ਦੁਨੀਆ ਦੇ ਇਸ ਦੇਸ਼ ਵਿਚ ਬੂਟੇ ਲਗਾਉਣ ਲਈ ਹੋਵੇਗੀ ਰਾਸ਼ਟਰੀ ਛੁੱਟੀ

Monday, Jul 15, 2019 - 05:43 PM (IST)

ਦੁਨੀਆ ਦੇ ਇਸ ਦੇਸ਼ ਵਿਚ ਬੂਟੇ ਲਗਾਉਣ ਲਈ ਹੋਵੇਗੀ ਰਾਸ਼ਟਰੀ ਛੁੱਟੀ

ਅੰਕਾਰਾ (ਏਜੰਸੀ)- ਕੀ ਤੁਸੀਂ ਕਦੇ ਦਰੱਖਤਾਂ ਲਈ ਕਿਸੇ ਦੇਸ਼ ਵਿਚ ਰਾਸ਼ਟਰੀ ਛੁੱਟੀ ਬਾਰੇ ਸੁਣਿਆ ਹੈ। ਤੁਹਾਡਾ ਜਵਾਬ ਹੋਵੇਗਾ ਨਹੀਂ। ਪਰ ਹੁਣ ਦੁਨੀਆ ਵਿਚ ਇਕ ਅਜਿਹਾ ਦੇਸ਼ ਹੈ ਜਿਥੇ ਬੂਟੇ ਲਗਾਉਣ ਕਾਰਨ ਰਾਸ਼ਟਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਟਰਕੀ ਦੇ ਰਾਸ਼ਟਰਪਤੀ ਰੇਸੇਪ ਤਈਅਪ ਐਰਦੋਗਨ ਨੇ ਨੌਜਵਾਨਾਂ ਨੂੰ ਇਕ ਅਪੀਲ ਕੀਤੀ ਅਤੇ ਬੂਟੇ ਲਈ ਨੈਸ਼ਨਲ ਹਾਲੀਡੇ ਦਾ ਐਲਾਨ ਦਿੱਤਾ ਹੈ। ਐਰਦੋਗਨ ਨੂੰ ਨੌਜਵਾਨ ਨੇ ਟਵਿੱਟਰ 'ਤੇ ਅਪੀਲ ਕੀਤੀ ਸੀ ਅਤੇ ਜਿਸ ਤਰ੍ਹਾਂ ਨਾਲ ਰਾਸ਼ਟਰਪਤੀ ਨੇ ਜਵਾਬ ਦਿੱਤਾ, ਉਹ ਵਾਇਰਲ ਹੋ ਗਿਆ ਹੈ। ਰਾਸ਼ਟਰਪਤੀ ਨੇ ਐਲਾਨ ਦਿੱਤਾ ਹੈ ਕਿ ਇਕ ਪੂਰੇ ਦਿਨ ਦੇਸ਼ ਦੇ ਲੋਕ ਬੂਟੇ ਲਗਾਉਣਗੇ ਅਤੇ ਇਸ ਵਿਚ ਆਮ ਨਾਗਰਿਕ ਹੀ ਨਹੀਂ ਸਰਕਾਰ ਦੇ ਅਧਿਕਾਰੀ ਵੀ ਸ਼ਾਮਿਲ ਹੋਣਗੇ।

ਟਵਿੱਟਰ 'ਤੇ ਅਨੀਸ ਸ਼ਾਹੀਨ ਨਾਮਕ ਨਾਗਰਿਕ ਵਲੋਂ ਇਸ ਗੱਲ ਲਈ ਸਰਕਾਰ ਨੂੰ ਅਪੀਲ ਕੀਤੀ ਗਈ ਸੀ। ਸ਼ਾਹੀਨ ਨੇ ਹੁਣ ਹਰ ਨਾਗਰਿਕ ਨੂੰ ਕਿਹਾ ਹੈ ਕਿ ਉਹ ਇਸ ਪਹਿਲ ਦਾ ਹਿੱਸਾ ਬਣਨ। ਸ਼ਾਹੀਨ ਨੇ ਟਵਿੱਟਰ 'ਤੇ ਲਿਖਿਆ ਸੀ ਕਿ ਇਕ ਆਈਡੀਆ ਹੈ। ਅਸੀਂ ਕਿਉਂ ਨਹੀਂ ਟ੍ਰਾ ਪਲਾਂਟਿੰਗ ਹਾਲੀਡੇ ਦਾ ਐਲਾਨ ਕਰ ਦਈਏ। ਇਕ ਦਿਨ ਜਦੋਂ ਦੇਸ਼ ਦੇ 82 ਮਿਲੀਅਨ ਲੋਕ ਜਿਸ ਵਿਚ ਬੱਚੇ ਅਤੇ ਬਜ਼ੁਰਗ ਵੀ ਹੋਣਗੇ, ਬੂਟੇ ਲਗਾਉਣਗੇ। ਸ਼ਾਹੀਨ ਨੇ ਇਸ ਮੈਸੇਜ ਵਿਚ ਅੱਗੇ ਲਿਖਿਆ ਕਿ ਆਓ ਦੁਨੀਆ ਸਾਹਮਣੇ ਇਕ ਉਦਾਹਰਣ ਪੇਸ਼ ਕਰਦੇ ਹਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਹਰੇ-ਭਰੇ ਦੇਸ਼ ਦਾ ਨਿਰਮਾਣ ਕਰਨ ਲਈ ਹੱਥ ਮਿਲਾਉਂਦੇ ਹਨ।

ਸ਼ਾਹੀਨ ਦਾ ਇਹ ਮੈਸੇਜ ਦੇਖਦੇ ਹੀ ਦੇਖਦੇ ਵਾਇਰਲ ਹੋ ਗਿਆ। ਲੋਕ ਇਸ ਨੂੰ ਰੀ-ਟਵੀਟ ਕਰਨ ਲੱਗੇ ਅਤੇ ਟਰਕੀ ਦੇ ਅਧਿਕਾਰੀਆਂ ਦਾ ਧਿਆਨ ਵੀ ਇਸ 'ਤੇ ਗਿਆ। ਇਨ੍ਹਾਂ ਅਧਿਕਾਰੀਆਂ ਵਿਚ ਸਭ ਤੋਂ ਘੱਟ ਉਮਰ ਦੀ ਸੰਸਦ ਰੁਮੇਸਿਆ ਕੜਕ ਵੀ ਸ਼ਾਮਲ ਸੀ। ਕੜਕ ਨੇ ਸ਼ਾਹੀਨ ਨੂੰ ਜਵਾਬ ਦਿੱਤਾ ਅਤੇ ਕਿਹਾ ਕਿ ਇਹ ਕਲ ਉਨ੍ਹਾਂ ਦੀ ਸਰਕਾਰ ਦਾ ਏਜੰਡਾ ਹੋਵੇਗਾ। ਸ਼ਾਹੀਨ ਅਤੇ ਰਾਸ਼ਟਰਪਤੀ ਵਿਚਾਲੇ ਜੋ ਮੈਸੇਜ ਐਕਸਚੇਂਜ ਹੋਏ ਉਸ 'ਤੇ 86000 ਤੋਂ ਜ਼ਿਆਦਾ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ ਸੀ। ਕੜਕ ਨੇ ਸ਼ਾਹੀਨ ਨਾਲ ਮੁਲਾਕਾਤ ਕੀਤੀ ਅਤੇ ਇਸ ਤੋਂ ਬਾਅਦ ਇਕ ਹੋਰ ਮੈਸੇਜ ਪੋਸਟ ਕੀਤਾ। ਕੜਕ ਨੇ ਲਿਖਿਆ ਕਿ ਛੇਤੀ ਹੀ ਦੇਸ਼ ਦੇ ਲੋਕਾਂ ਨੂੰ ਇਕ ਚੰਗੀ ਖਬਰ ਸੁਣਨ ਨੂੰ ਮਿਲੇਗੀ। ਕੜਕ ਨੇ ਲਿਖਿਆ ਛੇਤੀ ਹੀ ਦੁਨੀਆ ਦਾ ਇਕ ਹਰਾ ਟਰਕੀ ਦੇਖਣ ਨੂੰ ਮਿਲੇਗਾ ਅਤੇ ਇਸ ਵਿਚ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ। ਇਸ ਦੇ ਕੁਝ ਹੀ ਘੰਟਿਆਂ ਬਾਅਦ ਰਾਸ਼ਟਰਪਤੀ ਐਰਦੋਗਨ ਨੇ ਵੀ ਇਸ ਦਾ ਸਵਾਗਤ ਕੀਤਾ ਅਤੇ ਮੈਸੇਜ ਪੋਸਟ ਕੀਤਾ।


author

Sunny Mehra

Content Editor

Related News