ਨੈਰੋਬੀ ਦੇ ਹੋਟਲ ''ਚ ਫਿਰ ਸੁਣਾਈ ਦਿੱਤੀ ਧਮਾਕੇ ਦੀ ਆਵਾਜ਼

Wednesday, Jan 16, 2019 - 07:52 PM (IST)

ਨੈਰੋਬੀ ਦੇ ਹੋਟਲ ''ਚ ਫਿਰ ਸੁਣਾਈ ਦਿੱਤੀ ਧਮਾਕੇ ਦੀ ਆਵਾਜ਼

ਨੈਰੋਬੀ — ਕੀਨੀਆ ਦੀ ਰਾਜਧਾਨੀ 'ਚ ਸਥਿਤ ਇਕ ਹੋਟਲ ਅਤੇ ਦਫਤਰ 'ਚ ਇਕ ਵਾਰ ਫਿਰ ਤੋਂ ਧਮਾਕੇ ਦੀ ਆਵਾਜ਼ ਸੁਣੀ ਗਈ ਹੈ। ਮੰਗਲਵਾਰ ਨੂੰ ਇਸ ਇਮਾਰਤ 'ਤੇ ਕੱਟੜਪੰਥੀਆਂ ਨੇ ਹਮਲਾ ਕਰ ਦਿੱਤਾ ਸੀ। ਗਵਾਹਾਂ ਨੇ ਦੱਸਿਆ ਕਿ ਸੁਰੱਖਿਆ ਬਲ ਕਿਸੇ ਵੀ ਵਿਸਫੋਟਕ ਸਮੱਗਰੀ ਨੂੰ ਖਤਮ ਕਰਨ ਲਈ ਇਮਾਰਤ 'ਚ ਸੁਚੇਤ ਹੋ ਜਾਂਚ ਪੜਤਾਲ ਕਰ ਰਹੇ ਹਨ। ਘਟਨਾ ਵਾਲੀ ਥਾਂ ਨੇੜੇ ਤੈਨਾਤ ਐਮਰਜੰਸੀ ਸਥਿਤੀ 'ਚ ਪ੍ਰਤੀਕਿਰਿਆ ਦੇਣ ਵਾਲੇ ਬਲ ਵਿਸਫੋਟਕ ਤੋਂ ਬਾਅਦ ਵਿਚਲਿਤ ਨਹੀਂ ਹੋਇਆ।
ਰਾਜਧਾਨੀ ਨੈਰੋਬੀ 'ਚ ਸਥਿਤ ਇਸ ਇਮਾਰਤ 'ਚ ਇਕ ਹੋਟਲ ਅਤੇ ਕਈ ਦਫਤਰ ਹਨ। ਕੀਨੀਆ ਦੇ ਰਾਸ਼ਟਰਪਤੀ ਓਹੂਰੁ ਕੈਂਯਾਟਾ ਨੇ ਆਖਿਆ ਕਿ ਸਾਰੇ ਹਮਲਾਵਰਾਂ ਨੂੰ ਢੇਰ ਕਰ ਦਿੱਤਾ ਗਿਆ ਹੈ। ਉਥੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਹਮਲੇ 'ਚ 14 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਰਾਤ ਭਰ ਚਲੇ ਸੁਰੱਖਿਆ ਅਭਿਆਨ 'ਚ ਕਰੀਬ 700 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਸੀ। ਕੈਂਯਾਟਾ ਨੇ ਆਖਿਆ ਕਿ ਮੈਂ ਇਸ ਗੱਲ ਦੀ ਪੁਸ਼ਟੀ ਕਰਦਾ ਹਾਂ ਕਿ ਯੂਸਿਟ ਹੋਟਲ ਦੀ ਇਮਾਰਤ 'ਚ ਅੱਤਵਾਦੀਆਂ ਖਿਲਾਫ ਚਲਾਇਆ ਅਭਿਆਨ ਖਤਮ ਹੋ ਗਿਆ ਹੈ। ਸਾਰੇ ਅੱਤਵਾਦੀ ਮਾਰੇ ਜਾ ਚੁੱਕੇ ਹਨ ਅਤੇ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ।


Related News