''ਟਾਈਮ ਪਰਸਨ ਆਫ ਦਿ ਈਅਰ'' ਦੌੜ ''ਚ ਦਿੱਗਜ ਹਸਤੀਆਂ ਨੂੰ ਪਛਾੜ ਕੇ ਸਭ ਤੋਂ ਅੱਗੇ ਮੋਦੀ

11/27/2016 1:40:59 PM

ਨਵੀਂ ਦਿੱਲੀ/ ਨਿਊਯਾਰਕ— ਦੁਨੀਆ ਦੀ ਪ੍ਰਸਿੱਧ ਮੈਗਜ਼ੀਨ ''ਟਾਈਮ'' ਨੇ ਹਾਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੀ ''ਪਰਸਨ ਆਫ ਦਿ ਈਅਰ'' ਲਈ ਪੋਲਿੰਗ ਸ਼ੁਰੂ ਕਰ ਦਿੱਤੀ ਹੈ। ਮੈਗਜ਼ੀਨ ਦੀ ਵੈੱਬਸਾਈਟ ਤਾਜ਼ਾ ਅੰਕੜਿਆਂ ਮੁਤਾਬਕ ਇਸ ਸਾਲ ਪੋਲ ਵਿਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਤੋਂ ਅੱਗੇ ਚੱਲ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਹੁਣ ਤੱਕ ਇਸ ਦੌੜ ਵਿਚ ਰੂਸੀ ਰਾਸ਼ਟਰਪਤੀ ਵਾਲਾਦਿਮੀਰ ਪੁਤਿਨ, ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ, ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਅਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵਰਗੇ ਦਿੱਗਜਾਂ ਨੂੰ ਪਿੱਛੇ ਛੱਡ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਨੋਟਬੰਦੀ ਦੇ ਫੈਸਲੇ ਨਾਲ ਮੋਦੀ ਦੀ ਵਿਸ਼ਵ ਪੱਧਰੀ ਲੋਕਪ੍ਰਿਯਤਾ ਵਿਚ ਭਾਰੀ ਉਛਾਲ ਆਇਆ ਹੈ। ਨਵੰਬਰ ਮਹੀਨੇ ਦੀ ਸ਼ੁਰੂਆਤ ਵਿਚ ਇਸ ਪੋਲ ਵਿਚ ਮੋਦੀ ਪਿੱਛੇ ਚੱਲ ਰਹੇ ਸਨ ਪਰ ਹੁਣ ਉਹ ਦੁਨੀਆ ਦੀਆਂ ਦਿੱਗਜ ਹਸਤੀਆਂ ਨੂੰ ਪਛਾੜ ਕੇ ਅੱਗੇ ਚੱਲ ਰਹੇ ਹਨ। ਮੈਗਜ਼ੀਨ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੂੰ ਪੋਲ ਵਿਚ ਹੁਣ ਤੱਕ 11 ਫੀਸਦੀ ਵੋਟਾਂ, ਜਦੋਂ ਕਿ ਅਸਾਂਜੇ ਨੂੰ 9 ਫੀਸਦੀ ਵੋਟਾਂ ਮਿਲੀਆਂ ਹਨ। ਡੋਨਾਲਡ ਟਰੰਪ ਅਤੇ ਵਾਲਾਦਿਮੀਰ ਪੁਤਿਨ ਨੂੰ 8 ਫੀਸਦੀ ਵੋਟਾਂ ਮਿਲੀਆਂ ਹਨ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੂੰ 1 ਫੀਸਦੀ ਵੋਟਾਂ ਮਿਲੀਆਂ ਹਨ।

Kulvinder Mahi

News Editor

Related News