ਲੰਡਨ ਬ੍ਰਿਜ ਹਮਲੇ ਕਾਰਨ ਹਸਪਤਾਲ ਨਹੀਂ ਪਹੁੰਚ ਸਕੇ ਨਵਾਜ਼ ਸ਼ਰੀਫ

Saturday, Nov 30, 2019 - 02:57 PM (IST)

ਲੰਡਨ ਬ੍ਰਿਜ ਹਮਲੇ ਕਾਰਨ ਹਸਪਤਾਲ ਨਹੀਂ ਪਹੁੰਚ ਸਕੇ ਨਵਾਜ਼ ਸ਼ਰੀਫ

ਲੰਡਨ- ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਸੁਪਰੀਮੋ ਨਵਾਜ਼ ਸ਼ਰੀਫ ਇਹਨੀਂ ਦਿਨੀਂ ਇਲਾਜ ਦੇ ਲਈ ਲੰਡਨ ਗਏ ਹੋਏ ਹਨ ਪਰ ਸ਼ਨੀਵਾਰ ਨੂੰ ਲੰਡਨ ਬ੍ਰਿਜ 'ਤੇ ਹੋਏ ਹਮਲਾ ਕਾਰਨ ਉਹਨਾਂ ਦਾ ਰੁਟੀਨ ਇਲਾਜ ਨਹੀਂ ਹੋ ਸਕਿਆ। ਉਹਨਾਂ ਨੂੰ ਲੰਡਨ ਬ੍ਰਿਜ ਤੋਂ ਵਾਪਸ ਪਰਤਨਾ ਪਿਆ।

ਪੁਲਸ ਨੇ ਇਸੇ ਬ੍ਰਿਜ ਤੋਂ ਲੰਘਣ ਤੋਂ ਬਾਅਦ ਇਕ ਹਸਪਤਾਲ ਵਿਚ ਉਹਨਾਂ ਦਾ ਇਲਾਜ ਪੱਕਾ ਕੀਤਾ ਸੀ। ਪਰ ਇਥੇ ਚਾਕੂ ਹਮਲੇ ਦੇ ਕਾਰਨ ਖੇਤਰ ਨੂੰ ਸੀਲ ਕਰ ਦਿੱਤਾ ਗਿਆ, ਜਿਸ ਕਾਰਨ ਉਹਨਾਂ ਨੂੰ ਬ੍ਰਿਜ ਪਾਰ ਕਰਨ ਦੀ ਆਗਿਆ ਨਹੀਂ ਮਿਲੀ। ਪੁਲਸ ਨੇ ਉਹਨਾਂ ਨੂੰ ਵਾਪਸ ਭੇਜ ਦਿੱਤਾ। ਇਸ ਬ੍ਰਿਜ 'ਤੇ ਗੋਲੀ ਚੱਲਣ ਦੀ ਆਵਾਜ਼ ਸੁਣੀ ਗਈ ਸੀ ਤੇ ਜਿਸ ਥਾਂ ਇਹ ਆਵਾਜ਼ ਸੁਣੀ ਗਈ ਸੀ ਉਸ ਤੋਂ ਅੱਧੇ ਮੀਲ ਦੀ ਦੂਰੀ 'ਤੇ ਨਵਾਜ਼ ਇਲਾਜ ਲਈ ਜਾ ਰਹੇ ਸਨ। ਇਸ ਘਟਨਾ ਵਿਚ ਪੰਜ ਲੋਕ ਗੰਭੀਰ ਜ਼ਖਮੀ ਹੋਏ ਹਨ ਤੇ ਪੁਲਸ ਨੇ ਹਮਲਾਵਰ ਨੂੰ ਮੌਕੇ 'ਤੇ ਹੀ ਢੇਰ ਕਰ ਦਿੱਤਾ।


author

Baljit Singh

Content Editor

Related News