ਸਰੀ ''ਚ ਸਜਾਇਆ ਗਿਆ ਨਗਰ ਕੀਰਤਨ, ਟਰੈਕਟਰ ਟਰਾਲੀਆਂ ਦੀ ਸ਼ਮੂਲੀਅਤ ਨੇ ਸਿਰਜਿਆ ਪੰਜਾਬ ਵਰਗਾ ਮਾਹੌਲ

Sunday, Apr 20, 2025 - 10:11 PM (IST)

ਸਰੀ ''ਚ ਸਜਾਇਆ ਗਿਆ ਨਗਰ ਕੀਰਤਨ, ਟਰੈਕਟਰ ਟਰਾਲੀਆਂ ਦੀ ਸ਼ਮੂਲੀਅਤ ਨੇ ਸਿਰਜਿਆ ਪੰਜਾਬ ਵਰਗਾ ਮਾਹੌਲ

ਸਰੀ (ਕੈਨੇਡਾ) : ਭਾਵੇਂ ਕਿ ਅੱਜ ਸਜਾਏ ਗਏ ਨਗਰ ਕੀਰਤਨ ਚ ਕੇਸਰੀ ਅਤੇ ਨੀਲੀਆਂ ਦਸਤਾਰਾਂ ਸਜਾਈ ਸੰਗਤਾਂ ਦੀ ਬਹੁਤਾਤ ਨਾਲ ਸਮੁੱਚਾ ਸਰੀ ਸ਼ਹਿਰ ਖਾਲਸਾਈ ਰੰਗ 'ਚ ਰੰਗਿਆ ਮਹਿਸੂਸ ਹੋਇਆ, ਉੱਥੇ ਨਗਰ ਕੀਰਤਨ ਚ ਸ਼ਾਮਿਲ ਟਰੈਕਟਰ ਟਰਾਲੀਆਂ ਜੀਪਾਂ ਤੇ ਮੋਟਰਸਾਈਕਲਾਂ ਦੇ ਕਾਫਲਿਆਂ ਨਾਲ ਇੱਕ ਤਰ੍ਹਾਂ ਨਾਲ ਪੰਜਾਬ ਦੇ ਕਿਸੇ ਧਾਰਮਿਕ ਸਮਾਗਮ ਜਾਂ ਮੇਲੇ ਵਰਗਾ ਮਾਹੌਲ ਬਣਿਆ ਵੀ ਨਜ਼ਰੀ ਪਿਆ।

PunjabKesari

ਇਸ ਮੌਕੇ ਸਿੱਖ ਮੋਟਰਸਾਈਕਲ ਕਲੱਬ ਸਰੀ ਦੇ ਮੈਂਬਰਾਂ ਵੱਲੋਂ ਆਪਣੇ ਮੋਟਰਸਾਈਕਲਾਂ ਸਮੇਤ ਕੀਤੀ ਗਈ ਸ਼ਮੂਲੀਅਤ ਵੀ ਖਿੱਚ ਦਾ ਕੇਂਦਰ ਬਣੀ ਰਹੀ।

PunjabKesari

ਅੱਜ ਦੇ ਇਸ ਨਗਰ ਕੀਰਤਨ ਚ ਜਿੱਥੇ ਕਿ ਨਿਹੰਗ਼ ਸਿੰਘਾ ਦੇ ਬਾਣੇ 'ਚ ਸਜੀਆ ਵੱਖ-ਵੱਖ ਗਤਕਾ ਪਾਰਟੀਆਂ ਵੱਲੋਂ ਗਤਕੇ ਦੇ ਜੌਹਰ ਵਿਖਾ ਕੇ ਜੰਗਾਂਜੂ ਦ੍ਰਿਸ਼ ਪੇਸ਼ ਕੀਤੇ ਗਏ, ਉੱਥੇ ਸਰੀ ਦੇ ਵੱਖ-ਵੱਖ ਸਕੂਲੀ ਬੱਚਿਆਂ ਅਤੇ ਹੋਰਨਾਂ ਕੀਰਤਨੀ ਜਥੇਆਂ ਵੱਲੋਂ ਵੱਖ-ਵੱਖ ਵਾਹਨਾਂ ਤੇ ਸਜਾਈਆਂ ਪ੍ਰਭਾਵਸ਼ਾਲੀ ਸਟੇਜਾਂ ਤੋਂ ਗੁਰਬਾਣੀ ਦੇ ਕੀਤੇ ਗਏ ਰਸਭਿੰਨੇ ਕੀਰਤਨ ਦਾ ਵੀ ਸੰਗਤਾਂ ਨੇ ਆਨੰਦ  ਮਾਣਿਆ।

PunjabKesari

ਅੱਜ ਦੇ ਇਸ ਨਗਰ ਕੀਰਤਨ ਚ ਵੱਖ-ਵੱਖ ਸਿਆਸੀ ਆਗੂਆਂ ਨੇ ਵੱਖ-ਵੱਖ ਸਟੇਜਾਂ ਤੋਂ ਸੰਬੋਧਨ ਕਰਦਿਆਂ ਆਈਆਂ ਸੰਗਤਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਕੋਹੇਨੂਰ ਫੋਰਕ ਆਰਟਸ ਕਲੱਬ ਅਤੇ ਕਨੇਡੀਅਨ ਸਿੱਖ ਸਟੱਡੀ ਵੱਲੋਂ ਨੌਜਵਾਨਾਂ ਨੂੰ ਦਸਤਾਰ ਸਜਾਉਣ ਵੱਲ ਪ੍ਰੇਰਿਤ ਕਰਨ ਸਬੰਧੀ  ਅਰੰਭੀ ਮੁਹਿੰਮ ਤਹਿਤ ਵੱਡੀ ਗਿਣਤੀ 'ਚ ਨੌਜਵਾਨਾਂ ਨੂੰ ਦਸਤਾਰਾਂ ਸਜਾਈਆਂ ਗਈਆਂ।

PunjabKesari

ਇਸ ਦੇ ਨਾਲ ਨਾਲ ਪੁਲਸ ਵੱਲੋਂ ਜਿੱਥੇ ਸੁਰੱਖਿਆ ਅਤੇ ਨਿਰਵਿਘਨ ਆਵਾਜਾਈ ਲਈ ਪੁਖਤਾ ਪ੍ਰਬੰਧ ਕੀਤੇ ਗਏ ਉੱਥੇ ਸਰੀ ਸਿਟੀ ਕੌਂਸਲ ਅਤੇ ਵੱਖ-ਵੱਖ ਅਦਾਰਿਆਂ ਦੀਆਂ ਵਲੰਟੀਅਰ ਟੀਮਾਂ ਵੱਲੋਂ ਸਾਫ-ਸਫਾਈ ਤੇ ਹੋਰਨਾਂ ਲੜੀਂਦੇ ਪ੍ਰਬੰਧਾਂ ਦਾ ਬੜੇ ਹੀ ਸੁਚਾਰੂ ਢੰਗ ਨਾਲ ਇੰਤਜ਼ਾਮ ਕੀਤਾ ਗਿਆ ਸੀ।

PunjabKesari

PunjabKesari

PunjabKesari

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News