ਨਿਊਯਾਰਕ ''ਚ ਕਰਵਾਈ ਗਈ ਤੀਜੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ, ਖਾਲਸਾਹੀ ਜਾਹੋ-ਜਲਾਲ ਨਾਲ ਹੋਈ ਸੰਪੰਨ

Tuesday, Oct 14, 2025 - 11:39 AM (IST)

ਨਿਊਯਾਰਕ ''ਚ ਕਰਵਾਈ ਗਈ ਤੀਜੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ, ਖਾਲਸਾਹੀ ਜਾਹੋ-ਜਲਾਲ ਨਾਲ ਹੋਈ ਸੰਪੰਨ

ਨਿਊਯਾਰਕ (ਰਾਜ ਗੋਗਨਾ)- ਗੱਤਕਾ ਖੇਡ ਨੂੰ ਅਮਰੀਕਾ ਵਿੱਚ ਪ੍ਰਫੁਲਿੱਤ ਕਰ ਰਹੀ ਗੱਤਕਾ ਖੇਡ ਦੀ ਨੈਸ਼ਨਲ ਜੱਥੇਬੰਦੀ ਗੱਤਕਾ ਫੈਡਰੇਸ਼ਨ ਯੂ.ਐੱਸ.ਏ. ਵੱਲੋਂ ਅਮਰੀਕਾ ਵਿੱਚ ਤੀਜੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਯੂ.ਐੱਸ.ਏ.  ਚ’ ਖਾਲਸਾਈ ਜਾਹੋ-ਜਲਾਲ ਨਾਲ "ਦਿ ਸਿੱਖ ਸੈਂਟਰ ਆਫ ਨਿਊਯਾਰਕ ਇੰਕ", 222-28-95 ਅਵੈਨਿਊ, ਕੁਈਨਜ਼ ਵਿਲੇਜ ਨਿਉਯਾਰਕ ਦੇ ਉਚੇਚੇ ਸਹਿਯੋਗ ਨਾਲ ਕਰਵਾਈ ਗਈ। ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਉਮਰ ਵਰਗ ਦੀਆਂ ਬੀਬੀਆਂ ਅਤੇ ਸਿੰਘਾਂ ਨੇ ਭਾਗ ਲਿਆ। ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ ਗੱਤਕਾ ਫੈਡਰੇਸ਼ਨ ਯੂ.ਐੱਸ.ਏ. ਪਿਛਲੇ ਕਾਫੀ ਸਾਲਾਂ ਤੋਂ ਪੱਬਾਂ ਭਾਰ ਹੋ ਕੇ ਵੱਖ ਵੱਖ ਰਾਜਾਂ ਵਿੱਚ ਗੱਤਕਾ ਖੇਡ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਚਾਰਾਜੋਈ ਕਰ ਰਹੀ ਹੈ।

ਤੀਜੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਯੂ.ਐੈੱਸ.ਏ. ਵਿੱਚ ਜੇਤੂ ਟੀਮਾਂ ਤੇ ਖਿਡਾਰੀਆਂ ਅਤੇ ਸਮੂਹ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਪ੍ਰੰਬਧਕਾਂ ਵਲੋਂ ਉਚੇਚੀ ਵਧਾਈ ਦਿੱਤੀ ਗਈ। ਵਿਸਥਾਰ 'ਚ ਗੱਲ ਕਰਦਿਆਂ ਗਤਕਾ ਫੈਡਰੇਸ਼ਨ ਯੂ.ਐੱਸ.ਏ. ਦੇ ਪ੍ਰਧਾਨ ਅਤੇ ਵਿਸ਼ਵ ਗੱਤਕਾ ਫੇਡਰੇਸ਼ਨ ਦੇ ਚੇਅਰਮੈਨ ਕੁਲਵਿੰਦਰ ਸਿੰਘ ਫਰੀਜ਼ਨੋ ਅਤੇ ਡਾ. ਦੀਪ ਸਿੰਘ ਜਨਰਲ ਸਕੱਤਰ ਵਿਸ਼ਵ ਗੱਤਕਾ ਫੇਡਰੇਸ਼ਨ ਵਲੋਂ ਸਾਂਝੇ ਤੋਰ ਤੇ ਜਾਣਕਾਰੀ ਦਿੰਦਿਆ ਆਖਿਆ ਹੈ ਕਿ ਇਸ ਸਾਲ ਦੇ ਨੈਸ਼ਨਲ ਗੱਤਕਾ ਮੁਕਾਬਲੇ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤੇ ਗਏ ਸਨ। 

PunjabKesari

ਸਿੰਗਲ ਸੋਟੀ ਸਿੰਘਾਂ ਦੇ 21 ਸਾਲ ਵਰਗ ਗਹਿਗਚ ਮੁਕਾਬਲਿਆਂ ਦੌਰਾਨ ਹਰਮੀਤ ਸਿੰਘ ਨਿਊਯਾਰਕ ਨੇ ਪਹਿਲੇ, ਮਨਦੀਪ ਸਿੰਘ ਦੂਜੇ ਤੇ ਸਨਦੀਪ ਸਿੰਘ, ਤਿੰਨੇ ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਖਾੜਾ ਨੇ ਤੀਜੇ ਸਥਾਨ 'ਤੇ ਕਬਜ਼ਾ ਕੀਤਾ। ਬੀਬੀਆਂ ਦੇ 21 ਸਾਲ ਵਰਗ ਦੇ ਸਿੰਗਲ ਸੋਟੀ ਦੇ ਮੁਕਾਬਲਿਆਂ ਦੌਰਾਨ ਗੁਰਵਿੰਦਰ ਕੌਰ ਕੈਨਸਸ ਗੱਤਕਾ ਅੇਸੋਸੀਏਸ਼ਨ ਨੇ ਪਹਿਲਾ, ਹਰਨੂਰ ਕੌਰ ਨਿਊਯਾਰਕ ਗੱਤਕਾ ਅੇਸੋਸੀਏਸ਼ਨ ਨੇ ਦੂਜਾ ਤੇ ਸ਼ਰਨ ਕੌਰ ਨਾਰਥ ਕੈਰੋਲੀਨਾ ਗੱਤਕਾ ਅੇਸੋਸੀਏਸ਼ਨ ਨੇ ਤੀਜਾ ਸਥਾਨ ਹਾਸਲ ਕੀਤਾ। 

ਉਮਰ ਵਰਗ 17 ਸਾਲ ਸਿੰਘਾਂ ਦੇ ਮੁਕਾਬਲਿਆਂ ਦੌਰਾਨ ਪਹਿਲਾ ਸਥਾਨ ਮਨਪ੍ਰੀਤ ਸਿੰਘ ਨਿਉਯਾਰਕ ਗੱਤਕਾ ਐਸੋਸੀਏਸ਼ਨ, ਦੂਜਾ ਸਥਾਨ ਅਨਮੋਲਪ੍ਰੀਤ ਸਿੰਘ ਅਤੇ ਕਰਨਪ੍ਰੀਤ ਸਿੰਘ-ਦੋਵੇਂ ਅਕਾਲ ਗੱਤਕਾ ਗੁਰਮਤਿ ਗਰੁੱਪ ਨਿਊਯਾਰਕ ਨੇ ਤੀਜੇ ਸਥਾਨ 'ਤੇ ਕਬਜ਼ਾ ਕੀਤਾ। ਉਮਰ ਵਰਗ 17 ਸਾਲ ਬੀਬੀਆਂ ਦੇ ਮੁਕਾਬਲਿਆਂ ਦੌਰਾਨ ਪਹਿਲਾ ਸਥਾਨ ਬੀਬੀ ਅਨੀਤ ਕੌਰ-ਨਿਉਜਰਸੀ ਗੱਤਕਾ ਅੇਸੋਸੀਏਸ਼ਨ, ਦੂਜਾ ਸਥਾਨ ਬੀਬੀ ਗੁਰਕੀਰਤ ਕੌਰ, ਕੈਨਸਸ ਗੱਤਕਾ ਅੇਸੋਸੀਏਸ਼ਨ ਅਤੇ ਸੀਰਤ ਕੌਰ ਪੈਨਸਲਵੇਨੀਆ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਤੀਜੇ ਸਥਾਨ 'ਤੇ ਜਿੱਤ ਹਾਸਲ ਕੀਤੀ।

PunjabKesari

ਉਮਰ ਵਰਗ 14 ਸਾਲ ਬੀਬੀਆਂ ਦੇ ਗੱਤਕਾ ਪ੍ਰਦਰਸ਼ਨੀ ਮੁਕਾਬਲਿਆਂ ਵਿੱਚ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਦਿਆਂ ਸੀਰਤ ਕੌਰ ਐਮ.ਏ, ਕੈਨਸਸ ਗੱਤਕਾ ਅੇਸੋਸੀਏਸ਼ਨ, ਸੋਨਮਪ੍ਰੀਤ ਕੌਰ ਦੋਵੇਂ ਨਿਉਯਾਰਕ ਗੱਤਕਾ ਅੇਸੋਸੀਏਸ਼ਨ ਅਤੇ ੲੈਰਲੀਨ ਕੌਰ ਨੇ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਉੱਥੇ ਹੀ ਸਿੰਘਾਂ ਦੇ ਮੁਕਾਬਲੇ ਵਿੱਚ ਹਰਜਾਪ ਸਿੰਘ, ਪੁਨੀਤ ਸਿੰਘ ਦੋਵੇਂ ਗੱਤਕਾ ਅਖਾੜਾ-ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਤੀਜੇ ਸਥਾਨ ਲਈ ਹਰਜੱਸ ਸਿੰਘ ਬਨਵੈਤ ਬੌਸਟਨ ਨੇ ਆਪਣੀ ਜਗ੍ਹਾ ਬਣਾਈ। 

ਜੱਜਮੈਂਟ ਅਤੇ ਰੈਫਰੀ ਕੌਸ਼ਲ ਦੀ ਅਗਵਾਈ ਲਵਪ੍ਰੀਤ ਸਿੰਘ ਅਮਨ ਸਾਸਕਾਟੂਨ, ਕਨੈਡਾ, ਬੀਬਾ ਕਿਰਨਜੋਤ ਕੌਰ, ਹਰਭਜਨ ਸਿੰਘ ਨਾਰਥ ਕੈਰੋਲੀਨਾ, ਕਰਨਸ਼ੇਰ ਸਿੰਘ ਪੈਨਸਲਵੇਨੀਆ, ਸੁਜਾਨ ਸਿੰਘ ਸੀਨੀਅਰ ਰੈਫਰੀ ਅਮਰੀਕਾ, ਜਸਕੀਰਤ ਸਿੰਘ ਸੀਨੀਅਰ ਕੋਚ, ਭਾਈ ਗਗਨਦੀਪ ਸਿੰਘ ਅਖੰਡ ਕੀਰਤਨੀ ਜੱਥਾ ਅਤੇ ਟ੍ਰਸਟੀ ਸਿੱਖ ਕਲਚਰਲ ਸੋਸਾਇਟੀ, ਨਿਉਯਾਰਕ, ਭਾਈ ਦਲਬੀਰ ਸਿੰਘ ਅਖੰਡ ਕੀਰਤਨੀ ਜੱਥਾ, ਭਾਈ ਸਰਬਜੀਤ ਸਿੰਘ ਦਮਦਮੀ ਟਕਸਾਲ, ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ ਸਤਿੰਦਰਪਾਲ ਸਿੰਘ ਅਤੇ ਨਿਹੰਗ ਹਰਿੰਦਰ ਸਿੰਘ ਤੇ ਪ੍ਰਭਦੀਪ ਸਿੰਘ ਨਿਊਯਾਰਕ ਆਦਿ ਵਲੋਂ ਕੀਤੀ ਗਈ।

PunjabKesari

ਇਸ ਤੋਂ ਇਲਾਵਾ ਅਮੀਤੋਜ ਸਿੰਘ ਨੂੰ ਫੇਅਰਪਲੇ ਐਵਾਰਡ ਅਤੇ ਨਾਰਥ ਕੈਰੋਲੀਨਾ ਦੀ ਸਮੁੱਚੀ ਟੀਮ ਨੂੰ ਫੇਅਰ ਪਲੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਗੁਰਨਮਨ ਸਿੰਘ ਪੈਨਸਲਵੇਨੀਆ ਅਤੇ ਹਰਨਿੱਧ ਕੌਰ ਨਿਊਯਾਰਕ ਨੂੰ ਸਿੰਘ ਅਤੇ ਬੀਬੀਆਂ ਦੀ ਵੱਖ-ਵੱਖ ਕੈਟੇਗਰੀਆਂ ਵਿੱਚ ਐਮਰਜਿੰਗ ਪਲੇਅਰ ਐਵਾਰਡ ਲਈ ਚੁਣਿਆ ਗਿਆ। ਬੈਸਟ ਪਲੇਅਰ ਲਈ ਗੁਰਨੂਰ ਸਿੰਘ ਨਿਊਯਾਰਕ ਅਤੇ ਨਾਰਥ ਕੈਰੋਲੀਨਾ ਤੋਂ ਬ੍ਰਹਮਲੀਨ ਕੌਰ ਦੀ ਚੋਣ ਕਰਕੇ ਸਨਮਾਨਿਤ ਕੀਤਾ ਗਿਆ। ਕੈਨਸਸ ਗੱਤਕਾ ਅੇਸੋਸੀਏਸ਼ਨ ਟੀਮ ਨੂੰ ਮੋਸਟ ਵੈਲਿਉਏਬਲ ਟੀਮ ਅਤੇ ਮਨਪ੍ਰੀਤ ਸਿੰਘ ਨਿਉਯਾਰਕ ਨੇ ਵਿਅਕਤੀ ਕੈਟਾਗਰੀ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਆਪਣੀ ਥਾਂ ਬਣਾਈ।

PunjabKesari

ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਇਨਾਮ ਵੰਡ ਪ੍ਰੋਗਰਾਮ ਦੋਰਾਨ ਕਲਵਿੰਦਰ ਸਿੰਘ ਕੈਲੀਫੋਰਨੀਆ, ਸਵਰਨਜੀਤ ਸਿੰਘ ਕੌਂਸਲਮੈਨ ਨਾਰਵਿੱਚ ਸ਼ਹਿਰ ਕਨੈਕਟੀਕਟ, ਭਾਈ ਸੀਤਲ ਸਿੰਘ- ਸਿੱਖ ਕਲਚਰਲ ਸੋਸਾਇਟੀ-ਨਿਉਯਾਰਕ, ਡਾ. ਅਵਤਾਰ ਸਿੰਘ ਟੀਨਾ ਅਤੇ ਸਤਿਨਾਮ ਸਿੰਘ ਪਰਹਾਰ, ਡਾ. ਸੁਨੀਲ ਕਨਵਰ ਸਿੰਘ ਪੈਨਸਲਵੇਨੀਆ, ਡਾ. ਹਰਪ੍ਰੀਤ ਕੌਰ ਕੁਮੈਂਟੇਟਰ, ਮੋਨੀਦੰਰ ਸਿੰਘ ਡਾਇਰੈਕਟਰ ਯੁਨਾਈਟਿਡ ਸਿੱਖ, ਬੀਬਾ ਸਰਬਜੀਤ ਕੌਰ ਵੈਸਚੈਸਟਰ ਕਾਂਉਟੀ, ਭਾਈ ਰਜਿੰਦਰ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਸੋਸਾਇਟੀ, ਸਰਬਜੀਤ ਸਿੰਘ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਨਰਿੰਦਰ ਸਿੰਘ ਵਲੋਂ ਸ਼੍ਰੋਮਣੀ ਅਕਾਲੀ ਦਲ (ਮਾਨ) ਤੇ ਸਮੂਹ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਤੇ ਵਧਾਈਆਂ ਦਿੱਤੀਆਂ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News