ਅਫ਼ਗਾਨਿਸਤਾਨ ’ਚ ਸਮਾਵੇਸ਼ੀ ਸਰਕਾਰ ਦੇ ਗਠਨ ’ਚ ਸਹਿਯੋਗ ਦੇਣ ਗੁਆਂਢੀ ਦੇਸ਼ : ਈਰਾਨ

Saturday, Aug 28, 2021 - 12:18 PM (IST)

ਤੇਹਰਾਨ- ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਨੇ ਕਿਹਾ ਕਿ ਅਫ਼ਗਾਨਿਸਤਾਨ ਦੇ ਗੁਆਂਢੀ ਦੇਸ਼ਾਂ ਨੂੰ ਕਾਬੁਲ ’ਚ ਸਮਾਵੇਸ਼ੀ ਸਰਕਾਰ ਦੇ ਗਠਨ ’ਚ ਸਹਿਯੋਗ ਦੇਣਾ ਚਾਹੀਦਾ। ਰਈਸੀ ਨੇ ਤੇਹਰਾਨ ਆਏ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਬੈਠਕ ਦੌਰਾਨ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਹੋਰ ਦੇਸ਼ਾਂ ਨੂੰ ਸਾਰੇ ਨਾਗਰਿਕਾਂ ਅਤੇ ਸਮੂਹਾਂ ਦੇ ਸਮਰਥਨ ਵਾਲੀ ਸਮਾਵੇਸ਼ੀ ਸਰਕਾਰ ਦੇ ਗਠਨ ’ਚ ਸਹਾਇਕ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ।’’

ਰਈਸੀ ਦੀ ਵੈੱਬਸਾਈਟ ’ਤੇ ਉਨ੍ਹਾਂ ਦੇ ਇਸ ਬਿਆਨ ਨੂੰ ਪੋਸਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਈਰਾਨ ਨੇ ਬੀਤੇ ਚਾਰ ਦਹਾਕਿਆਂ ’ਚ ਲਗਭਗ 40 ਲੱਖ ਅਫ਼ਗਾਨਾਂ ਨੂੰ ਆਪਣੇ ਇੱਥੇ ਸ਼ਰਨ ਦਿੱਤੀ ਹੈ ਅਤੇ ਉਹ ਅਫ਼ਗਾਨਿਸਤਾਨ ਦੀ ਜਨਤਾ ਦਾ ਸਮਰਥਨ ਕਰਦਾ ਹੈ। ਖੇਤਰ ’ਚ ਪੱਛਮੀ ਦੇਸ਼ਾਂ ਦੀ ਮੌਜੂਦਗੀ ਇਸ ਦੀ ਸੁਰੱਖਿਆ ਦੇ ਅਨੁਕੂਲ ਨਹੀਂ ਹੈ। ਅਫ਼ਗਾਨਿਸਤਾਨ ਅਤੇ ਇਰਾਕ ’ਚ ਅਮਰੀਕੀ ਫ਼ੋਰਸਾਂ ਦੀ ਮੌਜੂਦਗੀ ਨੂੰ ਈਰਾਨ ਆਪਣੇ ਲਈ ਖ਼ਤਰੇ ਦੇ ਰੂਪ ’ਚ ਦੇਖਦਾ ਹੈ। ਇਸ ਨੇ ਅਫ਼ਗਾਨਿਸਤਾਨ ਤੋਂ ਅਮਰੀਕਾ ਦੀ ਵਾਪਸੀ ਦਾ ਸੁਆਗਤ ਕੀਤਾ ਸੀ।


DIsha

Content Editor

Related News