ਸਪੇਸ ''ਚ ਪਹਿਲੀ ਵਾਰ ਉਗਾਈ ਗਈ ਮੂਲੀ, ਨਾਸਾ ਨੇ ਸ਼ੇਅਰ ਕੀਤੀਆਂ ਤਸਵੀਰਾਂ

Sunday, Dec 06, 2020 - 12:55 PM (IST)

ਵਾਸ਼ਿੰਗਟਨ (ਬਿਊਰੋ): ਵਿਗਿਆਨੀਆਂ ਨੇ ਪਹਿਲੀ ਵਾਰ ਸਪੇਸ ਵਿਚ ਮੂਲੀ ਦੀ ਫਸਲ ਉਗਾਈ ਹੈ। 2021 ਵਿਚ ਇਸ ਨੂੰ ਧਰਤੀ 'ਤੇ ਲਿਜਾਇਆ ਜਾਵੇਗਾ। ਨਾਸਾ ਦੀ ਪੁਲਾੜ ਯਾਤਰੀ ਅਤੇ ਫਲਾਈਟ ਇੰਜੀਨੀਅਰ ਕੇਟ ਰੂਬਿਨਜ਼ ਨੇ ਪਹਿਲੀ ਵਾਰ ਇੰਟਰਨੈਸ਼ਨਲ ਸਪੇਸ ਸਟੇਸ਼ਨ ਵਿਚ ਉਗਾਈ ਗਈ ਮੂਲੀ ਦੀ ਫਸਲ ਦੀ ਵਾਢੀ ਕੀਤੀ। ਕੇਟ ਨੇ ਮੂਲੀ ਦੇ 20 ਪੌਦਿਆਂ ਨੂੰ ਪੈਕ ਕਰ ਕੇ 2021 ਵਿਚ ਧਰਤੀ 'ਤੇ ਲਿਆਉਣ ਦੇ ਲਈ ਕੋਲਡ ਸਟੋਰੇਜ ਵਿਚ ਰੱਖ ਦਿੱਤਾ ਹੈ।

PunjabKesari

ਅਸਲ ਵਿਚ ਨਾਸਾ ਨੇ ਟਵਿੱਟਰ 'ਤੇ ਇਸ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਹੈ। ਨਾਸਾ ਨੇ ਇਸ ਪ੍ਰਯੋਗ ਦਾ ਨਾਮ ਪਲਾਂਟ ਹੈਬਿਟੇਟ-02 ਰੱਖਿਆ ਹੈ। ਮੂਲੀ ਨੂੰ ਸਪੇਸ ਸਟੇਸ਼ਨ ਵਿਚ ਉਗਾਉਣ ਦੇ ਲਈ ਇਸ ਲਈ ਚੁਣਿਆ ਗਿਆ ਕਿਉਂਕਿ ਵਿਗਿਆਨੀਆਂ ਨੂੰ ਵਿਸ਼ਵਾਸ ਸੀ ਕਿ ਇਹ 27 ਦਿਨ ਵਿਚ ਪੂਰੀ ਤਰ੍ਹਾਂ ਤਿਆਰ ਹੋ ਜਾਵੇਗੀ। ਮੂਲੀ ਦੀ ਇਸ ਫਸਲ ਵਿਚ ਪੋਸ਼ਤ ਤੱਤ ਵੀ ਹਨ ਅਤੇ ਇਹ ਖਾਣ ਲਾਇਕ ਵੀ ਹੈ। ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਟਵਿੱਟਰ 'ਤੇ ਦੱਸਿਆ ਗਿਆ ਹੈ ਕਿ ਮੂਲੀ ਅਧਿਐਨ ਦੇ ਲਈ ਵਰਤੀ ਜਾਂਦੀ ਹੈ ਕਿਉਂਕਿ ਇਹ ਪੌਸ਼ਟਿਕ ਅਤੇ ਤੇਜ਼ੀ ਨਾਲ ਉਗਣ ਵਾਲੀ ਫਸਲ ਹੁੰਦੀ ਹੈ। ਮੂਲੀ ਤੇਜ਼ੀ ਨਾਲ ਉੱਗਦੀ ਹੈ ਪਰ ਹੋ ਸਕਦਾ ਹੈ ਕਿ ਇੱਥੇ ਇੰਨੀ ਤੇਜ਼ੀ ਨਾਲ ਨਾ ਉੱਗੇ।

PunjabKesari

ਨਾਸਾ ਦੇ ਮੁਤਾਬਕ, ਮੂਲੀ ਨੂੰ ਉਗਾਉਣ ਵਿਚ ਬਹੁਤ ਘੱਟ ਦੇਖਭਾਲ ਦੀ ਲੋੜ ਪੈਂਦੀ ਹੈ। ਸਪੇਸ ਦੇ ਜਿਸ ਚੈਂਬਰ ਵਿਚ ਇਸ ਨੂੰ ਉਗਾਇਆ ਜਾਂਦਾ ਹੈ ਉੱਥੇ ਲਾਲ, ਨੀਲੀ ਅਤੇ ਹਰੀ ਵ੍ਹਾਈਟ ਐੱਲ.ਈ.ਡੀ. ਦੀ ਰੌਸ਼ਨੀ ਪਾਈ ਜਾਂਦੀ ਹੈ ਤਾਂ ਜੋ ਪੌਦੇ ਚੰਗੀ ਤਰ੍ਹਾਂ ਵੱਧ ਸਕੇ। 

PunjabKesari

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਕਿਸਾਨਾਂ ਦੇ ਹੱਕ 'ਚ ਜ਼ਬਰਦਸਤ ਰੋਡ ਸ਼ੋਅ (ਤਸਵੀਰਾਂ) 

ਸਪੇਸ ਵਿਚ ਉਗਾਈ ਗਈ ਮੂਲੀ ਦੀ ਤੁਲਨਾ ਫਲੋਰੀਡਾ ਦੇ ਕੇਨੇਡੀ ਸਪੇਸ ਸੈਂਟਰ ਵਿਚ ਉਗਾਈ ਗਈ ਮੂਲੀ ਨਾਲ ਕੀਤੀ ਜਾਵੇਗੀ। ਮੂਲੀ ਪਲਾਂਟ ਹੈਬਿਟੇਟ ਅਧਿਐਨ ਦੇ ਲਈ ਵਰਤੀ ਜਾਂਦੀ ਹੈ ਕਿਉਂਕਿ ਇਹ ਪੌਸ਼ਟਿਕ ਹੋਣ ਦੇ ਨਾਲ ਤੇਜ਼ੀ ਨਾਲ ਵੱਧਦੀ ਹੈ ਅਤੇ ਜੈਨੇਟਿਕ ਤੌਰ 'ਤੇ ਸਪੇਸ ਵਿਚ ਅਕਸਰ ਅਧਿਐਨ ਕੀਤੇ ਜਾਣ ਵਾਲੇ ਪੌਦੇ ਅਰਾਬਿਡੋਪਸਿਸ ਦੇ ਬਰਾਬਰ ਹੈ। ਮੂਲੀ ਨੂੰ ਐਡਵਾਂਸਡ ਪਲਾਂਟ ਹੈਬਿਟੇਟ ਵਿਚ ਉਗਾਇਆ ਜਾਂਦਾ ਹੈ। ਐਡਵਾਂਸਡ ਪਲਾਂਟ ਹੈਬਿਟੇਟ ਪੌਦੇ ਦੇ ਸ਼ੋਧ ਦੇ ਲਈ ਵਿਕਾਸ ਦਾ ਚੈਂਬਰ ਹੈ।

ਨੋਟ- ਸਪੇਸ ਵਿਚ ਪਹਿਲੀ ਵਾਰੀ ਉਗਾਈ ਗਈ ਮੂਲੀ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News