ਪਾਕਿਸਤਾਨ ਦੇ ਸਾਬਕਾ PM ਨਵਾਜ਼ ਸ਼ਰੀਫ ਦੀ ਗ੍ਰਿਫਤਾਰੀ ਲਈ ਲੰਡਨ ਪਹੁੰਚੇ ਵਾਰੰਟ

09/22/2020 5:18:38 PM

ਲੰਡਨ— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਯੂ. ਕੇ. ਸਥਿਤ ਆਪਣੀ ਰਿਹਾਇਸ਼ 'ਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਗੈਰ ਜ਼ਮਾਨਤੀ ਵਾਰੰਟ ਮਿਲ ਗਏ ਹਨ। ਵਿਦੇਸ਼ ਦਫ਼ਤਰ (ਐੱਫ. ਓ.) ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।

ਇਸਲਾਮਾਬਾਦ ਹਾਈ ਕੋਰਟ (ਆਈ. ਐੱਚ. ਸੀ.) ਨੇ 15 ਸਤੰਬਰ ਨੂੰ ਸ਼ਰੀਫ ਦੀ ਉਨ੍ਹਾਂ ਖ਼ਿਲਾਫ ਭ੍ਰਿਸ਼ਟਾਚਾਰ ਮਾਮਲੇ 'ਚ ਦਾਇਰ ਅਪਰਾਧਿਕ ਮਾਮਲੇ ਵਿਰੁੱਧ ਅਪੀਲ ਦੀ ਸੁਣਵਾਈ ਕਰਦਿਆਂ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਨ ਦਾ ਆਦੇਸ਼ ਦਿੱਤਾ ਸੀ।

ਹਾਈ ਕੋਰਟ ਦਾ ਕਹਿਣਾ ਸੀ ਕਿ ਨਵਾਜ਼ ਸ਼ਰੀਫ ਨੂੰ ਜ਼ਮਾਨਤ ਦੀਆਂ ਸ਼ਰਤਾਂ ਮੁਤਾਬਕ, ਇੱਥੇ ਮੌਜੂਦ ਹੋਣਾ ਚਾਹੀਦਾ ਸੀ। ਐੱਫ. ਓ. ਦੇ ਸੂਤਰਾਂ ਨੇ 'ਐਕਸਪ੍ਰੈਸ ਟ੍ਰਿਬਿਊਨ' ਨੂੰ ਦੱਸਿਆ ਕਿ ਗੈਰ ਜ਼ਮਾਨਤੀ ਗ੍ਰਿਫਤਾਰੀ ਵਾਰੰਟ ਇਸਲਾਮਾਬਾਦ ਹਾਈ ਕੋਰਟ ਰਜਿਸਟਰਾਰ ਨੇ 17 ਸਤੰਬਰ ਨੂੰ ਵਿਦੇਸ਼ ਦਫ਼ਤਰ ਦੇ ਸਕੱਤਰ ਨੂੰ ਵਿਸ਼ੇਸ਼ ਮੈਸੇਂਜਰ ਰਾਹੀਂ ਦਿੱਤੇ ਸਨ। ਲੰਡਨ 'ਚ ਪਾਕਿਸਤਾਨੀ ਮਿਸ਼ਨ ਨੇ ਯੂ. ਕੇ. ਦੇ ਵਿਦੇਸ਼ ਦਫਤਰ ਨੂੰ ਸਬੰਧਤ ਅਦਾਲਤ ਰਾਹੀਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਗ੍ਰਿਫਤਾਰੀ ਵਾਰੰਟ ਤਹਿਤ ਬਣਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਪੱਤਰ ਲਿਖਿਆ ਹੈ। ਰਿਪੋਰਟ ਮੁਤਾਬਕ, ਮੈਡੀਕਲ ਅਧਾਰ 'ਤੇ ਅਦਾਲਤ ਤੋਂ ਜ਼ਮਾਨਤ ਮਿਲਣ ਤੇ ਮੌਜੂਦਾ ਪਾਕਿਸਤਾਨੀ ਤਹਿਰੀਕ-ਏ-ਇਨਸਾਫ ਸਰਕਾਰ ਤੋਂ ਇਜਾਜ਼ਤ ਲੈਣ ਤੋਂ ਬਾਅਦ ਸ਼ਰੀਫ ਨਵੰਬਰ 2019 ਤੋਂ ਯੂ. ਕੇ. 'ਚ ਹਨ। ਹਾਈਕੋਰਟ 'ਚ ਕਾਰਵਾਈ ਤੋਂ ਲਗਾਤਾਰ ਗੈਰ ਮੌਜੂਦ ਰਹਿਣ ਕਾਰਨ ਇਸ ਮਹੀਨੇ ਦੇ ਸ਼ੁਰੂ 'ਚ ਨਵਾਜ਼ ਸ਼ਰੀਫ ਨੂੰ ਭਗੌੜਾ ਘੋਸ਼ਿਤ ਕੀਤਾ ਗਿਆ ਸੀ।


Sanjeev

Content Editor

Related News