ਨਵਾਜ਼ ਸ਼ਰੀਫ ਤੇ ਮਰੀਅਮ ਨੂੰ ਸਿਹਾਲਾ ਪੁਲਸ ਟਰੇਨਿੰਗ ਕਾਲਜ ''ਚ ਕੀਤਾ ਗਿਆ ਸ਼ਿਫਟ

07/19/2018 10:04:56 AM

ਲਾਹੌਰ (ਬਿਊਰੋ)— ਭ੍ਰਿਸ਼ਟਾਚਾਰ ਮਾਮਲੇ ਵਿਚ ਅਦਿਆਲਾ ਜੇਲ ਵਿਚ ਬੰਦ ਪਾਕਿਸਤਾਨ ਦੇ ਸਾਬਕਾ ਪੀ.ਐੱਮ. ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਬੇਟੀ ਮਰੀਅਮ ਨੂੰ ਵੀਰਵਾਰ ਨੂੰ ਇਸਲਾਮਾਬਾਦ ਦੇ ਸਿਹਾਲਾ ਪੁਲਸ ਟਰੇਨਿੰਗ ਕਾਲਜ ਦੇ ਆਰਾਮ ਘਰ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਨਵਾਜ਼ ਸ਼ਰੀਫ ਨੂੰ ਅਦਿਆਲਾ ਜੇਲ ਵਿਚ ਬੰਦ ਕਰਨ ਨੂੰ ਲੈ ਕੇ ਉਨ੍ਹਾਂ ਦੇ ਭਰਾ ਸ਼ਾਹਬਾਜ਼ ਸ਼ਰੀਫ ਨੇ ਇਤਰਾਜ਼ ਜ਼ਾਹਰ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸਾਬਕਾ ਪੀ.ਐੱਮ. ਨੂੰ ਇਸ ਤਰ੍ਹਾਂ ਜੇਲ ਵਿਚ ਰੱਖਣਾ ਗਲਤ ਹੈ। ਗੌਰਤਲਬ ਹੈ ਕਿ ਇਸਲਾਮਾਬਾਦ ਹਾਈ ਕੋਰਟ ਨੇ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਬੇਟੀ ਦੀ ਅਪੀਲ 'ਤੇ ਸੁਣਵਾਈ ਜੁਲਾਈ ਦੇ ਅਖੀਰੀ ਹਫਤੇ ਤੱਕ ਟਾਲ ਦਿੱਤੀ ਹੈ। ਸੁਣਵਾਈ ਮੁਲਤਵੀ ਹੋਣ ਦੇ ਨਾਲ ਹੀ ਉਨ੍ਹਾਂ ਦੀਆਂ ਚੋਣਾਂ ਤੋਂ ਪਹਿਲਾਂ ਜੇਲ ਤੋਂ ਬਾਹਰ ਆਉਣ ਦੀਆਂ ਸਾਰੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਹੈ।


Related News