ਭਾਰਤ ਨਾਲ ਵਧਿਆ ਤਣਾਅ, ਨਵਾਜ਼ ਸ਼ਰੀਫ ਨੇ ਪਾਕਿ PM ਨੂੰ ਦਿੱਤੀ ਇਹ ਸਲਾਹ
Friday, May 09, 2025 - 06:53 PM (IST)

ਇੰਟਰਨੈਸ਼ਨਲ ਡੈਸਕ- ਭਾਰਤ ਵੱਲੋਂ ਚਲਾਏ 'ਆਪ੍ਰੇਸ਼ਨ ਸਿੰਦੂਰ' ਤੋਂ ਬਾਅਦ ਪਾਕਿਸਤਾਨ ਨਾਲ ਤਣਾਅ ਸਿਖਰ 'ਤੇ ਹੈ। ਬੀਤੇ ਦੋ ਦਿਨਾਂ ਵਿਚ ਦੋਵਾਂ ਦੇਸ਼ਾਂ ਵਿਚਾਲੇ ਗੋਲੀਬਾਰੀ ਅਤੇ ਹਮਲੇ ਜਾਰੀ ਹਨ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਆਪਣੇ ਭਰਾ ਅਤੇ ਮੌਜੂਦਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਸਲਾਹ ਦਿੱਤੀ ਹੈ ਕਿ ਉਹ ਹਾਲਾਤ ਨੂੰ ਕੂਟਨੀਤਕ ਤਰੀਕੇ ਨਾਲ ਹੱਲ ਕਰੇ। ਉਸ ਨੇ ਤਣਾਅ ਘੱਟ ਕਰਨ ਲਈ ਗੱਲਬਾਤ ਦਾ ਰਸਤਾ ਲੱਭਣ ਦੀ ਵੀ ਗੱਲ ਕਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਦੀ ਕਾਰਵਾਈ ਤੋਂ ਖੌਫ਼ 'ਚ ਪਾਕਿਸਤਾਨ, F-16 ਲੜਾਕੂ ਜਹਾਜ਼ਾਂ ਦੀ ਬਦਲੀ ਜਗ੍ਹਾ
ਪਾਕਿਸਤਾਨੀ ਮੀਡੀਆ ਦੀ ਖ਼ਬਰ ਮੁਤਾਬਕ ਨਵਾਜ਼ ਸ਼ਰੀਫ ਜੋ ਹਾਲ ਹੀ ਵਿਚ ਲੰਡਨ ਤੋਂ ਪਰਤੇ ਹਨ, ਨੇ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਬੈਠਕ ਵਿਚ ਲਏ ਗਏ ਫ਼ੈਸਲਿਆਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਫਿਰ ਸ਼ਾਹਬਾਜ਼ ਨਾਲ ਮੁਲਾਕਾਤ ਕੀਤੀ। ਬੈਠਕ ਵਿਚ ਭਾਰਤ ਨਾਲ ਜਾਰੀ ਤਣਾਅ 'ਤੇ ਚਰਚਾ ਹੋਈ ਅਤੇ ਨਾਲ ਹੀ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦੇ ਫ਼ੈਸਲੇ ਦੇ ਬਾਅਦ ਵੀ ਰਣਨੀਤੀ 'ਤੇ ਵੀ ਚਰਚਾ ਹੋਈ। ਮੀਡੀਆ ਮੁਤਾਬਕ ਨਵਾਜ਼ ਸ਼ਰੀਫ ਨੇ ਮੌਜੂਦਾ ਹਾਲਾਤ ਵਿਚ ਹਮਲਾਵਰ ਰਵੱਈਆ ਅਪਨਾਉਣ ਦੀ ਬਜਾਏ ਸਾਰੇ ਉਪਲਬਧ ਕੂਟਨੀਤਕ ਸਾਧਨਾਂ ਦੀ ਵਰਤੋ ਕਰਨ 'ਤੇ ਜ਼ੋਰ ਦਿੱਤਾ। ਇਸ ਨਾਲ ਦੋਵੇਂ ਪਰਮਾਣੂ ਸੰਪੰਨ ਦੇਸ਼ਾਂ ਵਿਚ ਸ਼ਾਂਤੀ ਸਥਾਪਿਤ ਕੀਤੀ ਜਾ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।