ਕੈਨੇਡਾ ਚੋਣਾਂ 2019 : NDP ਆਗੂ ਜਗਮੀਤ ਸਿੰਘ ਨੇ ਆਪਣੀ ਪਤਨੀ ਨਾਲ ਪਾਈ ਵੋਟ

Tuesday, Oct 22, 2019 - 01:26 AM (IST)

ਕੈਨੇਡਾ ਚੋਣਾਂ 2019 : NDP ਆਗੂ ਜਗਮੀਤ ਸਿੰਘ ਨੇ ਆਪਣੀ ਪਤਨੀ ਨਾਲ ਪਾਈ ਵੋਟ

ਬਰਨਬੀ - ਕੈਨੇਡਾ ਦੇ ਹਰ ਇਕ ਸੂਬੇ ਆਪਣੇ-ਆਪਣੇ ਸਮੇਂ ਮੁਤਾਬਕ ਵੋਟਿੰਗ ਸ਼ੁਰੂ ਹੋ ਗਈ ਹੈ। ਉਥੇ ਹੀ ਬਰਨਬੀ ਤੋਂ ਐੱਨ. ਡੀ. ਪੀ. ਦੇ ਆਗੂ ਜਗਮੀਤ ਸਿੰਘ ਆਪਣੀ ਪਤਨੀ ਨਾਲ ਬਰਨਬੀ ਸਾਊਥ 'ਚ ਵੋਟ ਪਾਉਣ ਪਹੁੰਚੇ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਆਪਣੀ ਪਤਨੀ ਨਾਲ ਵੋਟ ਪਾਉਂਦਿਆਂ ਦੌਰਾਨ ਇਕ ਫੋਟੋ ਸ਼ੇਅਰ ਕੀਤੀ। ਟਵਿੱਟਰ ਨੇ ਉਨ੍ਹਾਂ ਨੇ ਫੋਟੋ ਸ਼ੇਅਰ ਕਰਦਿਆਂ ਲਿੱਖਿਆ ਕਿ, 'ਵੋਟ ਪਾਉਣਾ ਸੌਖਾ ਹੈ। ਇਹ ਕੁਝ ਕੁ ਮਿੰਟਾਂ ਦਾ ਕੰਮ ਹੈ, ਇਹ ਤੁਸੀਂ ਆਪਣੇ ਯਾਰਾਂ-ਦੋਸਤਾਂ ਜਾਂ ਆਪਣੇ ਹਮਸਫਰ ਨਾਲ ਜਾ ਕੇ ਵੋਟ ਪਾ ਸਕਦੇ ਹੋ, ਜਿਵੇਂ ਕਿ ਮੈਂ ਵੋਟ ਪਾਈ, ਗੁਰਕਿਰਨ ਅਤੇ ਮੈਂ ਬਰਨਬੀ ਸਾਊਥ 'ਚ ਵੋਟ ਪਾਉਣ ਪਹੁੰਚੇ।'

ਦੱਸ ਦਈਏ ਕਿ ਬਰਨਬੀ ਬ੍ਰਿਟਿਸ਼ ਕੋਲੰਬੀਆ ਦਾ ਇਲਾਕਾ ਹੈ। ਉਥੇ ਹੀ ਬ੍ਰਿਟਿਸ਼ ਕੋਲੰਬੀਆ 'ਚ ਐੱਨ. ਡੀ. ਪੀ. ਸਰਕਾਰ ਦਾ ਬੋਲਬਾਲਾ ਹੈ। ਦੂਜੇ ਪਾਸੇ ਐੱਨ. ਡੀ. ਪੀ. ਆਗੂ ਜਗਮੀਤ ਸਿੰਘ ਵੀ ਬਰਨਬੀ ਤੋਂ ਚੋਣ ਮੈਦਾਨ ਉਤਰੇ ਹਨ। ਬ੍ਰਿਟਿਸ਼ ਕੋਲੰਬੀਆ 'ਚ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਵੋਟਿੰਗ ਹੋਵੇਗੀ। ਇਥੇ ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ 'ਚ ਹਾਊਸ ਆਫ ਕਾਮਨਸ ਦੀਆਂ 42 ਸੀਟਾਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਇਨਾਂ 42 ਸੀਟਾਂ 'ਤੇ ਵੋਟਰ ਕਿਸ ਨੂੰ ਚੁਣਦੇ ਹਨ।


author

Khushdeep Jassi

Content Editor

Related News