ਕੋਰੋਨਾ ਲਹਿਰ ਵਿਚਕਾਰ ਉੱਤਰੀ ਕੋਰੀਆ 'ਚ ਫੈਲੀ ਨਵੀਂ ਬੀਮਾਰੀ, ਪੀੜਤ ਮਰੀਜ਼ਾਂ ਦੀ ਮਦਦ ਲਈ ਅੱਗੇ ਆਏ ਕਿਮ ਜੋਂਗ
Thursday, Jun 16, 2022 - 03:35 PM (IST)
ਸਿਓਲ (ਏਜੰਸੀ)- ਕੋਰੋਨਾ ਮਹਾਮਾਰੀ ਨਾਲ ਜੰਗ ਦੇ ਵਿਚਕਾਰ ਉੱਤਰੀ ਕੋਰੀਆ ਵਿੱਚ ਇੱਕ ਨਵੀਂ ਛੂਤ ਦੀ ਬਿਮਾਰੀ ਫੈਲ ਰਹੀ ਹੈ। ਕਿਮ ਜੋਂਗ ਉਨ ਨੇ ਇਸ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਮਦਦ ਲਈ ਆਪਣੀ ਤਰਫੋਂ ਦਵਾਈਆਂ ਦੀ ਖੇਪ ਭੇਜੀ ਹੈ। ਉੱਤਰੀ ਕੋਰੀਆ ਵਿੱਚ ਫੈਲੀ ਇਹ ਨਵੀਂ ਬਿਮਾਰੀ ਕਿੰਨੀ ਖ਼ਤਰਨਾਕ ਹੈ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।
ਉੱਤਰੀ ਕੋਰੀਆ ਦੇ ਸ਼ਹਿਰ ਹੇਜੂ ਵਿੱਚ ਪੇਟ ਅਤੇ ਅੰਤੜੀਆਂ 'ਤੇ ਹਮਲਾ ਕਰਨ ਵਾਲੇ ਇਸ ਨਵੇਂ ਵਾਇਰਸ ਨਾਲ ਸੰਕਰਮਣ ਤੋਂ ਪੀੜਤ ਮਰੀਜ਼ਾਂ ਲਈ ਕਿਮ ਦੀ ਤਰਫੋਂ ਦਵਾਈਆਂ ਭੇਜੀਆਂ ਗਈਆਂ। ਉੱਤਰੀ ਕੋਰੀਆ ਦੀ ਨਿਊਜ਼ ਏਜੰਸੀ ਕੇ.ਸੀ.ਐੱਨ.ਏ. ਨੇ ਕਿਹਾ ਕਿ ਕਿਮ ਜੋਂਗ ਉਨ ਨੇ ਬੁੱਧਵਾਰ ਨੂੰ ਪੱਛਮੀ ਬੰਦਰਗਾਹ ਸ਼ਹਿਰ ਹੇਜੂ ਵਿੱਚ "acute enteric epidemic" ਤੋਂ ਪੀੜਤ ਮਰੀਜ਼ਾਂ ਦੀ ਮਦਦ ਲਈ ਦਵਾਈਆਂ ਭੇਜੀਆਂ।
ਕੇ.ਸੀ.ਐੱਨ.ਏ. ਦੇ ਅਨੁਸਾਰ, ਕਿਮ ਜੋਂਗ ਉਨ ਨੇ ਜਲਦੀ ਤੋਂ ਜਲਦੀ ਮਹਾਮਾਰੀ ਨੂੰ ਰੋਕਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਨੇ ਸ਼ੱਕੀ ਮਰੀਜ਼ਾਂ ਨੂੰ ਤੁਰੰਤ ਕੁਆਰੰਟੀਨ ਕਰਨ ਦੇ ਆਦੇਸ਼ ਦਿੱਤੇ ਹਨ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਮਹੀਨੇ ਹੀ ਉੱਤਰੀ ਕੋਰੀਆ ਵਿੱਚ ਕੋਰੋਨਾ ਕਾਰਨ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ। ਦੇਸ਼ 'ਚ ਪਹਿਲਾਂ ਹੀ ਕੋਰੋਨਾ ਨਾਲ ਲੜਨ ਲਈ ਦਵਾਈ ਅਤੇ ਵੈਕਸੀਨ ਦੀ ਭਾਰੀ ਕਮੀ ਹੈ।
ਇਹ ਵੀ ਪੜ੍ਹੋ: ਅਮਰੀਕਾ ਛੂਤ ਦੀਆਂ ਬੀਮਾਰੀਆਂ ਨਾਲ ਨਜਿੱਠਣ ਲਈ ਭਾਰਤ ਨੂੰ ਦੇਵੇਗਾ 12.2 ਕਰੋੜ ਡਾਲਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।