ਨਿਊਜ਼ੀਲੈਂਡ ''ਚ ਸਟ੍ਰਾਬੇਰੀ ''ਚੋਂ ਮਿਲੀ ਸੂਈ, ਮਚਿਆ ਹੜਕੰਪ

Monday, Nov 26, 2018 - 11:54 AM (IST)

ਨਿਊਜ਼ੀਲੈਂਡ ''ਚ ਸਟ੍ਰਾਬੇਰੀ ''ਚੋਂ ਮਿਲੀ ਸੂਈ, ਮਚਿਆ ਹੜਕੰਪ

ਵਲਿੰਗਟਨ(ਏਜੰਸੀ)— ਨਿਊਜ਼ੀਲੈਂਡ 'ਚ ਸਟ੍ਰਾਬੇਰੀ ਦੇ ਅੰਦਰੋਂ ਸੂਈ ਮਿਲਣ ਦੀ ਘਟਨਾ ਸਾਹਮਣੇ ਆਈ ਹੈ। ਆਸਟ੍ਰੇਲੀਆ 'ਚ ਦੋ ਮਹੀਨੇ ਪਹਿਲਾਂ ਮਿਲਾਵਟ ਦਾ ਸੰਕਟ ਸਾਹਮਣੇ ਆਉਣ ਮਗਰੋਂ ਇਸ ਤਰ੍ਹਾਂ ਦਾ ਦੂਜਾ ਮਾਮਲਾ ਹੈ। ਨਿਊਜ਼ੀਲੈਂਡ ਦੇ ਇਕ ਪੁਲਸ ਬੁਲਾਰੇ ਨੇ ਦੱਸਿਆ ਕਿ ਸ਼ਹਿਰ ਜਿਰਾਲਿਡਨ 'ਚ ਹਫਤੇ ਦੇ ਅਖੀਰ 'ਚ ਵੇਚੀ ਗਈ ਇਕ ਟੋਕਰੀ 'ਚ ਸੂਈ ਮਿਲੀ ਹੈ। ਸੁਪਰਮਾਰਕਿਟ ਦੇ ਮਾਲਕ ਗੈਰਾ ਸ਼ੀਡ ਨੇ ਜਾਣਕਾਰੀ ਮਿਲਣ ਮਗਰੋਂ ਸਟੋਰ 'ਚੋਂ ਸਾਰੀਆਂ ਸਟ੍ਰਾਬੇਰੀਜ਼ ਹਟਾ ਲਈਆਂ ਹਨ ਪਰ ਇਸ ਗੱਲ 'ਤੇ ਪੁਸ਼ਟੀ ਨਹੀਂ ਕਰ ਸਕੇ ਕਿ ਇਹ ਟੋਕਰੀ ਆਸਟ੍ਰੇਲੀਆ ਤੋਂ ਆਈ ਸੀ ਜਾਂ ਨਿਊਜ਼ੀਲੈਂਡ ਤੋਂ। ਨਿਊਜ਼ੀਲੈਂਡ 'ਚ ਇਹ ਇਸ ਤਰ੍ਹਾਂ ਦੀ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ 'ਚ ਸਤੰਬਰ 'ਚ ਸਟ੍ਰਾਬੇਰੀ 'ਚ ਸੂਈ ਹੋਣ ਦੇ 200 ਤੋਂ ਵਧੇਰੇ ਮਾਮਲੇ ਸਾਹਮਣੇ ਆਉਣ ਮਗਰੋਂ ਦਹਿਸ਼ਤ ਫੈਲ ਗਈ ਸੀ।

PunjabKesari

ਇਨ੍ਹਾਂ 'ਚ ਕੁੱਝ ਮਾਮਲਿਆਂ ਨੂੰ ਫਰਜ਼ੀ ਪਾਇਆ ਗਿਆ ਸੀ ਅਤੇ ਸ਼ਿਕਾਇਤਾਂ ਵੀ ਝੂਠੀਆਂ ਹੀ ਸਨ। ਮਿਲਾਵਟੀ ਸਟ੍ਰਾਬੇਰੀ ਦਾ ਉਤਪਾਦਨ ਕਰਨ ਵਾਲੇ ਖੇਤਾਂ 'ਚੋਂ ਇਕ ਅਜਿਹੇ ਖੇਤ 'ਚ ਕੰਮ ਕਰਨ ਵਾਲੀ 50 ਸਾਲਾ ਔਰਤ ਨੂੰ ਕੁਈਨਜ਼ਲੈਂਡ 'ਚ ਹਿਰਾਸਤ 'ਚ ਲਿਆ ਗਿਆ ਸੀ ਅਤੇ ਉਸ 'ਤੇ ਪਦਾਰਥਾਂ 'ਚ ਮਿਲਾਵਟ ਕਰਨ ਦਾ ਦੋਸ਼ ਲਗਾਇਆ ਗਿਆ ਸੀ।
ਨਿਊਜ਼ੀਲੈਂਡ ਦੀ ਮਨਿਸਟਰੀ ਫਾਰ ਪ੍ਰਾਇਮਰੀ ਇੰਡਸਟਰੀਜ਼ ਨੇ ਕਿਹਾ ਕਿ ਜਿਰਾਲਿਡਨ 'ਚ ਜਿਸ ਵਿਅਕਤੀ ਨੇ ਸੂਈ ਬਰਾਮਦ ਕੀਤੀ, ਉਸ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਮੰਤਰਾਲੇ ਦੇ ਬੁਲਾਰੇ ਨੇ ਪੱਤਰਕਾਰਾਂ ਨੂੰ ਦੱਸਿਆ,''ਮਾਮਲਾ ਪੁਲਸ ਨੂੰ ਸੌਂਪ ਦਿੱਤਾ ਗਿਆ ਹੈ ਜੋ ਇਸ ਦੀ ਜਾਂਚ ਕਰ ਰਹੀ ਹੈ। ਇਸ ਸਮੇਂ ਕੰਪਨੀ ਕੋਲ ਕੋਈ ਕਾਰਨ ਨਹੀਂ ਹੈ ਕਿ ਉਹ ਇਸ ਗੱਲ 'ਤੇ ਵਿਸ਼ਵਾਸ ਕਰਨ ਕਿ ਇਸ ਇਕਲੌਤੇ ਮਾਮਲੇ ਦੇ ਇਲਾਵਾ ਵੀ ਕੋਈ ਮਾਮਲਾ ਹੈ। ਫਿਲਹਾਲ ਸੁਰੱਖਿਆ ਕਾਰਨਾਂ ਕਰਕੇ ਸਟੋਰ ਨੇ ਸਾਰੀਆਂ ਸਟ੍ਰਾਬੇਰੀਜ਼ ਹਟਾ ਲਈਆਂ ਹਨ।


Related News