ਸਲੋਵੇਨੀਆ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਚੁਣੀ ਗਈ ਨਤਾਸਾ ਪਰਕ ਮੁਸਰ

Monday, Nov 14, 2022 - 10:27 AM (IST)

ਲੁਬਲਜਾਨਾ (ਭਾਸ਼ਾ)- ਲਿਬਰਲ ਨੇਤਾ ਨਤਾਸਾ ਪਰਕ ਮੁਸਰ ਨੂੰ ਯੂਰਪੀ ਦੇਸ਼ ਸਲੋਵੇਨੀਆ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਚੁਣਿਆ ਗਿਆ ਹੈ। ਉਨ੍ਹਾਂ ਨੇ ਐਤਵਾਰ ਨੂੰ ਰਾਸ਼ਟਰਪਤੀ ਚੋਣ ਲਈ ਦੇਸ਼ ਦੇ ਸਾਬਕਾ ਵਿਦੇਸ਼ ਮੰਤਰੀ ਐਂਜੇ ਲੋਗਰ ਨੂੰ 'ਰਨ-ਆਫ' ਵਿਚ ਹਰਾਇਆ। ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਮੁਸਰ ਨੇ ਕਿਹਾ ਕਿ ਉਨ੍ਹਾਂ ਦਾ ਪਹਿਲਾ ਕੰਮ ਸਲੋਵੇਨੀਆ ਵਿੱਚ ਸੱਜੇ ਅਤੇ ਖੱਬੇ ਗਠਜੋੜ ਵਿਚਕਾਰ ਪਾੜੇ ਨੂੰ ਪੂਰਾ ਕਰਨਾ ਹੋਵੇਗਾ। ਇੱਥੇ ਦੱਸ ਦਈਏ ਕਿ 'ਰਨ-ਆਫ' ਇੱਕ ਵੋਟਿੰਗ ਪ੍ਰਣਾਲੀ ਹੈ ਜਿਸ ਵਿੱਚ ਪਹਿਲੇ ਗੇੜ ਵਿੱਚ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਵਾਲੇ ਦੋ ਉਮੀਦਵਾਰ ਦੂਜੇ ਗੇੜ ਵਿੱਚ ਦਾਖਲ ਹੁੰਦੇ ਹਨ ਅਤੇ ਉਸ ਵਿਚ ਜਿੱਤ ਦਰਜ ਕਰਨ ਵਾਲੇ ਉਮੀਦਵਾਰ ਨੂੰ ਜੇਤੂ ਐਲਾਨਿਆ ਜਾਂਦਾ ਹੈ। 

ਅਧਿਕਾਰੀਆਂ ਮੁਤਾਬਕ ਰਨ-ਆਫ 'ਚ ਮੁਸਰ ਨੂੰ 54 ਫੀਸਦੀ ਵੋਟ ਮਿਲੇ, ਜਦਕਿ ਲੋਗਰ ਨੂੰ 46 ਫੀਸਦੀ ਵੋਟਾਂ ਮਿਲੀਆਂ। ਰਾਸ਼ਟਰਪਤੀ ਦੇ ਤੌਰ 'ਤੇ ਮੁਸਰ ਦੀ ਚੋਣ ਕੇਂਦਰਵਾਦੀ-ਖੱਬੇ ਗੱਠਜੋੜ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰੇਗੀ, ਜਿਸ ਨੇ ਅਪ੍ਰੈਲ ਵਿੱਚ ਸਲੋਵੇਨੀਆ ਦੀ ਸੰਸਦੀ ਚੋਣ ਜਿੱਤੀ ਸੀ। ਸਮਰਥਕਾਂ ਨੇ ਆਪਣੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਕਿਹਾ ਕਿ ਮੇਰਾ ਪਹਿਲਾ ਕੰਮ ਸਲੋਵੇਨੀਆ ਦੇ ਸਾਰੇ ਨਾਗਰਿਕਾਂ ਵਿਚਾਲੇ ਗੱਲਬਾਤ ਸ਼ੁਰੂ ਕਰਨਾ ਹੋਵੇਗਾ। ਉੱਥੇ ਲੋਗਰ (46) ਨੇ ਹਾਰ ਸਵੀਕਾਰ ਕਰਦਿਆਂ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਮੁਸਰ ਚੋਣ ਪ੍ਰਚਾਰ ਮੁਹਿੰਮ ਦੌਰਾਨ ਦੇਸ਼ਵਾਸੀਆਂ ਨਾਲ ਕੀਤੇ ਗਏ ਗਏ ਵਾਅਦੇ ਪੂਰੀ ਤਰ੍ਹਾਂ ਨਿਭਾਏਗੀ।

ਪੜ੍ਹੋ ਇਹ ਅਹਿਮ ਖ਼ਬਰ- ਭਾਰਤ ਤੋਂ ਪੱਕੇ ਤੌਰ 'ਤੇ ਕੈਨੇਡਾ PR ਵੀਜ਼ਾ 'ਤੇ ਜਾਣ ਵਾਲਿਆਂ ਲਈ ਵੱਡੀ ਅਪਡੇਟ, ਪੜ੍ਹੋ ਪੂਰਾ ਵੇਰਵਾ

ਮੁਸਰ (54) ਸਲੋਵੇਨੀਆ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਹੋਵੇਗੀ, ਜੋ 1991 'ਚ ਇਕ ਆਜ਼ਾਦ ਦੇਸ਼ ਦੇ ਰੂਪ 'ਚ ਹੋਂਦ 'ਚ ਆਈ ਸੀ। ਯੂਗੋਸਲਾਵੀਆ ਦਾ ਟੁੱਟਣ ਦੇ ਬਾਅਦ ਇਕ ਸੁਤੰਤਰ ਦੇਸ਼ ਦੇ ਰੂਪ ਵਿਚ ਹੋਂਦ ਵਿਚ ਆਏ ਸਲੋਵਾਨੀਆ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਹੋਵੇਗੀ।. ਉਹ ਇੱਕ ਮਸ਼ਹੂਰ ਵਕੀਲ ਵੀ ਹੈ, ਜਿਸਨੇ ਸਲੋਵੇਨੀਆ ਵਿੱਚ ਇੱਕ 'ਕਾਪੀਰਾਈਟ' ਕੇਸ ਵਿੱਚ ਸਾਬਕਾ ਅਮਰੀਕੀ ਫਸਟ ਲੇਡੀ ਮੇਲਾਨੀਆ ਟਰੰਪ ਦੀ ਨੁਮਾਇੰਦਗੀ ਕੀਤੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News