ਅਮਰੀਕਾ ਦੇ ਉੱਘੇ ਵਿਗਿਆਨੀ ਤੇ ਫਾਈਬਰ ਆਪਟਿਕਸ ਦੇ ਪਿਤਾਮਾ ਡਾ. ਨਰਿੰਦਰ ਕੰਪਾਨੀ ਦਾ ਦਿਹਾਂਤ

Friday, Dec 04, 2020 - 12:18 PM (IST)

ਅਮਰੀਕਾ ਦੇ ਉੱਘੇ ਵਿਗਿਆਨੀ ਤੇ ਫਾਈਬਰ ਆਪਟਿਕਸ ਦੇ ਪਿਤਾਮਾ ਡਾ. ਨਰਿੰਦਰ ਕੰਪਾਨੀ ਦਾ ਦਿਹਾਂਤ

ਵਾਸ਼ਿੰਗਟਨ, ਡੀ. ਸੀ. (ਰਾਜ ਗੋਗਨਾ)— ਅਮਰੀਕਾ ਦੇ ਸਿੱਖ ਵਿਗਿਆਨੀ ਅਤੇ ਫਾਈਬਰ ਆਪਟਿਕਸ ਦੇ ਪਿਤਾਮਾ ਡਾ. ਨਰਿੰਦਰ ਸਿੰਘ ਕੰਪਾਨੀ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਹੈ। 
ਇਸ ਸੰਬੰਧੀ ਅਮਰੀਕਾ ਦੀ ਈਕੋ ਸਿੱਖ ਨਾਂ ਦੀ ਸੰਸਥਾ ਦੇ ਚੇਅਰਮੈਨ ਡਾ. ਰਾਜਵੰਤ ਸਿੰਘ ਨੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਡਾ. ਨਰਿੰਦਰ ਸਿੰਘ  ਇਕ  ਮਹਾਨ ਵਿਗਿਆਨੀ, ਪਰਉਪਕਾਰੀ ਤੇ ਸਿੱਖ ਕਲਾ ਤੇ ਸਾਹਿਤ ਦੇ ਬਹੁਤ ਵੱਡੇ ਪ੍ਰੋਮੋਟਰ ਵੀ ਸਨ। 

ਡਾ. ਨਰਿੰਦਰ ਦੇ ਸਦੀਵੀਂ ਵਿਛੋੜੇ 'ਤੇ ਉਨ੍ਹਾਂ ਵਲੋਂ ਡੂੰਘਾ ਦੁੱਖ ਵੀ ਪ੍ਰਗਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਅਮਰੀਕਾ ਵਿਚ ਸਿੱਖ ਭਾਈਚਾਰੇ ਦਾ ਇਕ ਵੱਡਾ ਥੰਮ੍ਹ ਗੁਆ ਲਿਆ ਹੈ। ਉਨ੍ਹਾਂ ਕਿਹਾ ਕਿ ਸੰਨ 1980 ਤੋਂ ਉਨ੍ਹਾਂ ਨਾਲ ਉਨ੍ਹਾਂ ਦੇ ਪਰਿਵਾਰਕ ਨਿੱਘੇ ਸੰਬੰਧ ਸਨ। ਉਨ੍ਹਾਂ ਦੱਸਿਆ ਕਿ ਵਾਸ਼ਿੰਗਟਨ ਡੀ. ਸੀ. ਦੇ ਕੋਸਮੋਸ ਕਲੱਬ ਵਿਚ ਉਨ੍ਹਾਂ ਦੀਆਂ ਕਈ ਵਾਰ ਉਨ੍ਹਾਂ ਸ਼ਮਾਲ ਮੀਟਿੰਗਾਂ ਵੀ ਹੋਈਆਂ। ਉਨ੍ਹਾਂ ਨੇ ਸਿੱਖ ਅਧਿਐਨ ਲਈ ਇਕ ਬਹੁਤ ਵੱਡਾ ਯੋਗਦਾਨ ਪਾਇਆ ਤੇ ਯਤਨ ਕੀਤਾ ਕਿ ਅਕਾਦਮਿਕ ਤੇ ਕਲਾ ਜਗਤ ਵਿਚ ਸਿੱਖਾਂ ਨੂੰ ਮਾਨਤਾ ਮਿਲੇ ਤੇ ਉਨ੍ਹਾਂ ਦੀ ਬਹੁਤ ਵੱਡੀ ਵਡਿਆਈ ਸੀ ।
 


author

Lalita Mam

Content Editor

Related News