦੂਆਂ ਦੇ ਲਈ ਇਹ ਮਾਣ ਦੀ ਗੱਲ ਹੈ ਕਿ ਭਗਵਾਨ ਰਾਮ ਦੀ ਜਨਮਭੂਮੀ ਅਯੁੱਧਿਆ ਵਿਚ ਰਾਮ ਮੰਦਰ ਬਣਾਇਆ ਜਾ ਰਿਹਾ ਹੈ। ਮਾਤਾ ਸੀਤਾ ਭਗਤੀ ਅਤੇ ਗੁਣਾਂ ਦੀ ਪ੍ਰਤੀਕ ਹੈ। ਉੱਥੇ ਰਾਮ ਮੰਦਰ ਨਿਰਮਾ ਣਸਾਡੇ ਲਈ ਮਾਣ ਦੀ ਗੱਲ ਹੈ।'' ਰਾਮਾਇਣ ਦੇ ਮੁਤਾਬਕ ਵਿਦੇਹ ਸਾਮਰਾਜ ਦੇ ਰਾਜਾ ਜਨਕ ਨੂੰ ਮਿਥਿਲਾ ਖੇਤਰ ਦੇ ਇਕ ਵਾੜੇ ਵਿਚ ਇਕ ਬੱਚੀ ਮਿਲੀ, ਜਿਸ ਦਾ ਇਕ ਹਿੱਸਾ ਇਸ ਸਮੇਂ ਜਨਕਪੁਰ ਸ਼ਹਿਰ ਵਿਚ ਹੈ।
ਜਨਕਪੁਰ ਨੇਪਾਲ ਦੀ ਰਾਜਧਾਨੀ ਕਾਠਮੰਡੂ ਤੋਂ 225 ਕਿਲੋਮੀਟਰ ਦੂਰ ਦੱਖਣ-ਪੂਰਬ ਵਿਚ ਹੈ। ਆਪਣੀ ਖੁਸ਼ੀ ਜ਼ਾਹਰ ਕਰਦਿਆਂ ਜਾਨਕੀ ਮੰਦਰ ਦੇ ਪੁਜਾਰੀਆਂ ਵਿਚੋਂ ਇਕ ਰਿਸ਼ੀਕੇਸ਼ ਕੁਮਾਰ ਨੇ ਏ.ਐੱਨ.ਆਈ. ਨੂੰ ਦੱਸਿਆ,''ਰਾਜਾ ਜਨਕ ਨੇ ਉਸ ਬੱਚੀ ਦਾ ਨਾਮ ਸੀਤਾ ਰੱਖਿਆ ਅਤੇ ਉਸ ਨੂੰ ਆਪਣੀ ਧੀ ਦੇ ਰੂਪ ਵਿਚ ਪਾਲਿਆ। ਉੱਥੇ ਰਾਮ ਮੰਦਰ ਦਾ ਨਿਰਮਾਣ ਜਨਕਪੁਰ ਦੇ ਉਹਨਾਂ ਲੋਕਾਂ ਦੇ ਲਈ ਖੁਸ਼ੀ ਦਾ ਕਾਰਨ ਹੈ ਜੋ ਅਕਸਰ ਖੁਦ ਨੂੰ ਭਗਵਾਨ ਰਾਮ ਦੇ ਸਹੁਰੇ ਘਰ ਦਾ ਵਸਨੀਕ ਦੱਸਦੇ ਹਨ। ਸਾਡੀ ਮਾਤਾ ਜਾਨਕੀ ਨੂੰ ਹੁਣ ਅਯੁੱਧਿਆ ਵਿਚ ਇਕ ਘਰ ਮਿਲੇਗਾ ਕਿਉਂਕਿ ਇੱਥੇ ਮੰਦਰ ਨਿਰਮਾਣ ਸ਼ੁਰ ਹੋ ਗਿਆ ਹੈ। ਅਸੀਂ ਭਾਰਤ ਸਰਕਾਰ ਵੱਲੋਂ ਚੁੱਕੇ ਗਏ ਕਦਮ ਨਾਲ ਬਹੁਤ ਖੁਸ਼ ਹਾਂ।'' ਰਾਮਾਇਣ ਸਰਕਿਟ ਟੂਰਿਜ਼ਮ ਮੰਤਰਾਲੇ ਦੀ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਵਿਕਾ ਸਦੇ ਲਈ ਪਛਾਣੇ ਜਾਣ ਵਾਲੇ 15 ਥੀਮੈਟਿਕ ਸਰਕਿਟਾਂ ਵਿਚੋਂ ਇਕ ਹੈ।