ਕੈਨੇਡਾ : ਜਗਮੀਤ ਸਿੰਘ ਨੇ ਜਦੋਂ ਟਰੈਕਟਰ ਤੋਂ ਉਤਰ ਕੇ ਪਾਇਆ ਭੰਗੜਾ (ਵੀਡੀਓ)

Tuesday, Sep 29, 2020 - 04:12 PM (IST)

ਕੈਨੇਡਾ : ਜਗਮੀਤ ਸਿੰਘ ਨੇ ਜਦੋਂ ਟਰੈਕਟਰ ਤੋਂ ਉਤਰ ਕੇ ਪਾਇਆ ਭੰਗੜਾ (ਵੀਡੀਓ)

ਟੋਰਾਂਟੋ- ਕੈਨੇਡਾ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਰਹਿੰਦੇ ਹਨ ਜੋ ਆਪਣੇ ਸੱਭਿਆਚਾਰ ਨੂੰ ਹਮੇਸ਼ਾ ਯਾਦ ਰੱਖਦੇ ਹਨ। ਕੈਨੇਡੀਅਨ ਸਿਆਸਤ ਵਿਚ ਗਰਮ ਰਹਿਣ ਵਾਲੇ ਐੱਨ. ਡੀ. ਪੀ. (ਨਿਊ ਡੈਮਕ੍ਰੇਟਿਕ ਪਾਰਟੀ) ਪਾਰਟੀ ਦੇ ਮੁਖੀ ਜਗਮੀਤ ਸਿੰਘ ਨੇ ਖੇਤਾਂ ਵਿਚ ਭੰਗੜਾ ਪਾਇਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। 

ਯਕੂਨ ਦੇ ਗੁਰਦੀਪ ਪੰਧੇਰ ਦਾ ਕੈਨੇਡਾ ਵਿਚ ਭੰਗੜੇ ਕਾਰਨ ਕਾਫੀ ਨਾਂ ਬਣਿਆ ਹੈ। ਅਕਸਰ ਉਹ ਆਪਣੀਆਂ ਭੰਗੜੇ ਦੀਆਂ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਇਸ ਵਾਰ ਪੰਧੇਰ ਨੇ ਜਗਮੀਤ ਸਿੰਘ ਨਾਲ ਭੰਗੜਾ ਪਾਇਆ ਤੇ ਇਸ ਨੂੰ ਬਹੁਤ ਸਾਰੇ ਲੋਕਾਂ ਨੇ ਪਸੰਦ ਕੀਤਾ ਹੈ। 

 

ਖੇਤਾਂ ਵਿਚ ਟਰੈਕਟਰ ਚਲਾ ਰਹੇ ਜਗਮੀਤ ਨੂੰ ਪੰਧੇਰ ਨੇ ਜਦ ਭੰਗੜਾ ਪਾਉਣ ਲਈ ਕਿਹਾ ਤਾਂ ਜਗਮੀਤ ਟਰੈਕਟਰ ਤੋਂ ਉਤਰ ਕੇ ਭੰਗੜਾ ਪਾਉਣ ਲੱਗ ਗਏ। ਲਹਿ ਲਹਾਉਂਦੇ ਖੇਤਾਂ ਵਿਚ ਦੋਵੇਂ ਪੰਜਾਬੀਆਂ ਦਾ ਭੰਗੜਾ ਖਾਸ ਪਲ ਸਜਾ ਗਿਆ। 


author

Lalita Mam

Content Editor

Related News