ਨੈਵ ਗੁਰਮ ਨੂੰ ਫਰਿਜ਼ਨੋ ਸਿਟੀ ਕੌਂਸਲ ਦੇ ਮੈਂਬਰ ਦੀ ਚੋਣ ਲਈ ਪੰਜਾਬੀ-ਅਮੈਰੀਕਨ ਭਾਈਚਾਰੇ ਵੱਲੋਂ ਮਿਲਿਆ ਭਰਵਾਂ ਹੁੰਗਾਰਾ

Tuesday, Feb 03, 2026 - 08:07 AM (IST)

ਨੈਵ ਗੁਰਮ ਨੂੰ ਫਰਿਜ਼ਨੋ ਸਿਟੀ ਕੌਂਸਲ ਦੇ ਮੈਂਬਰ ਦੀ ਚੋਣ ਲਈ ਪੰਜਾਬੀ-ਅਮੈਰੀਕਨ ਭਾਈਚਾਰੇ ਵੱਲੋਂ ਮਿਲਿਆ ਭਰਵਾਂ ਹੁੰਗਾਰਾ

ਫਰਿਜ਼ਨੋ, ਕੈਲੇਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਵਿਦੇਸ਼ਾਂ ਵੱਲ ਨੂੰ ਜਿਸ ਤਰ੍ਹਾਂ ਪੰਜਾਬੀ ਭਾਈਚਾਰੇ ਦਾ ਦਿਨ ਪ੍ਰਤੀ ਦਿਨ ਰੁਝਾਨ ਵਧਿਆ, ਉੱਥੇ ਰਾਜਨੀਤੀ ਵਿੱਚ ਵੀ ਮੱਲਾਂ ਮਾਰ ਰਹੇ ਹਨ। ਸਮੁੱਚੇ ਪੰਜਾਬੀ ਭਾਈਚਾਰੇ ਦੇ ਬੱਚੇ ਹੁਣ ਉੱਚ ਵਿੱਦਿਆ ਪ੍ਰਾਪਤ ਕਰ ਚੰਗੇ ਅਹੁਦਿਆਂ ਤੇ ਪੰਜਾਬੀਅਤ ਦਾ ਮਾਣ ਵਧਾ ਰਹੇ ਹਨ। ਇਸ ਦੇ ਨਾਲ-ਨਾਲ ਵਿਦੇਸ਼ੀ ਰਾਜਨੀਤੀ ਵਿੱਚ ਹਿੱਸਾ ਲੈਣਾ ਵੀ ਮਾਣ ਵਾਲੀ ਗੱਲ ਹੈ।

PunjabKesari

PunjabKesari

ਇਹ ਵੀ ਪੜ੍ਹੋ : 'ਰੂਸ ਤੋਂ ਤੇਲ ਖ਼ਰੀਦਣਾ ਬੰਦ ਕਰੇਗਾ ਭਾਰਤ', ਟੈਰਿਫ ਘਟਾਉਣ ਦੇ ਐਲਾਨ ਮਗਰੋਂ ਡੋਨਾਲਡ ਟਰੰਪ ਦਾ ਵੱਡਾ ਦਾਅਵਾ

ਇਸੇ ਲੜੀ ਅਧੀਨ ਫਰਿਜ਼ਨੋ ਦੇ ਵਸਨੀਕ ਅਮਰੀਕਾ 'ਚ ਜਨਮੇ ਨੌਜਵਾਨ ਗੱਭਰੂ ਨਵਕਰਨ ਸਿੰਘ ਗੁਰਮ, ਜਿਸ ਨੂੰ ਸਮੁੱਚੇ ਭਾਈਚਾਰੇ ਵਿੱਚ “ਨੈਵ ਗੁਰਮ” ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜੋ ਇੱਥੋਂ ਦੀ ਕਾਨੂੰਨੀ ਵਿਦਿਆ ਵਿੱਚ ਗਰੈਜੂਏਟ ਹਨ ਅਤੇ ਭਾਈਚਾਰਕ ਕੰਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਆ ਰਹੇ ਹਨ। ਇਨ੍ਹਾਂ ਨੇ ਹੁਣ ਫਰਿਜ਼ਨੋ ਸਿਟੀ ਵਿੱਚ ਜੂਨ ਮਹੀਨੇ ਹੋਣ ਜਾ ਰਹੀ ਸਿਟੀ ਕੌਂਸਲ ਦੀ ਚੋਣ ਲੜਨੀ ਹੈ ਜਿਸ ਲਈ ਸਮੁੱਚੇ ਭਾਈਚਾਰੇ ਨੇ ਰਲ ਇੱਕ ਫੰਡ ਇਕੱਤਰਤਾ ਕਲੋਵਸ ਸ਼ਹਿਰ ਵਿਖੇ ਕੀਤੀ। ਜਿਸ ਵਿੱਚ ਪੰਜਾਬੀ ਭਾਈਚਾਰੇ ਅਤੇ ਅਮੈਰੀਕਨ ਭਾਈਚਾਰੇ ਦੇ ਨੁਮਾਇੰਦਿਆਂ ਅਤੇ ਹੋਰ ਸਹਿਯੋਗੀਆਂ ਨੇ ਸ਼ਿਰਕਤ ਕੀਤੀ। ਇਸ ਫੰਡ ਇਕੱਤਰਤਾ ਦੀ ਖਾਸ ਗੱਲ ਇਹ ਵੀ ਰਹੀ ਇਸ ਸਮੇਂ ਖਾਸ ਤੌਰ ਤੇ ਆਪਣੇ ਸਹਿਯੋਗ ਦੀ ਵਚਨਬੱਧਤਾ ਪ੍ਰਗਟਾਉਣ ਲਈ ਫਰਿਜ਼ਨੋ ਸ਼ਹਿਰ ਦੇ ਮੇਅਰ ਜੈਰੀ ਡਾਇਰ ਅਤੇ ਸਿਟੀ ਕੌਂਸਲ ਦੇ ਮੈਂਬਰ ਹਾਜ਼ਰ ਸਨ। ਇਸ ਮੌਕੇ ਹੋਰ ਵੀ ਬਹੁਤ ਸਾਰੇ ਬੁਲਾਰਿਆਂ ਨੇ ਨੈਵ ਗੁਰਮ ਦੀਆਂ ਸੇਵਾਵਾਂ ਦਾ ਜ਼ਿਕਰ ਕਰਦੇ ਹੋਏ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ।

PunjabKesari

ਇਹ ਵੀ ਪੜ੍ਹੋ : ਦਲਾਈ ਲਾਮਾ ਨੂੰ ਮਿਲਿਆ ਪਹਿਲਾ 'ਗ੍ਰੈਮੀ ਐਵਾਰਡ', ਚੀਨ ਨੇ ਜਤਾਇਆ ਸਖ਼ਤ ਇਤਰਾਜ਼

ਇਸ ਸਮੇਂ ਬੋਲਦੇ ਹੋਏ ਨੈਵ ਗੁਰਮ ਨੇ ਭਾਈਚਾਰੇ ਲਈ ਆਪਣੀਆ ਸੇਵਾਵਾਂ ਅਤੇ ਫਰਿਜ਼ਨੋ ਸ਼ਹਿਰ ਲਈ ਭਵਿੱਖ ਸਿਟੀ ਕੌਂਸਲ ਦੇ ਮੈਂਬਰ ਬਣਨ ਉਪਰੰਤ ਭਾਈਚਾਰਕ ਕਾਰਜਾਂ ਦਾ ਜ਼ਿਕਰ ਕੀਤਾ। ਅੰਤ ਇਸ ਫੰਡ ਇਕੱਤਰਤਾ ਵਿੱਚ ਵੱਧ ਚੜ੍ਹ ਕੇ ਆਰਥਿਕ ਮਦਦ ਕਰਨ ਵਾਲੇ ਸਭ ਹਾਜ਼ਰੀਨ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹੋਏ ਸ਼ੁਰੂ ਹੋਣ ਜਾ ਰਹੀ ਚੋਣ ਮਹਿੰਮ ਵਿੱਚ ਸਹਿਯੋਗ ਦੀ ਮੰਗ ਕੀਤੀ। ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ ਸੰਚਾਲਨ ਫਰਿਜ਼ਨੋ ਸਿਟੀ ਪਲੈਨਿੰਗ ਬੋਰਡ ਮੈਂਬਰ ਗੁਰਦੀਪ ਸਿੰਘ ਸ਼ੇਰਗਿੱਲ ਨੇ ਬਾਖੂਬੀ ਕੀਤਾ।


author

Sandeep Kumar

Content Editor

Related News