ਇਟਲੀ ਦੇ ਸ਼ਹਿਰ ਤੋਰੀਤਾ ਵਿਖੇ ਸਜਾਇਆ ਗਿਆ ਰੂਹਾਨੀ ਨਗਰ ਕੀਰਤਨ (ਤਸਵੀਰਾਂ)

Thursday, May 22, 2025 - 11:01 AM (IST)

ਇਟਲੀ ਦੇ ਸ਼ਹਿਰ ਤੋਰੀਤਾ ਵਿਖੇ ਸਜਾਇਆ ਗਿਆ ਰੂਹਾਨੀ ਨਗਰ ਕੀਰਤਨ (ਤਸਵੀਰਾਂ)

ਮਿਲਾਨ/ਇਟਲੀ (ਸਾਬੀ ਚੀਨੀਆਂ)- ਸੈਂਟਰ ਇਟਲੀ ਵਿੱਚ ਪੈਂਦੀ ਸਟੇਟ ਤੁਸਕਾਨਾਂ ਦੇ ਜਿਲ੍ਹਾ ਸੈਨਾ ਦੇ ਪਿੰਡ ਤੋਰੀਤਾ ਦੀ ਸੈਨਾ ਵਿਖੇ ਪੰਜਵਾਂ ਮਹਾਨ ਨਗਰ ਕੀਰਤਨ ਖਾਲਸਾਈ ਜਾਹੋ ਜਲਾਲ ਦੇ ਨਾਲ ਸਜਾਇਆ ਗਿਆ। ਗੁਰਦੁਆਰਾ ਗੁਰੂ ਨਾਨਕ ਨਿਵਾਸ ਮੋਂਤੇ ਸਨ ਸਾਵੀਨੋ ਦੀ ਪ੍ਰਬੰਧਕ ਕਮੇਟੀ ਅਤੇ ਤੋਰੀਤਾ ਦੀਆਂ ਸੈਨਾ ਦੀਆਂ ਸੰਗਤਾਂ ਵੱਲੋਂ ਖਾਲਸੇ ਦੇ ਪ੍ਰਗਟ ਦਿਹਾੜੇ ਨੂੰ ਸਮਰਪਿਤ ਪੰਜਵਾਂ ਮਹਾਨ ਨਗਰ ਕੀਰਤਨ ਸਜਾਉਣਾ ਕੀਤਾ ਗਿਆ। ਨਗਰ ਕੀਰਤਨ ਵਿੱਚ ਸਿੱਖ ਸੰਗਤਾਂ ਨੇ ਦੂਰ ਦੁਰਾਡੇ ਤੋਂ ਪਹੁੰਚ ਕਰਕੇ ਹਾਜ਼ਰੀਆਂ ਭਰਦਿਆਂ ਹੋਇਆਂ ਆਪਣਾ ਜੀਵਨ ਸਫਲਾ ਬਣਾਇਆ। ਗ੍ਰੰਥੀ ਸਿੰਘਾਂ ਵੱਲੋਂ ਜੇਠ ਦੇ ਮਹੀਨਾ ਸਰਵਣ ਕਰਵਾਇਆ ਗਿਆ। ਖੁੱਲੇ ਪੰਡਾਲ ਸਜਾਏ ਗਏ ਜਿਨਾਂ ਵਿੱਚ ਭਾਈ ਗੁਰਮੁਖ ਸਿੰਘ ਜੀ ਜੋਹਲ ਦੇ ਜਥੇ ਨੇ ਖਾਲਸਾ ਪੰਥ ਦਾ ਗੌਰਵਮਈ ਇਤਿਹਾਸ ਜੋਸ਼ੀਲੀਆਂ ਕਵੀਸ਼ਰੀ ਵਾਰਾਂ ਦੇ ਨਾਲ ਸਰਵਣ ਕਰਵਾਇਆ ਜਿੱਥੇ ਬਹੁਤ ਸਾਰੇ ਪੰਜਾਬੀਆਂ ਨੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਕੇ ਰੌਣਕਾਂ ਨੂੰ ਵਧਾਇਆ ਉੱਥੇ ਵੱਡੀ ਗਿਣਤੀ ਵਿੱਚ ਇਟਾਲੀਅਨ ਗੋਰੇ ਵੀ ਇਸ ਨਗਰ ਕੀਰਤਨ ਦੇ ਰੂਹਾਨੀ ਦ੍ਰਿਸ਼ ਆਪਣੇ ਕੈਮਰਿਆਂ ਦੇ ਵਿੱਚ ਕੈਦ ਕਰਦਿਆਂ ਦਰਸ਼ਨ ਕਰ ਰਹੇ ਸਨ।

PunjabKesari

PunjabKesari

ਨਗਰ ਕੀਰਤਨ ਵਿੱਚ ਨਗਰ ਕੌਂਸਲਰ ਦੀ ਸਮੁੱਚੀ ਲੀਡਰਸ਼ਿਪ ਨੇ ਪਹੁੰਚ ਕਰਕੇ ਸਿੱਖ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਆਖਿਆ ਜਦੋਂ ਵੀ ਅਜਿਹੇ ਧਾਰਮਿਕ ਸਮਾਗਮ ਕਰਵਾਉਣੇ ਹੋਣ ਨਗਰ ਕੌਂਸਲਰ ਦੀ ਸਮੁੱਚੀ ਟੀਮ ਹਮੇਸ਼ਾ ਸਹਿਯੋਗ ਦੇਣ ਲਈ ਵਚਨਬੱਧ ਹੈ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਉਨਾਂ ਦੇ ਨਗਰ ਵਿੱਚ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਸ਼ਰਧਾ ਅਤੇ ਸਨਮਾਨ ਦੇ ਨਾਲ ਹੋ ਰਹੇ ਹਨ। ਇਸ ਮੌਕੇ ਤੇ ਗਤਕੇ ਵਾਲੇ ਸਿੰਘਾਂ ਦੁਆਰਾ ਗਤਕਾ ਕਲਾਂ ਦੇ ਜੋਹਰ ਬਾਖੂਬੀ ਵਿਖਾਏ ਗਏ। ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਨੌਜਵਾਨਾਂ ਵੱਲੋਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾ ਕੇ ਦੂਰੋਂ ਦੁਰਾਡਿਆਂ ਤੋਂ ਆਈਆਂ ਹੋਈਆਂ ਸੰਗਤਾਂ ਦੇ ਲਈ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ।

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਦੁਨੀਆ ਭਰ 'ਚ ਆਪ੍ਰੇਸ਼ਨ ਸਿੰਦੂਰ 'ਤੇ ਕੀਤਾ ਜਾਵੇਗਾ ਅਧਿਐਨ 

ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸੱਜਿਆ ਇਹ ਨਗਰ ਕੀਰਤਨ ਜਦ ਸ਼ਹਿਰ ਦੀਆਂ ਗਲੀਆਂ 'ਚੋਂ ਲੰਘ ਰਿਹਾ ਸੀ ਤੇ ਖਾਲਸੇ ਪੰਥ ਦੀ ਚੜ੍ਹਦੀ ਕਲਾ ਦੇ ਜੈਕਾਰਿਆਂ ਦੀਆਂ ਗੂੰਜਾਂ ਇਸ ਤਰ੍ਹਾਂ ਸੁਣਾਈ ਦੇ ਰਹੀਆਂ ਸੀ ਜਿਸ ਤਰ੍ਹਾਂ ਇਹ ਸਮਾਗਮ ਪੰਜਾਬ ਦੇ ਕਿਸੇ ਪਿੰਡ ਸ਼ਹਿਰ ਦਾ ਭੁਲੇਖਾ ਪਾ ਰਿਹਾ ਹੋਵੇ। ਇਸ ਮੌਕੇ 'ਤੇ ਪ੍ਰਬੰਧਕ ਕਮੇਟੀ ਵੱਲੋਂ ਦੂਰ ਦੁਰਾਡੇ ਤੋਂ ਆਏ ਹੋਏ ਪ੍ਰਬੰਧਕ ਵੀਰਾਂ ਅਤੇ ਸਮੁੱਚੇ ਪ੍ਰਸ਼ਾਸਨ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News