ਨਾਸਾ ਦੇ ਮੰਗਲ ਮਿਸ਼ਨ ਦੇ ਚਾਲਕ ਦਲ ਦੇ ਮੈਂਬਰ ਇਕ ਸਾਲ ਬਾਅਦ ਨਿਕਲੇ ਬਾਹਰ

Monday, Jul 08, 2024 - 11:53 AM (IST)

ਵਾਸ਼ਿੰਗਟਨ (ਏਜੰਸੀ)- ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਮੰਗਲ ਮਿਸ਼ਨ ਦੇ ਚਾਲਕ ਦਲ ਦੇ ਮੈਂਬਰ ਇਕ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਆਪਣੇ ਪੁਲਾੜ ਯਾਨ ਤੋਂ ਬਾਹਰ ਨਿਕਲੇ। ਹਾਲਾਂਕਿ ਇਹ ਪੁਲਾੜ ਯਾਨ ਕਦੇ ਧਰਤੀ ਤੋਂ ਰਵਾਨਾ ਹੀ ਨਹੀਂ ਹੋਇਆ। ਦਰਅਸਲ, ਨਾਸਾ ਨੇ ਹਿਊਸਟਨ ਦੇ ਜੌਹਨਸਨ ਸਪੇਸ ਸੈਂਟਰ 'ਚ ਮੰਗਲ ਗ੍ਰਹਿ ਦੇ ਵਾਤਾਵਰਣ ਦੀ ਨਕਲ ਕਰਦੇ ਹੋਏ ਇਕ ਨਿਵਾਸ ਸਥਾਨ ਬਣਾਇਆ ਹੈ, ਜਿੱਥੇ 12 ਮਹੀਨਿਆਂ ਤੋਂ ਵੱਧ ਸਮੇਂ ਤੱਕ ਬਾਹਰੀ ਦੁਨੀਆ ਤੋਂ ਵੱਖ ਰਹਿਣ ਤੋਂ ਬਾਅਦ ਚਾਲਕ ਦਲ ਦੇ 4 ਮੈਂਬਰ ਸ਼ਨੀਵਾਰ ਸ਼ਾਮ ਕਰੀਬ 5 ਵਜੇ ਬਾਹਰ ਆਏ। ਇਸ ਮੁਹਿੰਮ ਦਾ ਉਦੇਸ਼ ਭਵਿੱਖ 'ਚ ਮੰਗਲ ਗ੍ਰਹਿ 'ਤੇ ਮਿਸ਼ਨ ਭੇਜਣ ਸਮੇਂ ਪੈਦਾ ਹੋਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਹੈ। ਚਾਲਕ ਦਲ ਦੇ ਮੈਂਬਰਾਂ ਨੇ ਸਪੇਸ ਵਾਕ ਯਾਨੀ 'ਮਾਰਸਵਾਕ' ਦੀ ਨਕਲ ਕੀਤੀ ਅਤੇ ਨਾਲ ਹੀ ਸਬਜ਼ੀਆਂ ਵੀ ਉਗਾਈਆਂ।

ਕੈਲੀ ਹੈਸਟਨ, ਆਂਕਾ ਸੇਲਾਰੀਊ, ਰੌਸ ਬ੍ਰਾਕਵੇਲ ਅਤੇ ਨਾਥਨ ਜੋਨਸ 25 ਜੂਨ 2023 ਨੂੰ 3D-ਪ੍ਰਿੰਟ ਕੀਤੇ ਨਿਵਾਸ ਸਥਾਨ 'ਚ ਦਾਖਲ ਹੋਏ। ਡਾਕਟਰ ਅਤੇ ਮਿਸ਼ਨ ਦੇ ਮੈਡੀਕਲ ਅਧਿਕਾਰੀ ਜੋਨਸ ਨੇ ਕਿਹਾ ਕਿ ਕੈਦ 'ਚ ਉਨ੍ਹਾਂ ਦੇ 378 ਦਿਨ ਜਲਦੀ ਬੀਤ ਗਏ। ਇਹ ਚਾਰੇ ਵਿਗਿਆਨੀ ਲਾਲ ਗ੍ਰਹਿ ਵਰਗੇ ਵਾਤਾਵਰਣ 'ਚ 1,700 ਵਰਗ ਫੁੱਟ ਦੇ ਸਥਾਨ ਦੇ ਅੰਦਰ ਰਹੇ। ਉਨ੍ਹਾਂ ਨੇ ਸੀਮਿਤ ਸਰੋਤ, ਅਲੱਗ-ਥਲੱਗ ਰਹਿਣ ਅਤੇ ਧਰਤੀ ਨਾਲ ਸੰਚਾਰ 'ਚ 22 ਮਿੰਟ ਤੱਕ ਦੀ ਦੇਰੀ ਸਮੇਤ ਭਵਿੱਖ 'ਚ ਮੰਗਲ ਗ੍ਰਹਿ 'ਤੇ ਆਉਣ ਵਾਲੀਆਂ ਸੰਭਾਵਿਤ ਚੁਣੌਤੀਆਂ ਦਾ ਸਾਹਮਣਾ ਕੀਤਾ। ਨਾਸਾ ਨੇ ਦੱਸਿਆ ਕਿ ਅਜਿਹੇ 2 ਹੋਰ ਮਿਸ਼ਾਨਾਂ ਦੀ ਯੋਜਨਾ ਬਣਾਈ ਗਈ ਹੈ। ਨਾਸਾ ਅਨੁਸਾਰ, ਚਾਲਕ ਦੇ ਮੈਂਬਰ ਪੁਲਾੜ 'ਚ ਚਹਿਲਕਦਮੀ ਕਰਦੇ ਰਹਿਣਗੇ ਅਤੇ ਸਰੀਰਕ ਤੇ ਵਿਵਾਹਿਰਕ ਸਿਹਤ ਅਤੇ ਪ੍ਰਦਰਸ਼ਨ ਨਾਲ ਜੁੜੇ ਕਾਰਕਾਂ 'ਤੇ ਜਾਣਕਾਰੀ ਇਕੱਠੇ ਕਰਦੇ ਰਹਿਣਗੇ। ਜੌਹਨਸਨ ਸਪੇਸ ਸੈਂਟਰ ਦੇ ਡਿਪਟੀ ਡਾਇਰੈਕਟਰ ਸਟੀਵ ਕੋਰਨਰ ਨੇ ਕਿਹਾ,''ਮੰਗਲ ਗ੍ਰਹਿ ਸਾਡਾ ਮਕਸਦ ਹੈ।'' ਉਨ੍ਹਾਂ ਨੇ ਇਸ ਪ੍ਰਾਜੈਕਟ ਨੂੰ ਗਲੋਬਲ ਪੁਲਾੜ ਖੋਜ ਯਤਨਾਂ 'ਚ ਮੋਹਰੀ ਬਣਨ ਦੇ ਅਮਰੀਕਾ ਦੇ ਟੀਚੇ  ਵੱਲ ਇਕ ਮਹੱਤਵਪੂਰਨ ਕਦਮ ਦੱਸਿਆ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


DIsha

Content Editor

Related News