ਨੇਵੀਗੇਸ਼ਨ ਐਪ ‘ਵੇਜ’ ਦੀ ਸੀ.ਈ.ਓ. ਬਣੀ ਭਾਰਤੀ-ਅਮਰੀਕੀ ਨੇਹਾ ਪਾਰਿਖ
Wednesday, Jul 07, 2021 - 11:38 AM (IST)
ਹਿਊਸਟਨ (ਏਜੰਸੀ) : ਭਾਰਤੀ-ਅਮਰੀਕੀ ਨੇਹਾ ਪਾਰਿਖ ਨੂੰ ਆਈ.ਟੀ. ਕੰਪਨੀ ਗੂਗਲ ਦੀ ਸਹਾਇਕ ਨੇਵੀਗੇਸ਼ਨ ਕੰਪਨੀ ‘ਵੇਜ’ ਦੀ ਨਵੀਂ ਸੀ.ਈ.ਓ. ਬਣਾਇਆ ਗਿਆ ਹੈ। ਪਾਰਿਖ ਯਾਤਰਾ ਨਾਲ ਜੁੜੀ ਵੈਬਸਾਈਟ ‘ਹੌਟਵਾਇਰ’ ਦੀ ਸਾਬਕਾ ਪ੍ਰਧਾਨ ਹੈ। ਪਾਰਿਖ (41) ਨੋਆਮ ਬਾਰਡਿਨ ਦੀ ਜਗ੍ਹਾ ਲਵੇਗੀ, ਜਿਨ੍ਹਾਂ ਨੇ ਬੀਤੇ ਸਾਲ ਨਵੰਬਰ ਵਿਚ ਅਸਤੀਫਾ ਦਿੱਤਾ ਸੀ।
ਇਹ ਵੀ ਪੜ੍ਹੋ: ਪਾਕਿਸਤਾਨ: ਪੰਜਾਬ ਸਰਕਾਰ ਟਾਰਜੈਂਡਰ ਲੋਕਾਂ ਲਈ ਸਥਾਪਤ ਕਰੇਗੀ ਪਹਿਲਾ ਸਰਕਾਰੀ ਸਕੂਲ
ਪਾਰਿਖ ਆਨਲਾਈਨ ਹੋਸਪਿਟੈਲਿਟੀ ਬਰਾਂਡ ਐਕਸਪੀਡੀਆ ਨਾਲ ਵੀ ਜੁੜੀ ਰਹਿ ਚੁੱਕੀ ਹੈ। ਕੰਪਨੀ ਦੇ ਬੁਲਾਰੇ ਨੇ ਦੱਸਿਆ, ‘ਨੇਹਾ ਵੇਜ ਦੀ ਅਗਵਾਈ ਕਰੇਗੀ ਅਤੇ ਉਨ੍ਹਾਂ ਦਾ ਪੂਰਾ ਧਿਆਨ ਸਾਡੇ ਜੁਨੂਨੀ ਭਾਈਚਾਰੇ ਅਤੇ ਸਰਵਸ੍ਰੇਸ਼ਠ ਉਤਪਾਦਾਂ ’ਤੇ ਹੋਵੇਗਾ।’ ਵੇਜ ਦੇ 185 ਤੋਂ ਜ਼ਿਆਦਾ ਦੇਸ਼ਾਂ ਵਿਚ ਮਾਸਿਕ 14 ਕਰੋੜ ਤੋਂ ਜ਼ਿਆਦਾ ਉਪਭੋਗਤਾ ਹਨ ਜੋ ਹਰ ਮਹੀਨੇ 24 ਅਰਬ ਮੀਲ ਤੋਂ ਜ਼ਿਆਦਾ ਯਾਤਰਾ ਕਰਦੇ ਹਨ। ਇਹ ਐਪ 56 ਭਾਸ਼ਾਵਾਂ ਵਿਚ ਨਿਰਦੇਸ਼ ਦਿੰਦੀ ਹੈ ਅਤੇ ਇਸ ਵਿਚ 500 ਤੋਂ ਜ਼ਿਆਦਾ ਲੋਕ ਕੰਮ ਕਰ ਰਹੇ ਹਨ। ਇਹ ਇਜ਼ਰਾਇਲ ਦੀ ਕੰਪਨੀ ਹੈ।
ਇਹ ਵੀ ਪੜ੍ਹੋ: ਖੋਜ ’ਚ ਵੱਡਾ ਦਾਅਵਾ, 130 ਸਾਲ ਤੱਕ ਜੀਅ ਸਕੇਗਾ ਇਨਸਾਨ, ਜਾਣੋ ਕਿਵੇਂ
ਪਾਰਿਖ ਦੇ ਇਕ ਬਿਆਨ ਵਿਚ ਕਿਹਾ, ‘ਮੇਰੇ ਕਰੀਅਰ ਵਿਚ ਗਾਹਕਾਂ ’ਤੇ ਧਿਆਨ ਸਭ ਤੋਂ ਮਹੱਤਵਪੂਰਨ ਹੈ। ਗਾਹਕਾਂ ਨੂੰ ਸਰਵਪ੍ਰਥਮ ਮੰਨਣ ਵਾਲੀ ਕੰਪਨੀ ਨਾਲ ਜੁੜ ਕੇ ਮੈਂ ਖ਼ੁਸ਼ ਹਾਂ।’ ਵੇਜ ਦੀ ਸਥਾਪਨਾ 2008 ਵਿਚ ਇਜ਼ਰਾਇਲ ਵਿਚ ਹੋਈ ਸੀ। ਇਸ ਨੂੰ 2013 ਵਿਚ ਗੂਗਲ ਨੇ ਐਕਵਾਇਰ ਕੀਤਾ ਸੀ।
ਇਹ ਵੀ ਪੜ੍ਹੋ: ਇਮਰਾਨ ਖਾਨ ਦੀਆਂ ਮੁਸ਼ਕਿਲਾਂ ਵਧੀਆਂ, ਪਾਕਿ ’ਚ ਪਾਣੀ ਦਾ ਸੰਕਟ, ਅਕਾਲ ਵਰਗੇ ਹਾਲਾਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।