''ਆਨ ਟੈਰਰਿਜ਼ਮ ਥ੍ਰੇਟ ਟੂ ਕੈਨੇਡਾ'' ਦੇ ਵਿਰੋਧ ''ਚ ਨਿਤਰੇ ਐੱਨ.ਡੀ.ਪੀ. ਆਗੂ ਜਗਮੀਤ ਸਿੰਘ

12/15/2018 9:12:28 PM

ਓਟਾਵਾ— ਬੀਤੇ ਦਿਨੀਂ ਕੈਨੇਡੀਅਨ ਸਰਕਾਰ ਦੇ ਜਨਤਕ ਸੁਰੱਖਿਆ ਮੰਤਰੀ ਰਾਲਫ ਗੂਡਾਲੇ ਵਲੋਂ ਪਬਲਿਕ ਸੇਫਟੀ 2018 ਦੀ ਰਿਪੋਰਟ 'ਆਨ ਟੈਰਰਿਜ਼ਮ ਥ੍ਰੇਟ ਟੂ ਕੈਨੇਡਾ' ਪੇਸ਼ ਕੀਤੀ ਗਈ ਸੀ, ਜਿਸ 'ਚ ਖਾਲਿਸਤਾਨ ਨੂੰ ਸਿੱਖ (ਖਾਲਿਸਤਾਨ) ਐਕਸਟ੍ਰੀਜ਼ਮ ਦੇ ਨਾਮ ਨਾਲ ਅੱਤਵਾਦੀ ਖਤਰਾ ਮੰਨਿਆ ਗਿਆ ਸੀ। ਇਸ ਸਭ ਤੋਂ ਬਾਅਦ ਕੈਨੇਡਾ ਦੇ ਵੱਖ-ਵੱਖ ਸਿੱਖ ਸਮੂਹਾਂ ਨੇ ਇਸ ਦਾ ਵਿਰੋਧ ਕੀਤਾ ਸੀ। ਇਸ ਸਭ ਤੋਂ ਬਾਅਦ ਕੈਨੇਡਾ 'ਚ ਐੱਨ.ਡੀ.ਪੀ. ਦੇ ਮੁਖੀ ਅਤੇ ਸਿੱਖ ਆਗੂ ਜਗਮੀਤ ਸਿੰਘ ਨੇ ਵੀ ਕੈਨੇਡਾ ਸਰਕਾਰ ਵਲੋਂ ਖਾਲਿਸਤਾਨ ਸਮਰਥਕਾਂ ਨੂੰ ਅੱਤਵਾਦੀ ਦੀ ਸੂਚੀ 'ਚ ਸ਼ਾਮਲ ਕੀਤੇ ਜਾਣ ਦਾ ਸਖਤ ਵਿਰੋਧ ਕੀਤਾ ਹੈ।

ਐੱਨ.ਡੀ.ਪੀ. ਆਗੂ ਨੇ ਕਿਹਾ ਕਿ ਕੈਨੇਡਾ ਸਰਕਾਰ ਅਜਿਹਾ ਕੋਈ ਸਬੂਤ ਦਿਖਾਵੇ ਜਿਸ ਵਿਚ ਕੈਨੇਡੀਅਨ ਸਿੱਖ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਏ ਹੋਣ। ਉਨ੍ਹਾਂ ਦੋਸ਼ ਲਗਾਇਆ ਕਿ ਭਾਰਤ ਸਰਕਾਰ ਦੇ ਕਹਿਣ 'ਤੇ ਇਹ ਸਭ ਕੈਨੇਡਾ 'ਚ ਵਸਦੇ ਸਿੱਖਾਂ ਨੂੰ ਬਦਨਾਮ ਕਰਨ ਲਈ ਇੱਥੋਂ ਦੀ ਲਿਬਰਲ ਸਰਕਾਰ ਵਲੋਂ ਕੀਤਾ ਗਿਆ ਹੈ। ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਸਿੱਖ ਫਾਰ ਜਸਟਿਸ (ਐੱਸ.ਐੱਫ.ਜੇ.) ਦੇ ਲੀਗਲ ਐਡਵਾਈਜ਼ਰ ਗੁਰਪਤਵੰਤ ਪੰਨੂ ਨੇ ਇਸ ਨੂੰ ਭਾਰਤ ਨੂੰ ਖੁਸ਼ ਕਰਨ ਦਾ ਇਕ ਸਿਆਸੀ ਸਟੰਟ ਦੱਸਿਆ ਸੀ।

ਇਸ ਤੋਂ ਇਲਾਵਾ ਕੈਨੇਡਾ ਦੀਆਂ ਹੋਰ ਕਈ ਸਿੱਖ ਕਮੇਟੀਆਂ ਨੇ ਇਸ ਕਦਮ ਦੀ ਨਿੰਦਾ ਕੀਤੀ ਸੀ। ਜ਼ਿਕਰਯੋਗ ਹੈ ਕਿ ਇਹ ਰਿਪੋਰਟ ਕੈਨੇਡੀਅਨ ਸਰਕਾਰ ਦਾ ਇਕ ਅਧਿਕਾਰਕ ਦਸਤਾਵੇਜ਼ ਹੈ, ਜਿਸ 'ਚ ਖਾਲਿਸਤਾਨ ਦੀ ਗੱਲ ਕਰਦਿਆਂ ਕਿਹਾ ਗਿਆ ਹੈ ਕਿ ਕੈਨੇਡਾ 'ਚ ਕੁਝ ਲੋਕ ਸਿੱਖ (ਖਾਲਿਸਤਾਨੀ) ਕੱਟੜਵਾਦੀ ਵਿਚਾਰਧਾਰਾਵਾਂ ਅਤੇ ਲਹਿਰਾਂ ਦਾ ਸਮਰਥਨ ਕਰਦੇ ਹਨ।


Baljit Singh

Content Editor

Related News