ਨਾਇਡੂ ਨੇ ਕਤਰ ਦੇ ਪ੍ਰਧਾਨ ਮੰਤਰੀ ਨਾਲ ਵਫਦ ਪੱਧਰੀ ਗੱਲਬਾਤ ਕੀਤੀ
Monday, Jun 06, 2022 - 02:12 AM (IST)
ਦੋਹਾ (ਭਾਸ਼ਾ)-ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਐਤਵਾਰ ਨੂੰ ਕਤਰ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸ਼ੇਖ ਖਾਲਿਦ ਬਿਨ ਖਲੀਫਾ ਬਿਨ ਅਬਦੁਲ ਅਜ਼ੀਜ਼ ਅਲ ਸਾਨੀ ਨਾਲ ਇੱਥੇ ਮੁਲਾਕਾਤ ਕੀਤੀ ਅਤੇ ਦੋਵਾਂ ਨੇਤਾਵਾਂ ਨੇ ਵਫਦ ਪੱਧਰੀ ਗੱਲਬਾਤ ਕੀਤੀ ਅਤੇ ਵਪਾਰ, ਨਿਵੇਸ਼, ਆਰਥਕ ਅਤੇ ਸੁਰੱਖਿਆ ਸਹਿਯੋਗ ਸਮੇਤ ਦੋ-ਪੱਖੀ ਸਬੰਧਾਂ ਦੀ ਸਮੀਖਿਆ ਕੀਤੀ।
ਇਹ ਵੀ ਪੜ੍ਹੋ : ਆਪਣੇ ਲਈ ਅਮਰੀਕਾ ਤੋਂ ਹਾਈਟੈਕ ਬੁਲੇਟਪਰੂਫ ਜੈਕੇਟ ਮੰਗਵਾਉਣ ਦੀ ਜੱਦੋ-ਜਹਿਦ ’ਚ ਸੀ ਸਿੱਧੂ ਮੂਸੇਵਾਲਾ
ਨਾਇਡੂ ਦਾ ਸ਼ਨੀਵਾਰ ਨੂੰ ਇੱਥੇ ਪੁੱਜਣ ’ਤੇ ਦੋਹਾ ਹਵਾਈ ਅੱਡੇ ’ਤੇ ਰਸਮੀ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਉਪ ਰਾਸ਼ਟਰਪਤੀ 30 ਮਈ ਤੋਂ 7 ਜੂਨ ਤੱਕ 3 ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ’ਚ ਅਰਬ ਮੁਲਕ ਪੁੱਜੇ ਹਨ। ਉਨ੍ਹਾਂ ਦੇ ਪਹੁੰਚਣ ’ਤੇ ਭਾਰਤੀ ਭਾਈਚਾਰੇ ਨੇ ਵੀ ਉਨ੍ਹਾਂ ਦਾ ਸਵਾਗਤ ਕੀਤਾ।
ਇਹ ਵੀ ਪੜ੍ਹੋ : ਨੇਪਾਲ 'ਚ ਪੁਲ ਤੋਂ ਹੇਠਾਂ ਡਿੱਗੀ ਬੱਸ, 9 ਲੋਕਾਂ ਦੀ ਹੋਈ ਮੌਤ ਤੇ 24 ਜ਼ਖਮੀ : ਪੁਲਸ
ਉਨ੍ਹਾਂ ਦੀ ਕਤਰ ਯਾਤਰਾ ਅਜਿਹੇ ਸਮੇਂ ’ਚ ਹੋ ਰਹੀ ਹੈ, ਜਦੋਂ ਦੋਵੇਂ ਦੇਸ਼ ਡਿਪਲੋਮੈਟਿਕ ਸਬੰਧਾਂ ਦੀ ਸਥਾਪਨਾ ਦੀ 50ਵੀਂ ਵਰ੍ਹੇਗੰਢ ਮਨਾਉਣ ਦੀ ਤਿਆਰੀ ਕਰ ਰਹੇ ਹਨ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਐਤਵਾਰ ਨੂੰ ਕਿਹਾ ਕਿ ਉਪ ਰਾਸ਼ਟਰਪਤੀ ਨਾਇਡੂ ਅਤੇ ਕਤਰ ਦੇ ਪ੍ਰਧਾਨ ਮੰਤਰੀ ਅਬਦੁਲ ਅਜ਼ੀਜ਼ ਅਲ ਸਾਨੀ ਨੇ ਵਫਦ ਪੱਧਰੀ ਗੱਲਬਾਤ ਕੀਤੀ।
ਇਹ ਵੀ ਪੜ੍ਹੋ : ਰਾਧਿਕਾ ਮਰਚੈਂਟ ਦੇ ਅਰੇਂਜਟ੍ਰਮ ’ਚ ਪੋਤੇ ਪ੍ਰਿਥਵੀ ਨਾਲ ਸਪੌਟ ਹੋਏ ਮੁਕੇਸ਼ ਅੰਬਾਨੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ