ਮਿਆਂਮਾਰ ''ਚ ਹੜ੍ਹ ਦੀ ਸੰਭਾਵਨਾ, ਖਾਲੀ ਕਰਾਏ ਗਏ 2 ਹਜ਼ਾਰ ਘਰ

Monday, Jul 01, 2024 - 06:10 PM (IST)

ਯਾਂਗੂਨ (ਸਿਨਹੂਆ) ਭਾਰੀ ਬਾਰਿਸ਼ ਮਗਰੋਂ ਅਯਰਵਾਦੀ ਨਦੀ ਦੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੋ ਜਾਣ ਕਾਰਨ ਉੱਤਰੀ ਮਿਆਂਮਾਰ ਦੇ ਕਾਚਿਨ ਰਾਜ ਵਿੱਚ ਤਕਰੀਬਨ 2,000 ਘਰਾਂ ਨੂੰ ਖਾਲੀ ਕਰਾ ਲਿਆ ਗਿਆ। ਕਾਚਿਨ ਰਾਜ ਸਰਕਾਰ ਨੇ ਸੋਮਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਕਾਚਿਨ ਸਰਕਾਰ ਦੇ ਇੱਕ ਮੈਂਬਰ ਨੇ ਦੱਸਿਆ ਕਿ ਕੋਈ ਵੀ ਮੌਤ ਹੋਣ ਦੀ ਜਾਣਕਾਰੀ ਨਹੀਂ ਹੈ ਅਤੇ ਬਚਾਅ ਕਾਰਜ ਜਾਰੀ ਹਨ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੋਂ ਮੰਦਭਾਗੀ ਖ਼ਬਰ, ਤੇਲੰਗਾਨਾ ਦੇ ਇਕ ਵਿਦਿਆਰਥੀ ਦੀ ਡੁੱਬਣ ਕਾਰਨ ਮੌਤ

ਉਨ੍ਹਾਂ ਕਿਹਾ ਕਿ ਪ੍ਰਭਾਵਿਤ ਵਸਨੀਕਾਂ ਨੂੰ ਪੂਰੇ ਖੇਤਰ ਵਿੱਚ 30 ਸਕੂਲਾਂ, ਚਰਚਾਂ ਅਤੇ ਮੱਠਾਂ ਵਿੱਚ ਅਸਥਾਈ ਪਨਾਹਗਾਹਾਂ ਵਿੱਚ ਭੇਜਿਆ ਗਿਆ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਭਾਰੀ ਮੀਂਹ ਕਾਰਨ ਮਾਈਟਕੀਨਾ ਅਤੇ ਵੈਂਗਮਾਵ ਟਾਊਨਸ਼ਿਪ 'ਚ 1,000 ਤੋਂ ਜ਼ਿਆਦਾ ਲੋਕ ਫਸੇ ਹੋਏ ਹਨ। ਸੋਮਵਾਰ ਨੂੰ ਮੌਸਮ ਵਿਗਿਆਨ ਅਤੇ ਜਲ ਵਿਗਿਆਨ ਵਿਭਾਗ ਅਨੁਸਾਰ ਅਯਾਰਵਾਦੀ ਨਦੀ ਮਾਈਟਕੀਨਾ ਟਾਊਨਸ਼ਿਪ ਵਿੱਚ ਖ਼ਤਰੇ ਦੇ ਨਿਸ਼ਾਨ ਤੋਂ ਲਗਭਗ ਪੰਜ ਫੁੱਟ ਉੱਪਰ ਓਵਰਫਲੋ ਹੋ ਗਈ। ਨਦੀ ਦੇ ਅਗਲੇ ਦੋ ਦਿਨਾਂ ਵਿੱਚ ਦੋ ਫੁੱਟ ਹੋਰ ਵਧਣ ਦੀ ਉਮੀਦ ਹੈ ਅਤੇ ਇਹ ਮਾਈਟਕੀਨਾ ਟਾਊਨਸ਼ਿਪ ਦੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News