ਨਾਸਾ ਦੇ ਪੁਲਾੜ ਯਾਤਰੀਆਂ ਨਾਲ ਪਹਿਲੀ ਸਪੇਸ ਉਡਾਣ ਦੇ ਲਈ ਪਹੁੰਚੇ ਟੈਸਟ ਪਾਇਲਟ

05/21/2020 6:00:52 PM

ਵਾਸ਼ਿੰਗਟਨ (ਭਾਸ਼ਾ): ਨਾਸਾ ਦੇ ਲਈ ਸਪੇਸਐਕਸ ਦੇ ਰਾਕੇਟ ਨਾਲ ਆਪਣੀ ਇਤਿਹਾਸਿਕ ਸਪੇਸ ਉਡਾਣ ਤੋਂ ਠੀਕ ਇਕ ਹਫਤੇ ਪਹਿਲਾਂ 2 ਪੁਲਾੜ ਯਾਤਰੀ ਬੁੱਧਵਾਰ ਨੂੰ ਕੇਨੇਡੀ ਸਪੇਸ ਸੈਂਟਰ ਪਹੁੰਚੇ। ਇਹ ਪਿਛਲੇ 9 ਸਾਲ ਦੇ ਬਾਅਦ ਪੁਲਾੜ ਯਾਤਰੀਆਂ ਦੇ ਨਾਲ ਹੋਣ ਵਾਲੀ ਪਹਿਲੀ ਸਪੇਸ ਉਡਾਣ ਹੈ। ਇਹ ਪਹਿਲੀ ਵਾਰ ਹੈ ਕਿ ਸਰਕਾਰ ਦੀ ਬਜਾਏ ਕੋਈ ਨਿੱਜੀ ਕੰਪਨੀ ਪੁਲਾੜ ਯਾਤਰੀਆਂ ਨੂੰ ਸਪੇਸ ਵਿਚ ਭੇਜੇਗੀ। 

PunjabKesari

ਪੜ੍ਹੋ ਇਹ ਅਹਿਮ ਖਬਰ- ਖਾਸ ਤਰ੍ਹਾਂ ਦਾ ਮਾਸਕ ਬਣਾਉਣ ਦੀ ਤਿਆਰੀ, ਸੰਪਰਕ 'ਚ ਆਉਂਦੇ ਹੀ ਖਤਮ ਹੋਵੇਗਾ ਕੋਰੋਨਾ

ਨਾਸਾ ਦੇ ਟੈਸਟ ਪਾਇਲਟ ਡਗ ਹਰਲੀ ਅਤੇ ਬੌਬ ਬੇਨਕਨ ਸਪੇਸ ਏਜੰਸੀ ਦੇ ਇਕ ਜਹਾਜ਼ ਜ਼ਰੀਏ ਹਿਊਸਟਨ ਸਥਿਤ ਆਪਣੇ ਘਰ ਤੋਂ ਫਲੋਰੀਡਾ ਪਹੁੰਚੇ। ਹਰਲੀ ਨੇ ਪੱਤਰਕਾਰਾਂ ਨੂੰ ਕਿਹਾ,''ਇਹ ਨਾਸਾ ਅਤੇ ਸਪੇਸ ਪ੍ਰੋਗਰਾਮ ਲਈ ਅਦਭੁੱਤ ਸਮਾਂ ਹੈ, ਇਕ ਵਾਰ ਫਿਰ ਫਲੋਰੀਡਾ ਤੋਂ ਅਮਰੀਕਾ ਚਾਲਕ ਦੇ ਮੈਂਬਰਾਂ ਨੂੰ ਭੇਜ ਰਹੇ ਹਾਂ ਅਤੇ ਆਸ ਹੈ ਕਿ ਇਹ ਹੁਣ ਕਰੀਬ ਇਕ ਹਫਤੇ ਵਿਚ ਹੋਵੇਗਾ।'' ਬੇਨਕਨ ਨੇ ਕਿਹਾ,''ਅਸੀਂ ਇਸ ਨੂੰ ਇਕ ਮੌਕੇ ਦੇ ਤੌਰ 'ਤੇ ਦੇਖਦੇ ਹਾਂ ਪਰ ਨਾਲ ਹੀ ਇਹ ਅਮਰੀਕੀ ਲੋਕਾਂ, ਸਪੇਸਐਕਸ ਦੀ ਟੀਮ ਅਤੇ ਨਾਸਾ ਦੇ ਸਾਰੇ ਲੋਕਾਂ ਦੇ ਲਈ ਸਾਡੀ ਜ਼ਿੰਮੇਵਾਰੀ ਹੈ।'' ਦੋਹਾਂ ਨੇ ਸਪੇਸਐਕਸ ਦੇ ਫਾਲਕਨ 9 ਰਾਕੇਟ ਜ਼ਰੀਏ ਅਗਲੇ ਬੁੱਧਵਾਰ ਨੂੰ ਅੰਤਰਰਾਸ਼ਰੀ ਸਪੇਸ ਸਟੇਸ਼ਨ ਲਈ ਉਡਾਣ ਭਰਨੀ ਹੈ।


Vandana

Content Editor

Related News