ਨਾਸਾ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਇਸ ਵਾਰ ਪੁਲਾੜ 'ਚ ਮਨਾਏਗੀ ਦੀਵਾਲੀ
Wednesday, Oct 30, 2024 - 01:20 PM (IST)

ਵਾਸ਼ਿੰਗਟਨ (ਰਾਜ ਗੋਗਨਾ)- ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਇੱਕ ਵੀਡੀਓ ਸੰਦੇਸ਼ ਸਾਂਝਾ ਕੀਤਾ ਹੈ, ਜਿਸ ਵਿੱਚ ਉਸਨੇ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਹਨ। ਵਿਲੀਅਮਜ਼ ਨੇ ਆਪਣੇ ਸੰਦੇਸ਼ ਵਿੱਚ ਕਿਹਾ, "ਆਈ.ਐੱਸ.ਐੱਸ. ਤੋਂ ਸ਼ੁਭਕਾਮਨਾਵਾਂ। ਮੈਂ ਵ੍ਹਾਈਟ ਹਾਊਸ ਅਤੇ ਦੁਨੀਆ ਭਰ ਵਿੱਚ ਦੀਵਾਲੀ ਮਨਾ ਰਹੇ ਸਾਰੇ ਲੋਕਾਂ ਨੂੰ ਸ਼ੁਭਕਾਮਨਾਵਾਂ ਦੇਣਾ ਚਾਹੁੰਦੀ ਹਾਂ। ਇਸ ਸਾਲ, ਮੈਨੂੰ ਆਈ.ਐੱਸ.ਐੱਸ. 'ਤੇ ਧਰਤੀ ਤੋਂ 260 ਮੀਲ ਉੱਪਰ ਦੀਵਾਲੀ ਮਨਾਉਣ ਦਾ ਵਿਲੱਖਣ ਮਿਲਿਆ ਮੌਕਾ ਹੈ। ਮੇਰੇ ਪਿਤਾ ਨੇ ਸਾਨੂੰ ਦੀਵਾਲੀ ਅਤੇ ਹੋਰ ਭਾਰਤੀ ਤਿਉਹਾਰਾਂ ਬਾਰੇ ਵਿਚ ਹਮੇਸ਼ਾ ਸਿਖਾਇਆ ਅਤੇ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੋੜੇ ਰੱਖਿਆ। ਦੀਵਾਲੀ ਖੁਸ਼ੀ ਦਾ ਪਲ ਹੈ, ਕਿਉਂਕਿ ਦੁਨੀਆ ਵਿੱਚ ਚੰਗਿਆਈ ਕਾਇਮ ਹੈ। ਸਾਡੇ ਭਾਈਚਾਰੇ ਨਾਲ ਦੀਵਾਲੀ ਮਨਾਉਣ ਲਈ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦਾ ਧੰਨਵਾਦ।" ਇਹ ਵੀਡੀਓ ਸੰਦੇਸ਼ ਵਾਈਟ ਹਾਊਸ 'ਚ ਦੀਵਾਲੀ ਦੇ ਜਸ਼ਨ ਦੌਰਾਨ ਆਇਆ ਹੈ।
ਇਹ ਵੀ ਪੜ੍ਹੋ: ਚੀਨ ਨੂੰ ਝਟਕਾ, Apple ਨੇ 6 ਮਹੀਨਿਆਂ 'ਚ ਭਾਰਤ ਤੋਂ ਨਿਰਯਾਤ ਕੀਤੇ 50,454 ਕਰੋੜ ਰੁਪਏ ਦੇ iPhone
ਸੁਨੀਤਾ ਵਿਲੀਅਮਜ਼ ਜੂਨ ਤੋਂ ਆਪਣੇ ਸਾਥੀ ਪੁਲਾੜ ਯਾਤਰੀ ਬੁਚ ਵਿਲਮੋਰ ਨਾਲ ਆਈ. ਐੱਸ.ਐੱਸ 'ਤੇ ਹੈ। ਦੋਵਾਂ ਨੇ 5 ਜੂਨ ਨੂੰ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ 'ਤੇ ਆਪਣੀ ਪਹਿਲੀ ਚਾਲਕ ਦਲ ਦੀ ਉਡਾਣ ਭਰੀ ਸੀ। ਜੋ 6 ਜੂਨ ਨੂੰ ਪੁਲਾੜ ਸਟੇਸ਼ਨ 'ਤੇ ਪਹੁੰਚੀ ਸੀ। ਸਟਾਰਲਾਈਨਰ ਵਿਚ ਤਕਨੀਕੀ ਖ਼ਰਾਬੀ ਕਾਰਨ ਇਸ ਨੂੰ ਚਾਲਕ ਦਲ ਦੇ ਬਿਨਾਂ ਧਰਤੀ 'ਤੇ ਵਾਪਸ ਲਿਆਉਣ ਦਾ ਫੈਸਲਾ ਕੀਤਾ ਗਿਆ ਅਤੇ ਪੁਲਾੜ ਯਾਨ 6 ਸਤੰਬਰ ਨੂੰ ਸਫਲਤਾਪੂਰਵਕ ਵਾਪਸ ਆ ਗਿਆ ਸੀ, ਕਿਉਂਕਿ ਨਾਸਾ ਨੇ ਅਗਸਤ ਵਿੱਚ ਕਿਹਾ ਸੀ ਕਿ ਵਿਲਮੋਰ ਅਤੇ ਵਿਲੀਅਮਜ਼ ਨੂੰ ਧਰਤੀ 'ਤੇ ਵਾਪਸ ਲਿਆਉਣਾ ਬਹੁਤ ਖਤਰਨਾਕ ਹੈ। ਹੁਣ ਨਾਸਾ ਨੇ ਧਰਤੀ 'ਤੇ ਉਨ੍ਹਾਂ ਦੇ ਆਉਣ ਲਈ 25 ਫਰਵਰੀ 2025 ਦੀ ਤਾਰੀਖ਼ ਤੈਅ ਕੀਤੀ ਹੈ।
ਇਹ ਵੀ ਪੜ੍ਹੋੋ: PM ਜਸਟਿਨ ਟਰੂਡੋ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਵਿਰੋਧੀ ਪਾਰਟੀ ਨੇ ਕਰ 'ਤਾ ਇਹ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8