ਨਵਾਜ਼ ਸ਼ਰੀਫ ਦੀ ਮਾਂ ਦਾ ਲੰਡਨ 'ਚ ਦੇਹਾਂਤ

Sunday, Nov 22, 2020 - 07:43 PM (IST)

ਨਵਾਜ਼ ਸ਼ਰੀਫ ਦੀ ਮਾਂ ਦਾ ਲੰਡਨ 'ਚ ਦੇਹਾਂਤ

ਲਾਹੌਰ-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਮਾਂ ਬੇਗਮ ਸ਼ਮੀਮ ਅਖਤਰ ਦਾ ਐਤਵਾਰ ਲੰਡਨ ਵਿਚ ਦੇਹਾਂਤ ਹੋ ਗਿਆ। ਉਹ 91 ਸਾਲ ਦੀ ਸੀ।ਪਾਕਿਸਤਾਨ ਮੁਸਲਿਮ ਲੀਗ (ਐੱਨ) ਦੇ ਸੂਤਰਾਂ ਮੁਤਾਬਕ ਉਹ ਬੀਤੇ ਦੋ ਮਹੀਨਿਆਂ ਤੋਂ ਬੀਮਾਰ ਸੀ। ਪੀ.ਐੱਮ.ਐੱਲ.-ਐੱਨ. ਦੇ ਉਪ ਸਕੱਤਰ ਜਨਰਲ ਅਤਾਉੱਲਾਹ ਤਰਾਰ ਨੇ ਕਿਹਾ ਕਿ ਐਤਵਾਰ ਨੂੰ ਲੰਡਨ 'ਚ ਉਨ੍ਹਾਂ ਨੇ ਆਖਿਰੀ ਸਾਹ ਲਿਆ।

ਇਹ ਵੀ ਪੜ੍ਹੋ:- ਫਾਈਜ਼ਰ ਸ਼ੁਰੂ ਕਰੇਗੀ ਕੋਰੋਨਾ ਵੈਕਸੀਨ ਦੀ ਵੰਡ ਦਾ ਪਾਇਲਟ ਪ੍ਰੋਗਰਾਮ

ਉਹ ਬੀਤੀ ਫਰਵਰੀ 'ਚ ਲੰਡਨ ਗਈ ਸੀ ਅਤੇ ਉਥੇ ਨਵਾਜ਼ ਅਤੇ ਹੋਰ ਰਿਸ਼ਤੇਦਾਰਾਂ ਨਾਲ ਰਹਿ ਰਹੀ ਸੀ। ਸੂਤਰਾਂ ਮੁਕਾਬਕ ਬੇਗਮ ਅਖਤਰ ਦੀ ਮ੍ਰਿਤਕ ਦੇਹ ਨੂੰ ਸੋਮਵਾਰ ਨੂੰ ਲਾਹੌਰ ਲਿਜਾਏ ਜਾਣ ਅਤੇ ਸ਼ਰੀਫ ਪਰਿਵਾਰ ਦੇ ਜਾਤੀ ਉਮਰਾ ਰਾਏਵਿੰਡ ਸਥਿਤ ਨਿਵਾਸ ਵਿਖੇ ਉਨ੍ਹਾਂ ਦੇ ਪਤੀ ਮੀਆਂ ਸ਼ਰੀਫ ਦੀ ਕਬਰ ਦੇ ਨਾਲ ਦਫਨਾਏ ਜਾਣ ਦੀ ਉਮੀਦ ਹੈ।

ਇਹ ਵੀ ਪੜ੍ਹੋ:- ਸਭ ਤੋਂ ਪਹਿਲਾਂ ਕੋਵਿਡ-19 ਟੀਕਾ ਕਿਸ ਨੂੰ ਲਗਾਇਆ ਜਾਵੇਗਾ?

ਨਵਾਜ਼ ਸ਼ਰੀਫ ਦੇ ਛੋਟੇ ਭਰਾ ਸ਼ਾਹਬਾਜ਼ ਸ਼ਰੀਫ ਨੂੰ ਪੈਰੋਲ ਉੱਤੇ ਰਿਹਾਅ ਕਰਨ ਅਤੇ ਮਾਂ ਦੇ ਜਨਾਜ਼ੇ ਵਿਚ ਸ਼ਾਮਲ ਹੋਣ ਦੀ ਆਗਿਆ ਦੇਣ ਲਈ ਸਬੰਧਿਤ ਅਧਿਕਾਰੀਆਂ ਕੋਲ ਬੇਨਤੀ ਕੀਤੀ ਜਾਵੇਗੀ। ਪੀ.ਐੱਮ.ਐੱਲ.-ਐੱਨ. ਸੁਪਰੀਮੋ ਨਵਾਜ਼ ਸ਼ਰੀਫ ਨੂੰ ਪਾਕਿਸਤਾਨ ਦੀ ਇਕ ਅਦਾਲਤ ਨੇ ''ਭਗੌੜਾ'' ਐਲਾਨ ਕੀਤਾ ਹੋਇਆ ਹੈ ਅਤੇ ਉਨ੍ਹਾਂ ਦੀ ਮਾਂ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਵਾਪਸ ਆਉਣ ਦੀ ਉਮੀਦ ਨਹੀਂ ਹੈ।


author

Karan Kumar

Content Editor

Related News