ਨੇਪਾਲ ''ਚ ਭੂਚਾਲ ਦੇ ਝਟਕੇ, ਦਰਜਨਾਂ ਘਰ ਢਹਿ-ਢੇਰੀ ਤੇ ਕਈ ਲੋਕ ਜ਼ਖਮੀ

Wednesday, May 19, 2021 - 05:51 PM (IST)

ਨੇਪਾਲ ''ਚ ਭੂਚਾਲ ਦੇ ਝਟਕੇ, ਦਰਜਨਾਂ ਘਰ ਢਹਿ-ਢੇਰੀ ਤੇ ਕਈ ਲੋਕ ਜ਼ਖਮੀ

ਕਾਠਮੰਡੂ (ਭਾਸ਼ਾ): ਨੇਪਾਲ ਦੇ ਲਾਮਜੁੰਗ ਜ਼ਿਲ੍ਹੇ ਵਿਚ ਬੁੱਧਵਾਰ ਨੂੰ 5.8 ਦੀ ਤੀਬਰਤਾ ਦਾ ਭੂਚਾਲ ਆਇਆ। ਇਸ ਭੂਚਾਲ ਵਿਚ ਘੱਟੋ-ਘੱਟ 6 ਲੋਕ ਜ਼ਖਮੀ ਹੋ ਗਏ ਅਤੇ ਦਰਜਨਾਂ ਘਰ ਨੁਕਸਾਨੇ ਗਏ। ਭੂਚਾਲ ਸਵੇਰੇ 5:42 'ਤੇ ਆਇਆ, ਜਿਸ ਦਾ ਕੇਂਦਰ ਜ਼ਿਲ੍ਹੇ ਦੇ ਮਾਰਸ਼ਯਾਂਗਡੀ ਦਿਹਾਤੀ ਨਗਰ ਪਾਲਿਕਾ ਵਿਚ ਸਥਿਤ ਸੀ। ਦੀ ਕਾਠਮੰਡੂ ਪੋਸਟ ਨੇ ਦੱਸਿਆ ਕਿ 5.8 ਦੀ ਤੀਬਰਤਾ ਵਾਲੇ ਭੂਚਾਲ ਨਾਲ ਲੱਗਭਗ ਦੋ ਦਰਜਨ ਘਰ ਨੁਕਸਾਨੇ ਗਏ ਅਤੇ 6 ਲੋਕ ਜ਼ਖਮੀ ਹੋ ਗਏ। 

PunjabKesari

ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਅਚਾਨਕ ਹਿੱਲਣ ਲੱਗੀ 73 ਮੰਜ਼ਿਲਾ ਇਮਾਰਤ, ਲੋਕਾਂ 'ਚ ਮਚੀ ਹਫੜਾ-ਦਫੜੀ (ਵੀਡੀਓ)

ਰਾਸ਼ਟਰੀ ਭੂਚਾਲ ਨਿਗਰਾਨੀ ਅਤੇ ਅਨੁਸੰਧਾਨ ਕੇਂਦਰ ਮੁਤਾਬਕ ਜ਼ਿਲ੍ਹੇ ਵਿਚ ਬਾਅਦ ਵਿਚ ਸਵੇਰੇ 8:16 ਵਜੇ ਅਤੇ ਸਵੇਰੇ 8:26 ਵਜੇ 4.0 ਅਤੇ 5.3 ਦੀ ਤੀਬਰਤਾ ਦੇ ਦੋ ਝਟਕੇ ਵੀ ਦਰਜ ਕੀਤੇ ਗਏ ।ਜ਼ਿਲ੍ਹੇ ਵਿਚ ਪਹਿਲਾ ਭੂਚਾਲ ਆਉਣ ਦੇ ਬਾਅਦ ਤੋਂ ਸਵੇਰੇ 10 ਵਜੇ ਤੱਕ ਲੱਗਭਗ 20 ਛੋਟੇ ਝਟਕੇ ਮਹਿਸੂਸ ਕੀਤੇ ਗਏ। ਜ਼ਿਲ੍ਹਾ ਪੁਲਸ ਦਫਤਰ ਦੇ ਨਿਰੀਖਕ ਜਗਦੀਸ਼ ਰੇਗਮੀ ਮੁਤਾਬਕ ਭੂਚਾਲ ਵਿਚ 6 ਲੋਕ ਜ਼ਖਮੀ ਹੋਏ ਹਨ।

ਪੜ੍ਹੋ ਇਹ ਅਹਿਮ ਖਬਰ- ਭਾਰਤ 'ਚ ਇਕ ਹੋਰ ਆਸਟ੍ਰੇਲੀਆਈ ਨਾਗਰਿਕ ਦੀ ਕੋਰੋਨਾ ਵਾਇਰਸ ਨਾਲ ਮੌਤ 


author

Vandana

Content Editor

Related News