ਨਾਸਾ ਨੇ ਪੁਲਾੜ ਦੀ ਦੁਨੀਆ ''ਚ ਰਚਿਆ ਇਤਿਹਾਸ, ਧਰਤੀ ਨੂੰ ਉਲਕਾਪਿੰਡ ਤੋਂ ਬਚਾਉਣ ਦਾ ਮਿਸ਼ਨ ਕਾਮਯਾਬ
Tuesday, Sep 27, 2022 - 12:47 PM (IST)
ਲਾਸ ਏਂਜਲਸ (ਵਾਰਤਾ)- ਅਮਰੀਕੀ ਪੁਲਾੜ ਏਜੰਸੀ (ਨਾਸਾ) ਨੇ ਪੁਲਾੜ ਦੀ ਦੁਨੀਆ ਵਿਚ ਇਤਿਹਾਸ ਰਚਦੇ ਹੋਏ ਭਵਿੱਖ ਵਿਚ ਸੰਭਾਵਿਤ ਗ੍ਰਹਿਆਂ ਤੋਂ ਧਰਤੀ ਨੂੰ ਬਚਾਉਣ ਦੀ ਉਸ ਦੀ ਸਮਰੱਥਾ ਦਾ ਪ੍ਰੀਖਣ ਕਰਨ ਲਈ ਇਕ ਛੋਟੇ ਪੁਲਾੜ ਯਾਨ ਨੂੰ ਗ੍ਰਹਿ ਵਿਚ ਸਫ਼ਲਤਾਪੂਰਵਕ ਟੱਕਰ ਮਾਰੀ ਹੈ। ਏਜੰਸੀ ਦੇ ਅਨੁਸਾਰ, "ਡਬਲ ਐਸਟਰਾਇਡ ਰੀ-ਡਾਇਰੈਕਸ਼ਨ ਟੈਸਟ ਮਿਸ਼ਨ ਤਹਿਤ ਯਾਨ 26 ਸਤੰਬਰ ਨੂੰ ਸਵੇਰੇ 4.45 ਵਜੇ ਐਸਟਰਾਇਡ ਡਿਡਾਈਮੋਸ ਦੇ ਚੰਦਰਮਾ ਵਰਗੇ ਪੱਥਰ ਡਿਮੋਰਫੋਸ ਨਾਲ ਟਕਰਾਇਆ ਸੀ।"
ਇਹ ਵੀ ਪੜ੍ਹੋ: ਸ਼ਿੰਜੋ ਆਬੇ ਦੇ ਸਰਕਾਰੀ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਜਾਪਾਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ
Don't want to miss a thing? Watch the final moments from the #DARTMission on its collision course with asteroid Dimporphos. pic.twitter.com/2qbVMnqQrD
— NASA (@NASA) September 26, 2022
ਉਨ੍ਹਾਂ ਕਿਹਾ ਕਿ ਨਾਸਾ ਨੇ ਛੋਟੇ ਪੁਲਾੜ ਯਾਨ ਨੂੰ ਸਿੱਧਾ ਗ੍ਰਹਿ ਵਿਚ ਟਕਰਾਉਣ ਵਿਚ ਕਾਮਯਾਬੀ ਹਾਸਲ ਕੀਤੀ। 14 ਹਜ਼ਾਰ ਮੀਲ ਪ੍ਰਤੀ ਘੰਟਾ ਦੀ ਟੱਕਰ ਨੂੰ ਇਹ ਟੈਸਟ ਕਰਨ ਲਈ ਤਿਆਰ ਕੀਤਾ ਗਿਆ ਸੀ ਕਿ ਕਿਸੇ ਦਿਨ ਧਰਤੀ ਨੂੰ ਸੰਭਾਵਿਤ ਵਿਨਾਸ਼ਕਾਰੀ ਪ੍ਰਭਾਵ ਤੋਂ ਬਚਾਉਣ ਲਈ ਅਜਿਹੀ ਤਕਨੀਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੌਨਸ ਹੌਪਕਿੰਸ ਯੂਨੀਵਰਸਿਟੀ ਅਪਲਾਈਡ ਫਿਜ਼ਿਕਸ ਲੈਬਾਰਟਰੀ ਦਾ ਨਾਸਾ ਨਾਲ ਇਕਰਾਰਨਾਮੇ ਤਹਿਤ ਸ਼ੁਰੂ ਕੀਤੇ ਗਏ ਇਸ ਮਿਸ਼ਨ ਨੂੰ ਸ਼ਾਨਦਾਰ ਸਫ਼ਲਤਾ ਮਿਲੀ। ਪੁਲਾੜ ਯਾਨ ਉਲਕਾਪਿੰਡ ਨਾਲ ਟਕਰਾਉਣ ਦੇ ਪਲ ਨੇ ਵਿਗਿਆਨੀਆਂ ਨੂੰ ਉਤਸ਼ਾਹ ਨਾਲ ਭਰ ਦਿੱਤਾ। ਟੱਕਰ ਦਾ ਆਖ਼ਰੀ ਮਿੰਟ ਦਾ ਲਾਈਵ ਵੀਡੀਓ ਵੀ ਦਿਖਾਈ ਦੇ ਰਿਹਾ ਸੀ।
ਇਹ ਵੀ ਪੜ੍ਹੋ: ਲੈਂਡਿੰਗ ਦੌਰਾਨ ਰਨਵੇ ਤੋਂ ਫਿਸਲ ਕੇ ਝੀਲ 'ਚ ਵੜਿਆ ਕਾਰਗੋ ਜਹਾਜ਼, ਵੇਖੋ ਤਸਵੀਰਾਂ
ਨਾਸਾ ਨੇ ਇਸ ਵੀਡੀਓ ਨੂੰ ਆਪਣੇ ਟਵਿਟਰ ਹੈਂਡਲ 'ਤੇ ਵੀ ਜਾਰੀ ਕੀਤਾ ਹੈ। ਇੱਕ ਵਿਗਿਆਨੀ ਨੇ ਅੱਜ ਕਿਹਾ, "ਇਤਿਹਾਸ ਵਿੱਚ ਪਹਿਲੀ ਵਾਰ, ਇੱਕ ਗ੍ਰਹਿ ਰੱਖਿਆ ਪ੍ਰੀਖਣ, ਜਿਸ ਨੂੰ ਡੇਟਾ ਮਿਸ਼ਨ ਦਾ ਨਾਮ ਦਿੱਤਾ ਗਿਆ ਸੀ, ਉਸ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ ਗਿਆ। ਹੁਣ ਭਵਿੱਖ 'ਚ ਜੇਕਰ ਧਰਤੀ 'ਤੇ ਕਿਸੇ ਵੀ ਤਰ੍ਹਾਂ ਦੇ ਉਲਕਾਪਿੰਡ ਦੇ ਟਕਰਾਉਣ ਦਾ ਖ਼ਤਰਾ ਪੈਦਾ ਹੁੰਦਾ ਹੈ ਤਾਂ ਇਸ ਅਨੋਖੀ ਤਕਨੀਕ ਨਾਲ ਧਰਤੀ ਨੂੰ ਬਚਾਇਆ ਜਾ ਸਕਦਾ ਹੈ। ਸਾਡੀ ਧਰਤੀ ਦੇ ਆਲੇ-ਦੁਆਲੇ ਕਰੀਬ 1000 ਤੋਂ ਜ਼ਿਆਦਾ ਵਿਸ਼ਾਲ ਪੱਥਰ ਚੱਕਰ ਕੱਟ ਰਹੇ ਹਨ, ਜੋ ਕਦੇ ਵੀ ਧਰਤੀ ਲਈ ਖ਼ਤਰਾ ਸਾਬਿਤ ਹੋ ਸਕਦੇ ਹਨ। ਇਨ੍ਹਾਂ ਵਿਸ਼ਾਲ ਪੱਥਰਾਂ ਦੀਆਂ ਚੱਟਾਨਾਂ ਨੂੰ ਹੀ ਉਲਕਾਪਿੰਡ ਕਿਹਾ ਜਾਂਦਾ ਹੈ। ਭਵਿੱਖ ਵਿੱਚ ਧਰਤੀ ਨੂੰ ਸਭ ਤੋਂ ਵੱਧ ਖ਼ਤਰਾ ਜੇਕਰ ਕਿਸ ਚੀਜ਼ ਤੋਂ ਹੈ ਤਾਂ ਉਹ ਹੈ ਐਸਟਰਾਇਡ।
ਇਹ ਵੀ ਪੜ੍ਹੋ: ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਮਿਲਿਆ ਕਵੀਨ ਐਲਿਜ਼ਾਬੈਥ ਐਵਾਰਡ
ਗ੍ਰਹਿ, ਡਿਮੋਫੋਰਸ, ਇੱਕ ਸਟੇਡੀਅਮ ਦੇ ਆਕਾਰ ਦਾ ਹੈ। ਇਸਨੂੰ ਗੀਜ਼ਾ ਦੇ ਮਹਾਨ ਪਿਰਾਮਿਡ ਵਾਂਗ ਵੀ ਸਮਝ ਸਕਦੇ ਹਨ। ਇਹ ਵਰਤਮਾਨ ਵਿੱਚ ਧਰਤੀ ਤੋਂ ਲਗਭਗ ਸੱਤ ਮਿਲੀਅਨ ਮੀਲ ਦੀ ਦੂਰੀ 'ਤੇ ਹੈ। ਇਹ ਡਿਡੀਮੋਸ ਨਾਮ ਦੇ ਇੱਕ ਵੱਡੇ ਗ੍ਰਹਿ ਦੇ ਪਰਿਕਰਮਾ ਕਰਦਾ ਹੈ। ਇਸ ਤੋਂ ਨਾ ਤਾਂ ਮੌਜੂਦਾ ਸਮੇਂ ਵਿਚ ਸਾਡੇ ਗ੍ਰਹਿ ਲਈ ਅਤੇ ਨਾ ਹੀ ਨੇੜਲੇ ਭਵਿੱਖ ਵਿੱਚ ਕਦੇ ਵੀ ਕੋਈ ਖ਼ਤਰਾ ਹੈ। ਇਹ ਸਿਰਫ਼ ਇੱਕ ਟੈਸਟ ਸੀ, ਨਾਸਾ ਦੀ ਸੰਭਾਵਿਤ ਗ੍ਰਹਿ ਰੱਖਿਆ ਤਕਨੀਕ ਦਾ ਪਹਿਲਾ ਪ੍ਰਦਰਸ਼ਨ, ਜਿਸਨੂੰ ਇੱਕ ਕਾਇਨੇਟਿਕ ਪ੍ਰਭਾਵਕ ਕਿਹਾ ਜਾਂਦਾ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।