ਨਾਸਾ ਨੇ 10 ਨਵੇਂ ਪੁਲਾੜ ਯਾਤਰੀਆਂ ਦੀ ਕੀਤੀ ਚੋਣ
Tuesday, Dec 07, 2021 - 10:30 AM (IST)
ਕੇਪ ਕੈਨੇਵਰਲ (ਭਾਸ਼ਾ): ਨਾਸਾ ਨੇ ਸੋਮਵਾਰ ਨੂੰ 10 ਨਵੇਂ ਪੁਲਾੜ ਯਾਤਰੀਆਂ ਦੀ ਚੋਣ ਕੀਤੀ, ਜਿਨ੍ਹਾਂ ਵਿੱਚੋਂ ਅੱਧੇ ਫ਼ੌਜੀ ਪਾਇਲਟ ਹਨ। ਪੁਲਾੜ ਏਜੰਸੀ 'ਨੈਸ਼ਨਲ ਐਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ' (ਨਾਸਾ) ਨੇ ਹਿਊਸਟਨ 'ਚ ਇਕ ਸਮਾਰੋਹ ਦੌਰਾਨ ਛੇ ਪੁਰਸ਼ਾਂ ਅਤੇ ਚਾਰ ਔਰਤਾਂ ਬਾਰੇ ਜਾਣ-ਪਛਾਣ ਕਰਵਾਈ। ਹਿਊਸਟਨ 'ਮਿਸ਼ਨ ਕੰਟਰੋਲ ਅਤੇ ਪੁਲਾੜ ਯਾਤਰੀ ਕੋਰ' ਦਾ ਕੇਂਦਰ ਹੈ। ਇਸ ਲਈ 12 ਹਜ਼ਾਰ ਤੋਂ ਵੱਧ ਲੋਕਾਂ ਨੇ ਅਪਲਾਈ ਕੀਤਾ ਸੀ। ਚੁਣੇ ਗਏ 10 ਲੋਕਾਂ ਦੀ ਉਮਰ 30 ਤੋਂ 40 ਸਾਲ ਦੇ ਵਿਚਕਾਰ ਹੈ ਜਿਹਨਾਂ ਨੂੰ 'ਸਪੇਸ ਫਲਾਈਟ' 'ਚ ਯਾਤਰਾ ਕਰਨ ਦੇ ਯੋਗ ਬਣਾਉਣ ਲਈ ਪਹਿਲਾਂ ਦੋ ਸਾਲ ਸਿਖਲਾਈ ਦਿੱਤੀ ਜਾਵੇਗੀ।
ਪੜ੍ਹੋ ਇਹ ਅਹਿਮ ਖਬਰ- UAE 'ਚ 54 ਦਿਨਾਂ ਦੇ ਸੰਘਰਸ਼ ਤੋਂ ਬਾਅਦ ਭਾਰਤੀ ਨੇ ਖਤਰਨਾਕ ਬੀਮਾਰੀ ਨੂੰ ਦਿੱਤੀ ਮਾਤ
ਇਹਨਾਂ 10 ਲੋਕਾਂ ਵਿੱਚ ਲੜਾਕੂ ਅਤੇ ਟੈਸਟ ਪਾਇਲਟਾਂ ਤੋਂ ਇਲਾਵਾ ਇੱਕ ਮੈਡੀਕਲ ਭੌਤਿਕ ਵਿਗਿਆਨੀ, ਡ੍ਰਿਲਿੰਗ ਮਾਹਰ, ਸਮੁੰਦਰੀ ਰੋਬੋਟਿਸਟ, ਸਪੇਸਐਕਸ ਫਲਾਈਟ ਸਰਜਨ ਅਤੇ ਬਾਇਓਇੰਜੀਨੀਅਰ ਸ਼ਾਮਲ ਹਨ, ਜੋ ਇੱਕ ਚੈਂਪੀਅਨ ਸਾਈਕਲਿਸਟ ਵੀ ਰਹੇ ਹਨ। ਸੰਯੁਕਤ ਅਰਬ ਅਮੀਰਾਤ ਦੇ ਦੋ ਪੁਲਾੜ ਯਾਤਰੀ ਉਸ ਨਾਲ ਸਿਖਲਾਈ ਲੈਣਗੇ। 1959 ਵਿੱਚ 'ਮਰਕਰੀ ਸੇਵਨ' ਤੋਂ ਲੈ ਕੇ ਨਾਸਾ ਨੇ 360 ਲੋਕਾਂ ਨੂੰ ਆਪਣੀ ਪੁਲਾੜ ਯਾਤਰੀ ਕੋਰ ਵਿੱਚ ਸ਼ਾਮਲ ਕੀਤਾ ਹੈ। ਆਖਰੀ ਵਾਰ 2017 ਵਿੱਚ ਇਕ ਪੁਲਾੜ ਯਾਤਰੀ ਚੁਣਿਆ ਗਿਆ ਸੀ।