ਓਨਟਾਰੀਓ ''ਚ ਇਸ ਤਰੀਕ ਤੋਂ ਵਧਣਗੀਆਂ ਗੈਸ ਦੀਆਂ ਕੀਮਤਾਂ

03/24/2017 4:43:45 PM

ਓਨਟਾਰੀਓ— ਕੈਨੇਡਾ ਦੇ ਓਨਟਾਰੀਓ ਵਿਚ 1 ਅਪ੍ਰੈਲ ਤੋਂ ਕੁਦਰਤੀ ਗੈਸ ਦੀਆਂ ਕੀਮਤਾਂ ਨੂੰ ਵਧਾਇਆ ਜਾ ਰਿਹਾ ਹੈ। ਖਾਸ ਤੌਰ ''ਤੇ ਇਹ ਵਧੀਆਂ ਹੋਈਆਂ ਕੀਮਤਾਂ ਦਾ ਸਾਹਮਣਾ ਉਨ੍ਹਾਂ ਲੋਕਾਂ ਨੂੰ ਕਰਨਾ ਪਵੇਗਾ, ਜਿਨ੍ਹਾਂ ਨੂੰ ਯੂਨੀਅਨ ਗੈਸ ਮੁਹੱਈਆ ਕਰਵਾਈ ਜਾ ਰਹੀ ਹੈ। ਓਨਟਾਰੀਓ ਐਨਰਜੀ ਬੋਰਡ (ਓਨਟਾਰੀਓ ਊਰਜਾ ਬੋਰਡ) ਨੇ ਯੂਨੀਅਨ ਗੈਸ ਦੀਆਂ ਕੀਮਤਾਂ ''ਚ ਵਾਧੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਵਾਧੇ ਕਾਰਨ ਉੱਤਰੀ-ਪੱਛਮੀ ਖੇਤਰ ਦੇ ਖਪਤਕਾਰਾਂ ਨੂੰ ਸਾਲ ਦੇ 50.30 ਡਾਲਰ, ਉੱਤਰੀ-ਪੂਰਬੀ ਖੇਤਰ ਦੇ ਖਪਤਕਾਰਾਂ ਨੂੰ 40.76 ਡਾਲਰ ਅਤੇ ਦੱਖਣੀ ਓਨਟਾਰੀਓ ਦੇ ਖਪਤਕਾਰਾਂ ਨੂੰ 20.20 ਡਾਲਰ ਵਧੇਰੇ ਖਰਚਣੇ ਪੈਣਗੇ। 
ਐਨਰਜੀ ਬੋਰਡ ਨੇ ਕਿਹਾ ਕਿ ਕੁਦਰਤੀ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਇਹ ਕੀਮਤ ਸਾਲ 2009 ਅਤੇ 2014 ਦੇ ਸਮੇਂ ਵਿਚ ਕੁਦਰਤੀ ਗੈਸਾਂ ਲਈ ਭਰੀ ਜਾਣ ਵਾਲੀ ਕੀਮਤ ਤੋਂ ਕਿਤੇ ਘੱਟ ਹੈ। 

Kulvinder Mahi

News Editor

Related News