ਨਾਸਾ ਦੇ ਸਾਲਾਨਾ ਰੋਵਰ ਚੈਲੇਂਜ ''ਚ ਭਾਰਤੀਆਂ ਨੇ ਕਰਵਾਈ ਬੱਲੇ-ਬੱਲੇ

Monday, Apr 15, 2019 - 05:27 PM (IST)

ਨਾਸਾ ਦੇ ਸਾਲਾਨਾ ਰੋਵਰ ਚੈਲੇਂਜ ''ਚ ਭਾਰਤੀਆਂ ਨੇ ਕਰਵਾਈ ਬੱਲੇ-ਬੱਲੇ

ਵਾਸ਼ਿੰਗਟਨ (ਭਾਸ਼ਾ)— ਨਾਸਾ ਨੇ ਅਮਰੀਕੀ ਪੁਲਾੜ ਏਜੰਸੀ ਦੇ ਸਾਲਾਨਾ ਹਿਊਮਨ ਐਕਸਪਲੋਰੇਸ਼ਨ ਰੋਵਰ ਚੈਲੇਂਜ ਦੇ ਤੌਰ 'ਤੇ ਭਾਰਤ ਦੀਆਂ ਤਿੰਨ ਯੂਨੀਵਰਸਿਟੀ ਟੀਮਾਂ ਨੂੰ ਪੁਰਸਕਾਰ ਦਿੱਤਾ ਹੈ। ਇਸ ਚੈਲੇਂਜ ਦੇ ਤਹਿਤ ਹਾਈ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਚੰਨ ਅਤੇ ਮੰਗਲ ਗ੍ਰਹਿਆਂ 'ਤੇ ਭਵਿੱਖ ਦੀ ਮੁਹਿੰਮ ਲਈ ਰੋਵਿੰਗ ਜਹਾਜ਼ ਬਣਾਉਣ ਅਤੇ ਉਨ੍ਹਾਂ ਦਾ ਪਰੀਖਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ। ਨਾਸਾ ਨੇ ਇਕ ਬਿਆਨ ਵਿਚ ਕਿਹਾ ਕਿ ਉੱਤਰ ਪ੍ਰਦੇਸ਼ ਦੇ ਗਾਜੀਆਬਾਦ ਵਿਚ ਕੇ.ਆਈ.ਈ.ਟੀ. ਗਰੁੱਪ ਆਫ ਇੰਸਟੀਟਿਊਸ਼ਨਸ ਦੀ ਟੀਮ ਨੇ ''ਏ.ਆਈ.ਏ.ਏ. ਨੀਲ ਆਰਮਸਟਰਾਂਗ ਬੈਸਟ ਡਿਜ਼ਾਈਨ ਐਵਾਰਡ'' ਜਿੱਤਿਆ ਜੋ ਰੋਵਰ ਚੈਲੇਂਜ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਬਣਾਈ ਸਭ ਤੋਂ ਵਧੀਆ ਪ੍ਰਣਾਲੀਆਂ ਲਈ ਦਿੱਤਾ ਜਾਂਦਾ ਹੈ। 

ਮਹਾਰਾਸ਼ਟਰ ਵਿਚ ਮੁੰਬਈ ਦੇ ਮੁਕੇਸ਼ ਪਟੇਲ ਸਕੂਲ ਆਫ ਤਕਨਾਲੋਜੀ ਮੈਨੇਜਮੈਂਟ ਐਂਡ ਇੰਜੀਨੀਅਰਿੰਗ ਨੇ ''ਫ੍ਰੈਂਕ ਜੋ ਸੈਕਸਟਨ ਮੈਮੋਰੀਅਲ ਪਿਟ ਕਰੂ ਐਵਾਰਡ'' ਜਿੱਤਿਆ। ਪੰਜਾਬ ਦੇ ਫਗਵਾੜਾ ਦੀ ਲਵਲੀ ਪ੍ਰੋਫੈਸ਼ਲਨ ਯੂਨੀਵਰਸਿਟੀ ਦੀ ਟੀਮ ਨੇ ਰਾਕੇਟ ਅਤੇ ਹੋਰ ਪੁਲਾੜ ਸਬੰਧਤ ਵਿਸ਼ਿਆਂ 'ਤੇ ਦਿੱਤਾ ਜਾਣ ਵਾਲਾ ''ਸਟੇਮ ਅਗੇਂਜਮੈਂਟ ਐਵਾਰਡ'' ਦਿੱਤਾ। ਇਸ ਮੁਕਾਬਲੇ ਵਿਚ ਕਰੀਬ 100 ਟੀਮਾਂ ਨੇ ਹਿੱਸਾ ਲਿਆ ਸੀ। ਇਸ ਵਿਚ ਅਮਰੀਕਾ, ਬੰਗਲਾਦੇਸ਼, ਬੋਲੀਵੀਆ, ਬ੍ਰਾਜ਼ੀਲ, ਡੋਮਿਨਿਕ ਗਣਰਾਜ, ਮਿਸਰ, ਇਥੋਪੀਆ, ਜਰਮਨੀ, ਮੈਕਸੀਕੋ, ਮੋਰੱਕੋ ਅਤੇ ਪੇਰੂ ਸਮੇਤ ਰਿਕਾਰਡ ਗਿਣਤੀ ਵਿਚ ਦੇਸ਼ਾਂ ਨੇ ਹਿੱਸਾ ਲਿਆ।


author

Vandana

Content Editor

Related News