ਆਸਟਰੀਆ ''ਚ ਕੋਰੋਨਾ ਵਾਇਰਸ ਦੀ ਚੌਥੀ ਲਹਿਰ, ਦੇਸ਼ ਵਿਆਪੀ ਤਾਲਾਬੰਦੀ ਲਾਗੂ
Friday, Nov 19, 2021 - 05:23 PM (IST)
ਵਿਆਨਾ (ਏਪੀ)- ਆਸਟਰੀਆ ਦੇ ਚਾਂਸਲਰ ਅਲੈਗਜ਼ੈਂਡਰ ਸ਼ੈਲੇਨਬਰਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੀ ਚੌਥੀ ਲਹਿਰ ਦਾ ਮੁਕਾਬਲਾ ਕਰਨ ਲਈ ਦੇਸ਼ ਵਿਆਪੀ ਤਾਲਾਬੰਦੀ ਲਾਗੂ ਕੀਤੀ ਜਾਵੇਗੀ। ਸ਼ੈਲੇਨਬਰਗ ਨੇ ਕਿਹਾ ਕਿ ਤਾਲਾਬੰਦੀ ਸੋਮਵਾਰ ਤੋਂ ਸ਼ੁਰੂ ਹੋਵੇਗੀ ਅਤੇ ਦਸ ਦਿਨਾਂ ਤੱਕ ਲਾਗੂ ਰਹੇਗੀ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ 200 ਦੇ ਕਰੀਬ ਨਵੇਂ ਮਾਮਲੇ ਦਰਜ, ਲੋਕਾਂ ਲਈ ਜਾਰੀ ਕੀਤਾ ਗਿਆ 'ਵੈਕਸੀਨ ਪਾਸ'
ਇਸ ਵਿੱਚ ਸਕੂਲਾਂ, ਰੈਸਟੋਰੈਂਟਾਂ ਵਿੱਚ ਵਿਦਿਆਰਥੀਆਂ ਲਈ ਸਿੱਧੀਆਂ ਕਲਾਸਾਂ ਨਹੀਂ ਲੱਗਣਗੀਆਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ’ਤੇ ਵੀ ਪਾਬੰਦੀ ਹੋਵੇਗੀ। ਸਰਕਾਰੀ ਪ੍ਰਸਾਰਕ ORF ਦੀ ਖ਼ਬਰ ਮੁਤਾਬਕ ਦੇਸ਼ 'ਚ 1 ਫਰਵਰੀ ਤੋਂ ਟੀਕਾਕਰਨ ਵੀ ਲਾਜ਼ਮੀ ਕਰ ਦਿੱਤਾ ਜਾਵੇਗਾ। ਸ਼ੈਲੇਨਬਰਗ ਨੇ ਕਿਹਾ ਕਿ ਅਸੀਂ ਪੰਜਵੀਂ ਲਹਿਰ ਨਹੀਂ ਚਾਹੁੰਦੇ।
ਪੜ੍ਹੋ ਇਹ ਅਹਿਮ ਖ਼ਬਰ- ਪ੍ਰਕਾਸ਼ ਪੁਰਬ ਮੌਕੇ ਖੇਤੀ ਕਾਨੂੰਨ ਰੱਦ ਹੋਣ 'ਤੇ ਆਸਟ੍ਰੇਲੀਆ ਵੱਸਦੇ ਪੰਜਾਬੀ ਭਾਈਚਾਰੇ 'ਚ ਖੁਸ਼ੀ ਦੀ ਲਹਿਰ